ਚੰਡੀਗੜ੍ਹ, 10 ਦਸੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੂਬੇ ਦੇ ਕਿਸਾਨਾਂ ਨੁੰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਅਗਸਤ-ਸਤੰਬਰ ਮਹੀਨੇ ਵਿੱਚ ਹੋਈ ਭਾਰੀ ਬਰਸਾਤ ਨਾਲ ਹੋਏ ਫਸਲੀ ਨੁਕਸਾਨ ਦੀ ਭਰਪਾਈ ਲਈ 53,821 ਕਿਸਾਨਾਂ ਨੂੰ ਕੁੱਲ 116 ਕਰੋੜ 15 ਲੱਖ ਰੁਪਏ ਦੀ ਮੁਆਵਜਾ ਰਕਮ ਜਾਰੀ ਕੀਤੀ। ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਰਹੇ।
          ਮੁੱਖ ਮੰਤਰੀ ਨੇ ਬੁੱਧਵਾਰ ਨੂੰ ਸਿਵਲ ਸਕੱਤਰੇਤ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਜਾਰੀ ਕੀਤੀ ਗਈ ਮੁਆਵਜਾ ਰਕਮ ਵਿੱਚ ਬਾਜਰੇ ਦੀ ਫਸਲ ਲਈ 35 ਕਰੋੜ 29 ਲੱਖ ਰੁਪਏ, ਕਪਾਅ ਲਈ 27 ਕਰੋੜ 43 ਲੱਖ ਰੁਪਏ, ਝੋਨੇ ਦੇ ਲਈ 22 ਕਰੋੜ 91 ਲੱਖ ਰੁਪਏ ਅਤੇ ਗਵਾਰ ਦੇ ਲਈ 14 ਕਰੋੜ 10 ਲੱਖ ਰੁਪਏ ਦੀ ਰਕਮ ਸ਼ਾਮਿਲ ਹੈ। ਇਸ ਬਕਮ ਦਾ ਭੁਗਤਾਨ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ ਇੱਕ ਹਫਤੇ ਵਿੱਚ ਪੂਰੀ ਰਕਮ ਲਾਭਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਚਲੀ ਜਾਵੇਗੀ।
          ਉਨ੍ਹਾਂ ਨੇ ਕਿਹਾ ਕਿ ਪਿਛਲੇ ਅਗਸਤ-ਸਤੰਬਰ ਮਹੀਨੇ ਵਿੱਚ ਹਰਿਆਣਾ ਵਿੱਚ ਭਾਰੀ ਬਰਸਾਤ ਦੇ ਕਾਰਨ ਕਈ ਜਿਲ੍ਹਿਆਂ ਵਿੱਚ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਸਨ। ਉਨ੍ਹਾਂ ਨੇ ਖੁਦ ਹੜ੍ਹ ਗ੍ਰਸਤ ਖੇਤਰਾਂ ਦਾ ਦੌਰਾ ਕਰ ਹਾਲਾਤ ਦਾ ਜਾਇਜਾ ਲਿਆ ਸੀ ਅਤੇ ਕਿਸਾਨਾਂ ਨੁੰ ਹੜ੍ਹ ਤੋਂ ਹੋਏ ਨੁਕਸਾਨ ਦੀ ਭਰਪਾਈ ਲਈ ਪਿਛਲੇ 15 ਸਤੰਬਰ ਤੱਕ ਈ-ਸ਼ਤੀਪੂਰਤੀ ਪੋਰਟਲ ਖੋਲਿਆ ਗਿਆ ਸੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਊਹ ਫਸਲ ਖਰਾਬੇ ਦੀ ਜਾਣਕਾਰੀ ਪੋਰਟਲ 'ਤੇ ਦਰਜ ਕਰਨ।
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ 3 ਜਿਲ੍ਹਿਆਂ ਵਿੱਚ ਵੱਧ ਨੁਕਸਾਨ ਹੋਇਆ ਸੀ। ਇੰਨ੍ਹਾਂ ਵਿੱਚ ਚਰਖੀ ਦਾਦਰੀ ਦੇ ਕਿਸਾਨਾਂ ਨੂੰ ਸੱਭ ਤੋਂ ਵੱਧ 23 ਕਰੋੜ 55 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਜਿਲ੍ਹਾ ਹਿਸਾਰ ਨੂੰ 17 ਕਰੋੜ 82 ਲੱਖ ਅਤੇ ਭਿਵਾਨੀ ਨੂੰ 12 ਕਰੋੜ 15 ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਹੜ੍ਹ ਦੇ ਚਲਦੇ ਪਸ਼ੂਧਨ ਨੂੰ ਹਾਨੀ, ਮਕਾਨ ਨੁਕਸਾਨ ਅਤੇ ਹੋਰ ਉਪਯੋਗੀ ਵਸਤੂਆਂ ਦੇ ਨੁਕਸਾਨ ਦੀ ਭਰਪਾਈ ਲਈ 4 ਕਰੋੜ 72 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਹੈ।
          ਮੁੱਖ ਮੰਤਰੀ ਨੇ ਕਿਹਾ ਕਿ ਖਰੀਫ ਸੀਜਨ2025 ਦੀ ਫਸਲਾਂ ਨੂੰ ਕੁਦਰਤੀ ਆਪਦਾ ਤੋਂ ਹੋਏ ਨੁਕਸਾਨ ਦੇ ਲਈ ਸ਼ਤੀਪੂਰਤੀ ਪੋਰਟਲ 'ਤੇ 5 ਲੱਖ 29 ਹਜਾਰ 199 ਕਿਸਾਨਾਂ ਨੇ 31 ਲੱਖ ਏਕੜ ਖੇਤਰ ਦਾ ਰਜਿਸਟ੍ਰੇਸ਼ਣ ਕਰਵਾਇਆ ਹੈ। ਤਸਦੀਕ ਦੇ ਬਾਅਦ 53 ਹਜਾਰ 821 ਕਿਸਾਨਾਂ ਦਾ 1 ਲੱਖ 20 ਹਜਾਰ 380 ਏਕੜ ਖੇਤੀ ਖੇਤਰ ਨੁਕਸਾਨ ਹੋਇਆ ਪਾਇਆ ਗਿਆ।

ਸਰਕਾਰ ਹਰ ਹਾਲਾਤ ਵਿੱਚ ਕਿਸਾਨਾਂ ਦੇ ਨਾਲ ਖੜੀ
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਅਤੇ ਜੇਕਰ ਕਿਸਾਨ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਉਸਦੀ ਭਰਪਾਈ ਕਰਦੀ ਹੈ। ਇਸੀ ਸੋਚ ਨਾਲ ਸਰਕਾਰ ਨੇ ਸੂਬੇ ਵਿੱਚ ਫਸਲ ਖਰਾਬ ਹੋਣ 'ਤੇ ਪਿਛਲੇ 11 ਸਾਲਾਂ ਵਿੱਚ ਕਿਸਾਨਾਂ ਨੂੰ ਮੁਆਵਜੇ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਹੁਣ ਤੱਕ 15 ਹਜਾਰ 448 ਕਰੋੜ ਰੁਪਏ ਦੀ ਰਕਮ ਦਿੱਤੀ ਹੈ।

ਕਾਂਗਰਸ ਕਿਸਾਨਾਂ ਦੇ ਨਾਲ ਕਰਦੀ ਸੀ ਭੱਦਾ ਮਜਾਰ, ਮੁਆਵਜੇ ਦੇ ਨਾਮ 'ਤੇ ਕਿਸਾਨਾਂ ਨੂੰ ਦਿੰਦੇ ਸਨ 2-5 ਰੁਪਏ ਦੇ ਚੈਕ
          ਮੁੱਖ ਮੰਤਰੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਨਾਲ ਕਿਵੇਂ ਦਾ ਭੱਦਾ ਮਜਾਕ ਕਰਦੀ ਸੀ ਇਹ ਲੋਕ ਚੰਗੀ ਤਰ੍ਹਾ ਜਾਣਦੇ ਹਨ। ਕਾਂਗਰਸ ਦੇ ਸਮੇਂ ਤੋਂ ਪਟਵਾਰੀ ਧਰਾਤਮ 'ਤੇ ਠੀਕ ਨਾਲ ਤਸਦੀਕ ਵੀ ਨਹੀਂ ਕਰਦੇ ਸਨ ਜਿਸ ਦੇ ਕਾਰਨ ਕਿਸਾਨਾਂ ਨੂੰ ਪੂਰਾ ਮੁਆਵਜਾ ਨਹੀਂ ਮਿਲਦਾ ਸੀ। ਜਿਨ੍ਹਾਂ ਕਿਸਾਨਾਂ ਨੂੰ ਮੁਆਵਜਾ ਦਿੱਤਾ ਵੀ ਜਾਂਦਾ ਸੀ ਉਨ੍ਹਾਂ ਨੂੰ ਵੀ 2-2 ਰੁਪਏ ਅਤੇ 5-5 ਰੁਪਏ ਦੇ ਚੈਕ ਦਿੱਤੇ ਜਾਂਦੇ ਸਨ। ਕਾਂਗਰਸ ਸਰਕਾਰ ਦੇ 10 ਸਾਲ ਦੇ ਸ਼ਾਸਨਕਾਲ ਵਿੱਚ 1 ਹਜਾਰ 138 ਕਰੋੜ ਰੁਪਏ ਦਾ ਮੁਆਵਜਾ ਰਕਮ ਜਾਰੀ ਕੀਤੀ ਗਈ ਸੀ।
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਸਰਕਾਰ ਤਾਂ ਕਿਸਾਨਾਂ ਦੇ ਮੁਆਵਜਾ ਦੇ 269 ਕਰੋੜ ਰੁਪਏ ਦੀ ਰਕਮ ਵੀ ਨਹੀਂ ਦੇ ਪਾਈ। ਸਾਲ 2014 ਵਿੱਚ ਜਦੋਂ ਸੂਬੇ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਨਸੇਵਾ ਦਾ ਮੌਕਾ ਦਿੱਤਾ ਉਸ ਦੇ ਬਾਅਦ ਸਾਲ 2015 ਵਿੱਚ ਰਾਜ ਸਰਕਾਰ ਨੇ ਕਾਂਗਰਸ ਸਰਕਾਰ ਦਾ ਪੁਰਾਣਾ ਪੈਸਾ 269 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਾਇਆ।