ਚੰਡੀਗੜ੍ਹ, 4 ਫਰਵਰੀ:- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਆਯੂਸ਼ ਡਿਸਪੈਂਸਰੀ ਭਾਰਤ ਦੀ ਰਿਵਾਇਤੀ ਸਿਹਤ ਪ੍ਰਣਾਲੀਆਂ ਨੂੰ ਸੁਰੱਖਿਅਤ, ਸਸਤਾ ਅਤੇ ਸਰਲ ਬਣਾ ਕੇ ਇੱਕ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਵਿੱਚ ਮਦਦ ਕਰਦੇ ਹਨ। ਇਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾ ਸਰਕਾਰ ਨੇ ਪੂਰੇ ਸੂਬੇ ਵਿੱਚ ਸਰਕਾਰੀ ਆਯੂਸ਼ ਡਿਸਪੈਂਸਰੀਆਂ ਖੋਲਣ ਦਾ ਫੈਸਲਾ ਕੀਤਾ ਹੈ।
 ਫਿਲਹਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜ ਜਿਲ੍ਹਿਆਂ ਵਿੱਚ 26 ਆਯੂਸ਼ ਡਿਸਪੈਂਸਰੀ ਹੋਰ ਖੋਲਣ ਦੀ ਮੰਜੂਰੀ ਦੇ ਦਿੱਤੀ ਹੈ, ਬਾਕੀ ਜਿਲ੍ਹਿਆਂ ਵਿੱਚ ਵੀ ਜਲਦੀ ਹੀ ਮੈਪਿੰਗ ਕਰਵਾ ਕੇ ਇਹ ਡਿਸਪੈਂਸਰੀਆਂ ਖੋਲੀਆਂ ਜਾਣਗੀਆਂ।
          ਸਿਹਤ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਰਾਜ ਦੇ ਲੋਕਾਂ ਨੂੰ ਕਿਫਾਇਤੀ ਅਤੇ ਸਰਲ ਇਲਾਜ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਜਰੂਰਤ ਅਨੁਸਾਰ ਹਸਪਤਾਲ ਖੋਲੇ ਜਾ ਰਹੇ ਹਨ। ਅਤੇ ਸਸਤੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦਸਿਆ ਕਿ ਰਿਵਾੜੀ ਜਿਲ੍ਹਾ ਦੇ 5 ਪਿੰਡਾਂ ਲਿਸਾਨ, ਕਰਵਾਰਾ ਮਾਨਕਪੁਰ, ਰੋਹੜਾਈ, ਜੈਸਿੰਘਪੁਰਾ, ਝਾਬੂਵਾ, ਮਹੇਂਦਰਗੜ੍ਹ ਜਿਲ੍ਹਾ ਦੇ 6 ਪਿੰਡਾਂ ਸੂਰਜਨਵਾਸ, ਗੂੜਾ, ਬੁਚਾਵਾਸ, ਬਾਵਨਿਆ, ਰਾਮਬਾਸ, ਰਸੂਲਪੁਰ, ਕਰਨਾਲ ਜਿਲ੍ਹਾ ਦੇ 1 ਪਿੰਡ ਫਫੜਾਨਾ, ਕੁਰੂਕਸ਼ੇਤਰ ਜਿਲ੍ਹਾ ਦੇ 4 ਪਿੰਡ ਅਜਰਾਨਾ ਕਲਾਂ, ਕਾਲਿਸਾ, ਨਲਵੀ, ਮੋਹਰੀ ਅਤੇ ਯਮੁਨਾਨਗਰ ਜਿਲ੍ਹਾ ਦੇ 10 ਪਿੰਡ ਮਹਿਯੂਦੀਨਪੁਰ, ਰਤਨਗੜ੍ਹ, ਭਾਂਗੜਾ, ਤਲਕਪੁਰ, ਖੁਰਦਬਨ, ਤਾਜੇਵਾਲਾ, ਹਡੌਲੀ, ਲੇਡੀ, ਕੋਟ ਬਾਸਵਾ ਸਿੰਘ ਅਤੇ ਪਿੰਡ ਡਾਰਪੁਰ ਵਿੱਚ ਸਰਕਾਰੀ ਆਯੂਸ਼ ਡਿਸਪੈਂਸਰੀ ਖੋਲੀਆਂ ਜਾਣਗੀਆਂ।
          ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸੂਬੇ ਵਿੱਚ ਆਯੂਸ਼ ਪੱਦਤੀ ਨੂੰ ਪ੍ਰੋਤਸਾਹਨ ਦੇ ਰਹੀ ਹੈ। ਸੂਬੇ ਵਿੱਚ ਆਯੂਸ਼ ਸੇਵਾਵਾਂ ਨੁੰ ਮਜਬੂਤ ਕੀਤਾ ਜਾ ਰਿਹਾ ਹੈ। ਕੁਰੂਕਸ਼ੇਤਰ ਵਿੱਚ ਆਯੂਸ਼ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਿਕ ਸੂਬਾ ਸਰਕਾਰ ਸੂਬੇ ਦੀ ਜਨਤਾ ਦੀ ਸਿਹਤ ਦੇ ਸੁਧਾਰ ਲਈ ਪ੍ਰਤੀਬੱਧ ਹੈ।