ਪਟਿਆਲਾ:-  ਨਰੇਗਾ ਵਰਕਰ ਫਰੰਟ ਪੰਜਾਬ ਅਤੇ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਬੇਗਮਪੁਰਾ  ਮਿਸ਼ਨ ਵਲੋਂ ਪ੍ਰਧਾਨ ਅਜੈਬ ਸਿੰਘ ਬਠੋਈ, ਚੇਅਰਮੈਨ ਜ਼ਸਬੀਰ ਸਿੰਘ ਕਰਹਾਲੀ ਦੀ ਅਗਵਾਈ ਵਿੱਚ ਖਾਲਸਾ ਸਾਜਨਾ ਦਿਵਸ ਅਤੇ ਸੰਵਿਧਾਨ ਨਿਰਮਾਤਾ, ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਜਯੰਤੀ ਨੂੰ ਸਮਰਪਿਤਾ ਜਾਗਰੂਕਤਾ ਚੇਤਨਾ ਮਾਰਚ ਨੂੰ ਪਿੰਡ ਡੰਡੋਆ ਤੋਂ 18 ਵੱਖ—ਵੱਖ ਪਿੰਡਾਂ ਲਈ ਆਪ ਐਸ.ਸੀ. ਵਿੰਗ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਬੰਗੜ, ਭਗਵਾਨ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਦੇ ਪ੍ਰਧਾਨ ਦਰਸ਼ਨ ਸਿੰਘ ਮੈਣ, ਉੱਘੇ ਸਮਾਜ ਸੇਵੀ ਸੰਜੀਵ ਕੁਮਾਰ ਸਿੰਗਲਾ, ਕਾਮਰੇਡ ਹਰੀ ਸਿੰਘ ਅਤੇ ਕਨਵੀਨਰ ਨਾਰੰਗ ਸਿੰਘ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ। 
ਇਸ ਦੌਰਾਨ ਵੱਖ—ਵੱਖ ਸਮਾਜਸੇਵੀ, ਧਾਰਮਿਕ, ਰਾਜਨੀਤੀਕ ਅਤੇ ਅੰਬੇਡਕਰਵਾਦੀ ਸਖਸ਼ੀਅਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਚੇਤਨਾ ਮਾਰਚ ਪਿੰਡ ਡੰਡੋਆ ਤੋਂ ਸ਼ੁਰੂ ਹੋ ਕੇ ਪਿੰਡ ਮਰਦਾਂਹੇੜੀ, ਤਰੈਂ, ਮਧੋਮਾਜਰਾ, ਬਰਨਾਹੇੜੀ, ਗਾਜੇਵਾਸ, ਚੁਤੇਰਾ, ਬਠੋਈ ਕਲਾਂ, ਆਦਿ ਵੱਖ—ਵੱਖ ਪਿੰਡਾਂ ਤੋਂ ਹੁੰਦਿਆਂ ਡਕਾਲਾ ਵਿਖੇ ਸਮਾਪਤ ਹੋਇਆ। 
ਜਿੱਥੇ ਕਿ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਮੌਕੇ ਪ੍ਰਸਿੱਧ ਬਹੁਜਨ ਚਿੰਤਕ ਡਾ. ਰਿਤੂ ਸਿੰਘ, ਕਨਵੀਨਰ ਨਾਰੰਗ ਸਿੰਘ, ਰਾਜ ਸਿੰਘ ਟੋਡਰਵਾਲ, ਬਾਬਾ ਨਛੱਤਰ ਸਿੰਘ ਭੈਣੀ ਵਾਲੇ, ਮੇਜਰ ਸਿੰਘ ਰਾਮਗੜ੍ਹ, ਮਾਸਟਰ ਗੁਰਬਚਨ ਸਿੰਘ, ਆਦਿ ਵੱਖ—ਵੱਖ ਅਹਿਮ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। 
ਇਸ ਮੌਕੇ ਤੇ ਪ੍ਰਧਾਨ ਅਜੈਬ ਸਿੰਘ ਬਠੋਈ, ਚੇਅਰਮੈਨ ਜਸਬੀਰ ਸਿੰਘ ਕਰਹਾਲੀ ਆਦਿ ਆਗੂਆਂ ਨੇ ਕਿਹਾ ਕਿ ਜਾਗਰੁਕਤਾ ਚੇਤਨਾ ਮਾਰਚ ਕੱਢਣ ਦਾ ਇੱਕੋ ਇੱਕ ਮਕਸਦ ਪਿਡਾਂ ਦੇ ਨੌਜਵਾਨਾਂ ਨੂੰ ਗੁਰੂਆਂ ਪੀਰਾਂ ਅਤੇ ਰਾਹਿਬਰਾਂ ਦੇ ਯੋਗਦਾਨ ਸਬੰਧੀ ਜਾਗਰੂਕ ਕਰਨਾ ਹੈ, ਮਾਨ ਸਨਮਾਨ ਵਾਲਾ ਜੀਵਨ ਜੋ ਕਿ ਅਸੀਂ ਬਤੀਤ ਕਰ ਰਹੇ ਹਾਂ ਇਹ ਸਭ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਸਾਹਿਬ ਜੀ ਦੀ ਦੇਣ ਹੈ।
 ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਵਿੱਚ ਸਾਰਿਆ ਜਾਤਾਂ ਨੂੰ ਅੰਮ੍ਰਿਤ ਛਕਾਕੇ, ਇੱਕੋ ਜਿਹੀ ਰਹਿਤ ਮਰਿਆਦਾ ਦੇ ਕੇ ਸਾਂਝੇ ਆਦਰਸ਼ਾਂ ਲਈ ਇਕੱਠਾ ਕੀਤਾ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਸਾਹਿਬ ਦਾ ਸਮਾਜਿਕ ਬਰਾਬਰੀ, ਮਨੁੱਖੀ ਅਧਿਕਾਰਾਂ ਅਤੇ ਸਮਾਜ ਦੇ ਆਰਥਿਕ ਸੁਧਾਰਾਂ ਵਿੱਚ ਵੀ ਅਹਿਮ ਯੋਗਦਾਨ ਰਿਹਾ ਹੈ। 
ਇਸ ਦੌਰਾਨ ਸ਼ੇਰ ਸਿੰਘ, ਸੁਖਦੇਵ ਸਿੰਘ, ਕਰਮਜੀਤ ਸਿੰਘ, ਅਵਤਾਰ ਸਿੰਘ ਕੈਂਥ, ਹਰਬੰਸ ਸਿੰਘ, ਮੇਜਰ ਸਿੰਘ, ਗੁਰਮੁੱਖ ਸਿੰਘ, ਸੁੱਖਾ ਸਿੰਘ, ਆਦਿ ਹਾਜਰ ਸਨ।