ਹੁਸ਼ਿਆਰਪੁਰ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਬਹੁਜਨ ਸਮਾਜ ਪਾਰਟੀ ਦੇ ਜ਼ਿਲਾ ਪੱਧਰ ਦੇ ਆਗੂਆਂ, ਬੁੱਧੀਜੀਵੀਆਂ ਅਤੇ ਵਰਕਰਾਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ 6 ਦਸੰਬਰ 2024 ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪਰੀਨਿਰਵਾਣ ਦਿਵਸ ਨੂੰ ਇਕ ਸੰਕਲਪ ਦਿਵਸ ਵਜੋਂ ਮਨਾਇਆ ਜਾਵੇ।
ਬਹੁਜਨ ਸਮਾਜ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਕੇ ਬਾਬਾ ਸਾਹਿਬ ਡਾ. ਅੰਬੇਡਕਰ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਬੂਥ ਪੱਧਰ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣ ਅਤੇ ਉਥੇ ਹੀ ਹਰ ਬੂਥ ਨੂੰ "ਮੇਰਾ ਬੂਥ ਸਭਤੋਂ ਮਜਬੂਤ" ਮੁਹਿੰਮ ਤਹਿਤ ਘਟੋ ਘੱਟ 25 ਮੈਂਬਰੀ ਬੂਥ ਕਮੇਟੀ ਬਣਾਈ ਜਾਵੇ ਤਾਂ ਕਿ ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਨੂੰ ਸ਼ਕਤੀਸ਼ਾਲੀ ਬਣਾਕੇ ਰਾਜ ਸੱਤਾ ਤੇ ਕਾਬਜ਼ ਕੀਤਾ ਜਾ ਸਕੇ।
ਕਰੀਮਪੁਰੀ ਨੇ ਕਿਹਾ ਕਿ ਬਹੁਜਨ ਸਮਾਜ ਦੇ ਰਹਿਬਰਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਬੁੱਧੀਜੀਵੀ ਵਰਗ ਨੂੰ ਆਪਣੀ ਨੈਤਿਕ ਜਿੰਮੇਬਾਰੀ ਸਮਝਦਿਆਂ ਅੱਗੇ ਆਉਣਾ ਚਾਹੀਦਾ ਹੈ। ਕਰੀਮਪੁਰੀ ਨੇ ਕਿਹਾ ਪੰਜਾਬ ਅੰਦਰ ਬਸਪਾ ਆਗੂਆਂ, ਵਰਕਰਾਂ ਅਤੇ ਪਾਰਟੀ ਹਿਤੈਸ਼ੀਆਂ ਅੰਦਰ ਪੁਰਾ ਉਤਸ਼ਾਹ ਅਤੇ ਜੋਸ਼ ਹੈ ਅਸ਼ੀ ਜਲਦ ਹੀ ਸੰਗਠਨ ਨੂੰ ਸ਼ਕਤੀਸ਼ਾਲੀ ਤੇ ਮਜਬੂਤ ਬਣਾ ਕੇ ਸਾਹਿਬ ਕਾਂਸ਼ੀ ਰਾਮ ਜੀ ਦੇ ਆਰਥਿਕ, ਸਮਾਜਿਕ ਤੇ ਰਾਜਨੀਤਕ ਸੱਤਾ ਪਰਿਵਰਤਨ ਦੇ ਅੰਦੋਲਨ ਨੂੰ ਪੂਰੀ ਤਾਕਤ ਨਾਲ ਸ਼ੁਰੂ ਕਰਾਂਗੇ ਤਾਂ ਕਿ 2027 ਵਿਚ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਇਕ ਨੰਬਰ ਰਾਜਨੀਤਕ ਪਾਰਟੀ ਬਣ ਕੇ ਉੱਭਰ ਸਕੇ।
ਬਾਬਾ ਸਾਹਿਬ ਡਾ. ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਬਸਪਾ ਬੂਥ ਪੱਧਰ ਤੇ ਸੰਕਲਪ ਦਿਵਸ ਵਜੋਂ ਮਨਾਏ- ਕਰੀਮਪੁਰੀ
