ਪਟਿਆਲਾ- ਜਿਲਾ ਪਟਿਆਲਾ ਨੂੰ ਬਖਸ਼ਿਆ ਮਾਣ, ਸੁਰਜੀਤ ਸਿੰਘ ਗੋਰੀਆ ਨੇ ਦੱਸਿਆ ਕਿ ਬਲਦੇਵ ਸਿੰਘ ਮਹਿਰਾ ਪਹਿਲਾਂ ਵੀ ਉਪ ਪ੍ਰਧਾਨ ਦੀ ਸੇਵਾ ਨਿਭਾ ਚੁੱਕੇ ਹਨ ਇਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਪੰਜਾਬ ਤੇ ਜੋਨ ਇਨਚਾਰਜ ਪਟਿਆਲਾ ਦੀ ਸੇਵਾ ਨਿਭਾ ਰਹੇ ਸਨ।
ਬਲਦੇਵ ਸਿੰਘ ਮਹਿਰਾ ਨੂੰ ਹੁਣ ਫੇਰ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਮੁੜ ਉਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ ਹੈ। ਬਸਪਾ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮ ਪੁਰੀ ਜੀ ਨੇ ਬੀਤੇ ਦਿਨੀਂ ਪਾਰਟੀ ਦੇ ਸੂਬਾ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਬਲਦੇਵ ਸਿੰਘ ਮਹਿਰਾ ਨੂੰ ਮੁੜ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ|
ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕਰਨ ਤੇ ਬਲਦੇਵ ਸਿੰਘ ਮਹਿਰਾ ਨੇ ਨੈਸ਼ਨਲ (ਕੌਮੀ ) ਪਰਧਾਨ ਭੈਣ ਕੁਮਾਰੀ ਮਾਇਆਵਤੀਜੀ,ਕੌਮੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਪਾਲ,ਸੂਬਾ ਕੋਆਰਡੀਨੇਟਰ ਵਿਪੁਲ ਕੁਮਾਰ,ਸੂਬਾ ਵਿਧਾਇਕ ਤੇ ਇੰਚਾਰਜ ਪੰਜਾਬ ਡਾਕਟਰ ਨਛੱਤਰ ਪਾਲ,,ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਅਤੇ ਸੂਬਾ ਕੋਆਰਡੀਨੇਟਰ ਅਜੀਤ ਸਿੰਘ ਭੈਣੀ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਕੇ ਓਹਨਾ ਨੇ ਪਾਰਟੀ ਹਾਈ ਕਮਾਨ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਸੂਬੇ ਵਿਚ ਪਾਰਟੀ ਦੀ ਚੜ੍ਹਦੀ ਕਲਾ ਤੇ ਬੇਹਤਰੀ ਲਈ ਆਉਂਦੀਆਂ ਜਿਲਾ ਪਰਿਸ਼ਦ ਤੇ ਵਿਧਾਨ ਸਭਾ ਦੀਆਂ 2027, ਦੀਆਂ ਚੋਣਾਂ ਲਈ ਪਾਰਟੀ ਨੂੰ ਜਿਤਾਉਣ ਲਈ ਤਨਦੇਹੀ ਤੇ ਤਨ ਮਨ ਧਨ ਨਾਲ ਮਿਹਨਤ ਕਰਾਂਗਾ ਤਾਂ ਜੋਂ ਬਸਪਾ ਪਾਰਟੀ ਨੂੰ ਸੂਬੇ ਵਿਚ ਸਤਾ ਵਿੱਚ ਲਿਆਂਦਾ ਜਾਵੇ।
ਬਲਦੇਵ ਸਿੰਘ ਮਹਿਰਾ ਨੂੰ ਸੂਬੇ ਦਾ ਉਪ ਪ੍ਰਧਾਨ (ਮੀਤ ਪ੍ਰਧਾਨ) ਨਿਯੁਕਤ ਕਰਨ ਤੇ ਜੋਗਾ ਸਿੰਘ ਪਨੋਦੀਆਂ ਜਰਨਲ ਸਕੱਤਰ ਬਸਪਾ ਪੰਜਾਬ ਜੋਨ ਇਨਚਾਰਜ ਪਟਿਆਲਾ, ਜਗਜੀਤ ਸਿੰਘ ਛੜਬੜ ਜਨਰਲ ਸਕੱਤਰ ਪੰਜਾਬ,ਮੇਜਰ ਸਿੰਘ ਟਿੱਬੀ ਜਿਲਾ ਪ੍ਰਧਾਨ ਪਟਿਆਲਾ,ਸੁਰਜੀਤ ਸਿੰਘ ਗੋਰੀਆ ਕੋਆਰਡੀਨੇਟਰ ਜਿਲਾ ਪਟਿਆਲਾ, ਜਰਨੈਲ ਸਿੰਘ ਜਿਲਾ ਸਕੱਤਰ, ਬੰਤ ਸਿੰਘ ਜਿਲਾ ਕੋਆਰਡੀਨੇਟਰ,ਹਰਵਿੰਦਰ ਸਿੰਘ ਨਰੜੂ ਉਪ ਪ੍ਰਧਾਨ ਦਿਹਾਤੀ ਪਟਿਆਲਾ,ਲਾਲ ਚੰਦ ਪਰਧਾਨ ਸ਼ਹਿਰੀ ਪਟਿਆਲਾ,ਗੁਰਮੁਖ ਸਿੰਘ ਐੱਮ ਈ ਐੱਸ ਅਤੇ ਹੋਰ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਹੈ ਇਸ ਤੋਂ ਇਲਾਵਾ ਸੂਬਾ ਪਾਰਟੀ ਹਾਈ ਕਮਾਨ,ਤੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਗੁਰਮੁਖ ਸਿੰਘ ਐੱਮ ਈ ਐੱਸ ਨੂੰ ਸਿਰਪਾ ਪਾਕੇ ਬਸਪਾ ਪਾਰਟੀ ਵਿਚ ਸ਼ਾਮਿਲ ਕੀਤਾ।
ਬਲਦੇਵ ਸਿੰਘ ਮਹਿਰਾ ਬਸਪਾ ਦੇ ਉਪ ਪ੍ਰਧਾਨ ਨਿਯੁਕਤ।
