ਨਵਾਂਸ਼ਹਿਰ - ਬਸਪਾ ਤੋਂ ਇਲਾਵਾ ਬਾਕੀ ਸਾਰੀਆਂ ਵਿਰੋਧੀ ਪਾਰਟੀਆਂ ਦੀ ਕਾਰਗੁਜ਼ਾਰੀ ਨਾ ਮਾਤਰ ਰਹੀ ਹੈ ਇਨ੍ਹਾਂ ਨੇ ਕੋਈ ਵੱਡਾ ਕੰਮ ਨਹੀਂ ਕੀਤਾ। ਜਿਸ ਤਰ੍ਹਾਂ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਰਹੇ, ਉਨ੍ਹਾਂ ਨੇ ਪਟਿਆਲੇ ਵਿੱਚ ਸਾਰੇ ਪੈਸੇ ਲਾ ਦਿੱਤੇ ਹਨ। ਫਿਰ ਮਨੀਸ਼ ਤਿਵਾੜੀ ਆਏ ਉਨ੍ਹਾਂ ਨੇ ਸਕੀਮ ਬਣਾਈ ਹੋਈ ਸੀ, ਕਿ ਮੈਂ ਇਸ ਵਾਰ ਚੋਣ ਚੰਡੀਗੜ੍ਹ ਤੋਂ ਲੜਾਂਗਾ ਉਸ ਨੇ 20 ਕਰੋੜ ਰੁਪਏ ਚੰਡੀਗੜ੍ਹ ਵਿੱਚ ਲਾ ਦਿੱਤਾ।
ਪਤਾ ਨਹੀਂ ਇਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਦੇ ਕਿਸੇ ਹਿੱਸੇ ਦਾ ਖਿਆਲ ਕਿਉਂ ਨਹੀਂ ਆਇਆ। ਨਾਂ ਤਾਂ ਕੋਈ ਮੈਡੀਕਲ ਕਾਲਜ ਖੋਲ੍ਹਿਆ ਅਤੇ ਨਾ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਕੋਈ ਚਾਰ ਮਾਰਗੀ ਸੜਕ ਅਤੇ ਨਾ ਹੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਰ ਮਾਰਗੀ ਸੜਕ ਬਣਾਉਣ ਦੀ ਹਿੰਮਤ ਕੀਤੀ ਹੈ। ਆਪ ਪਾਰਟੀ ਨੂੰ ਵੀ ਸ਼ਾਇਦ ਮੱਧ ਪ੍ਰਦੇਸ਼ ਤੋਂ ਸਿਵਾਏ ਕੋਈ ਉਮੀਦਵਾਰ ਹੀ ਨਹੀਂ ਮਿਲਿਆ। ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਹੀ ਢਿੱਲੀ ਹੈ। ਇਸ ਲਈ ਮੈਂ ਤੁਹਾਡਾ ਆਪਣਾ ਖੂਨ ਆਪਣਾ ਹਲਕੇ ਦਾ ਉਮੀਦਵਾਰ ਹਾਂ, ਇੱਕ ਵਾਰ ਮੈਨੂੰ ਪਰਖ਼ ਕੇ ਦੇਖੋ ਤੁਹਾਡੇ ਸਾਰੇ ਵਿਕਾਸ ਦੇ ਕੰਮ ਹੋਣਗੇ। ਇਸ ਮੌਕੇ ਤੇ ਬੰਗਾ ਹਲਕੇ ਦੀ ਟੀਮ ਨੂੰ ਚੁੱਸਤ ਦਰੁੱਸਤ ਕਰਨ ਲਈ ਜਸਵੀਰ ਸਿੰਘ ਆਏ ਸਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ, ਚੌਧਰੀ ਗੁਰਨਾਮ ਸਿੰਘ, ਕੁਲਦੀਪ ਸਿੰਘ ਭੱਟੀ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਬਸਪਾ, ਮਨੋਹਰ ਕਮਾਮ ਸਰਪੰਚ, ਜੈ ਪਾਲ ਸੂੰਡਾ ਪ੍ਰਧਾਨ ਹਲਕਾ ਬੰਗਾ ਬਸਪਾ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬੰਗਾ, ਪ੍ਰਕਾਸ਼ ਚੰਦ ਪ੍ਰਧਾਨ ਸ਼ਹਿਰੀ ਬੰਗਾ, ਉਪ ਪ੍ਰਧਾਨ ਰਵਿੰਦਰ ਮਹਿੰਮੀ, ਅਸ਼ੋਕ ਕੁਮਾਰ ਸਰਪੰਚ ਖੋਥੜਾ, ਧਰਮਪਾਲ ਤਲਵੰਡੀ, ਕੁਲਦੀਪ ਬਹਿਰਾਮ, ਤੀਰਥ ਕਲਸੀ, ਪਰਮਜੀਤ ਮਹਿਰਮਪੁਰੀ, ਵਿਜੇ ਗੁਣਾਚੌਰ ਜਿਲ੍ਹਾ ਸਕੱਤਰ ਬਸਪਾ, ਜਸਪਾਲ ਲਧਾਣਾ, ਰਾਮ ਲੁਭਾਇਆ, ਅਮਰਜੀਤ ਲਧਾਣਾ, ਬੰਟੀ ਪਠਲਾਵਾ, ਹਰਜਿੰਦਰ ਲੱਧੜ, ਇੰਦਰਜੀਤ ਬੋਧੀ, ਚਰਨਜੀਤ ਸਿੰਘ ਨੰਬਰਦਾਰ, ਜਸਵੀਰ ਵਾਲੀਆਂ, ਜਤਿੰਦਰ ਜੱਸੀ, ਮੋਹਨ ਜੱਸੀ, ਨੰਬਰਦਾਰ ਚਰਨਜੀਤ ਸਿੰਘ ਸੱਲ੍ਹਾਂ, ਹਰਮੇਸ਼ ਖਮਾਚੋਂ ਅਤੇ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਸਨ।
ਬਸਪਾ ਤੇ ਇਲਾਵਾ ਬਾਕੀ ਵਿਰੋਧੀ ਪਾਰਟੀਆਂ ਦੀ ਕਾਰਗੁਜ਼ਾਰੀ ਨਾ ਮਾਤਰ ਰਹੀ ਹੈ - ਜਸਵੀਰ ਸਿੰਘ
