ਪਟਿਆਲਾ:- ਵੱਧ ਰਹੀਆਂ ਕੁਦਰਤੀ, ਮਨੁੱਖੀ ਆਫਤਾਵਾਂ, ਜੰਗਾਂ, ਆਵਾਜਾਈ ਹਾਦਸਿਆਂ, ਅੱਤਵਾਦੀਆਂ ਹਮਲਿਆਂ,  ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ ਕਾਰਨ ਤਬਾਹ ਹੋ ਰਹੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਹਿੱਤ ਪਟਿਆਲਾ ਜ਼ਿਲ੍ਹੇ ਨੂੰ ਸਨਮਾਨ ਮਿਲਿਆ ਹੈ। 
ਇਹ ਜਾਣਕਾਰੀ ਦਿੰਦਿਆਂ ਆਫ਼ਤ ਪ੍ਰਬੰਧਨ, ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਸਰਕਾਰੀ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸਾਰੇ 259 ਤੋਂ ਵੱਧ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗਾਂ ਦੇਕੇ, 250 ਤੋਂ ਵੱਧ ਨੋਜਵਾਨਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਇਆ ਗਿਆ ਹੈ। 
ਜੋ ਹਸਪਤਾਲਾਂ ਤੋਂ ਬਾਹਰ ਵੀ, ਕੁਦਰਤੀ ਅਤੇ ਮਨੁੱਖੀ ਆਪਦਾਵਾ ਸਮੇਂ ਪੀੜਤਾਂ ਦੀਆਂ ਜਾਨਾ ਬਚਾਉਣ ਲਈ ਪੀੜਤਾਂ ਦੀ ਸਹਾਇਤਾ ਕਰ ਸਕਦੇ ਹਨ। ਅਕਸਰ ਹਾਦਸਿਆਂ, ਦੁਰਘਟਨਾਵਾਂ ਮਗਰੋਂ ਪੀੜਤਾਂ ਨੂੰ ਮੌਕੇ ਤੇ ਤੁਰੰਤ ਠੀਕ ਫਸਟ ਏਡ, ਸੀ ਪੀ ਆਰ ਨਾ ਮਿਲਣ ਕਾਰਨ, 80% ਤੋਂ ਵੱਧ ਪੀੜਤਾਂ ਦੀਆਂ ਮੌਤਾਂ, ਮੈਡੀਕਲ ਸਹਾਇਤਾ ਮਿਲਣ ਤੋਂ ਪਹਿਲਾਂ ਹੀ ਹੋ ਜਾਂਦੀਆਂ ਹਨ।   
ਸੜਕੀ ਹਾਦਸਿਆਂ ਦੌਰਾਨ, ਜ਼ਖਮੀਆਂ ਦੀਆਂ ਜਾਨਾਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਰਾਹੀ 55% ਮੌਤਾਂ ਵਿੱਚ ਕਮੀਂ ਲਿਆਉਂਦੀ ਹੈ। ਇਨਾਂ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਕਾਕਾ ਰਾਮ ਵਰਮਾ ਵਲੋਂ ਵੀ ਵੱਖ ਵੱਖ ਜ਼ਿਲ੍ਹਿਆਂ ਵਿਖੇ ਜਾਕੇ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਪੱਟੀਆਂ ਫੱਟੀਆਂ ਦੀ ਵਰਤੋਂ ਬਾਰੇ ਟ੍ਰੇਨਿੰਗਾਂ ਦਿੱਤੀਆਂ ਸਨ। 
ਇਹ ਜਾਣਕਾਰੀ ਸੜਕ ਸੁਰੱਖਿਆ ਫੋਰਸ ਦੇ ਰੈਜ਼ ਇੰਸਪੈਕਟਰ ਰਾਮਕੇਸ, ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਸਰਬਜੀਤ ਕੋਰ ਅਤੇ ਗੁਰੂ ਨਾਨਕ ਇੰਸਟੀਚਿਊਟ ਦੇ ਡਾਕਟਰ ਸੁਮਨ ਰਾਏ ਨੇ ਸਰਕਾਰੀ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਚਲ ਰਹੇ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਕੈਂਪ ਦੀ ਸਮਾਪਤੀ ਸਮੇਂ ਵਿਦਿਆਰਥੀਆਂ ਵਲੋਂ ਕੀਤੇ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਪ੍ਰਦਰਸ਼ਨ ਦੇਖਕੇ, ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਵਲੋਂ ਦਿੱਤੀਆਂ ਟ੍ਰੇਨਿੰਗਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਕੀਮਤੀ ਜਾਨਾਂ ਬਚਾਉਣ ਲਈ ਇਸ ਤਰ੍ਹਾਂ ਦੇ ਟਰੇਨਿੰਗ ਕੈਂਪ ਸਿਖਿਆ ਸੰਸਥਾਵਾਂ ਅਤੇ ਵਿਉਪਾਰਕ ਅਦਾਰਿਆਂ ਵਿਖੇ ਲਗਾਕੇ ਹਰ ਘਰ, ਪਰਿਵਾਰ, ਸੰਸਥਾ, ਵਿਖੇ ਮਦਦਗਾਰ ਫ਼ਰਿਸ਼ਤੇ ਤਿਆਰ ਕਰਨੇ ਬਹੁਤ ਜ਼ਰੂਰੀ ਹਨ। 
ਹਸਪਤਾਲਾਂ, ਗੱਡੀਆਂ ਅਤੇ ਇਮਾਰਤਾਂ ਵਿਖੇ ਹਰਰੋਜ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਦੁਰਘਟਨਾਵਾਂ ਮੌਕੇ, ਠੀਕ ਢੰਗ ਤਰੀਕਿਆਂ ਨਾਲ ਅੱਗਾਂ ਨਾ ਬੁਝਾਉਣ ਅਤੇ ਸਿਲੰਡਰਾਂ ਦੀ ਵਰਤੋਂ ਨਾ ਕਰਨ ਕਾਰਨ, ਪ੍ਰਾਪਰਟੀਆਂ, ਗੱਡੀਆਂ, ਇਮਾਰਤਾਂ ਬਨਸਪਤੀ ਅਤੇ ਜ਼ਿੰਦਗੀਆਂ ਦੀਆਂ ਤਬਾਹੀਆਂ ਹੋ ਰਹੀਆਂ ਹਨ। 
 ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗਾਂ ਦੇਕੇ, ਉਨ੍ਹਾਂ ਦੇ ਹੌਸਲੇ ਬੁਲੰਦ ਕੀਤੇ ਹਨ। ਐਮਰਜੈਂਸੀ ਦੌਰਾਨ, ਪ੍ਰਸ਼ਾਸਨ ਦੀ ਸਹਾਇਤਾ ਕਰਨ ਅਤੇ ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ ਕਰਨ ਲਈ ਮਦਦਗਾਰ ਫ਼ਰਿਸ਼ਤੇ ਬਣਾਇਆ ਗਿਆ ਹੈ।
 ਇਹ ਵਿਚਾਰ ਉਨ੍ਹਾਂ ਨੇ ਸਰਕਾਰੀ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਵਿਦਿਆਰਥੀਆਂ ਵੱਲੋਂ ਕੀਤੇ ਪ੍ਰਦਰਸ਼ਨ ਦੇਖਕੇ, ਸ਼੍ਰੀ ਕਾਕਾ ਰਾਮ ਵਰਮਾ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਜਾਂ ਭਾਰਤ ਵਿੱਚ ਪਟਿਆਲੇ ਦਾ ਇਹ ਸਰਕਾਰੀ ਨਰਸਿੰਗ ਕਾਲਜ, ਪਹਿਲਾਂ ਕਾਲਜ ਬਣ ਗਿਆ ਜਿਸ ਦੇ ਹਰੇਕ ਵਿਦਿਆਰਥੀ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਇਆ ਗਿਆ ਹੈ। 
ਘਰ ਪਰਿਵਾਰਾਂ ਦੇ ਮੈਂਬਰਾਂ ਦੀਆਂ ਘਰੇਲੂ ਆਪਦਾਵਾਂ, ਦੌਰਾਨ ਜਾਨਾਂ ਬਚਾਉਣ ਲਈ, ਇਸ ਨਰਸਿੰਗ ਕਾਲਜ ਵਾਂਗ, ਦੂਸਰੀ ਸੰਸਥਾਵਾਂ ਨੂੰ ਵੀ ਯਤਨ ਕਰਨੇ ਪੈਣਗੇ। ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਨੇ ਸ਼੍ਰੀ ਕਾਕਾ ਰਾਮ ਵਰਮਾ ਅਤੇ ਇਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਤਿਆਰ ਕੀਤੇ ਜਾ ਰਹੇ ਫ਼ਰਿਸ਼ਤਿਆਂ ਰਾਹੀਂ, ਕੀਮਤੀ ਜਾਨਾਂ ਬਚਾਉਣ ਲਈ ਜ਼ਰੂਰ ਯਤਨ ਕੀਤੇ ਜਾਣਗੇ। 
ਆਫ਼ਤ ਪ੍ਰਬੰਧਨ ਲਈ 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਪ੍ਰਦਰਸ਼ਨ ਅਭਿਆਸ ਕਰਵਾਏ ਗਏ ਹਨ। ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ 1980 ਤੋਂ ਹੁਣ ਤੱਕ 8,00,000 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਨੂੰ ਟ੍ਰੇਨਿੰਗਾਂ ਕਰਵਾਈਆਂ ਗਈਆਂ ਸਨ।
 ਪਿਛਲੇ ਸਾਲ ਪ੍ਰਿੰਸੀਪਲ ਡਾਇਰੈਕਟਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਹੁਕਮਾਂ ਅਨੁਸਾਰ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਟ੍ਰੇਨਿੰਗਾਂ ਕਰਵਾਈਆਂ ਸਨ।