ਨਵਾਂਸ਼ਹਿਰ- ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਅਤੇ ਸਵੱਛ ਭਾਰਤ ਸਬੰਧੀ ਸੈਮੀਨਾਰ ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ , ਨਵਾਂਸ਼ਹਿਰ , ਟ੍ਰੈਫਿਕ ਪੁਲਿਸ ਅਤੇ ਐਨ. ਐਸ .ਐਸ ਵਲੰਟੀਅਰ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਮੌਕੇ ਤੇ ਸ. ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਬਾਰੇ ਵਿਸਥਾਰ ਪੂਰਵਕ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਨਸ਼ਿਆ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਪੰਜਾਬ ਵਾਸੀਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਪੰਜਾਬ ਦੇ ਇਤਿਹਾਸ/ਸੱਭਿਆਚਾਰ ਨਾਲ ਜੋੜਨਾ ਪੈਣਾ ਹੈ। ਨੌਜਵਾਨਾਂ ਨੂੰ ਗੁਰੂਆਂ/ਪੀਰਾਂ ਅਤੇ ਦੇਸ਼ ਭਗਤਾਂ , ਕਿਰਤੀਆਂ ਦੇ ਜੀਵਨ ਦੇ ਹਵਾਲੇ ਦੇ ਕੇ ਇਸ ਬੁਰਾਈ ਤੋਂ ਦੂਰ ਰੱਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਪੰਜਾਬ ਤੇ ਲੱਗਿਆ ਨਸ਼ਿਆ ਦਾ ਧੱਬਾ ਸਾਫ ਕੀਤਾ ਜਾ ਸਕਦਾ ਹੈ।
ਉਨਾਂ ਨੇ ਨਸ਼ਿਆ ਨਾਲ ਹੋ ਰਹੀਆਂ ਮੌਤਾਂ/ਆਰਥਿਕ ਮੰਦਹਾਲੀ ਅਤੇ ਸਮਾਜਿਕ ਵਿਗਾੜ ਬਾਰੇ ਵੀ ਚੇਤਨ ਕੀਤਾ। ਇੱਥੋ ਤੱਕ ਕਿ ਨਸ਼ਿਆ ਦੇ ਸੇਵਨ ਨਾਲ ਨੌਜਵਾਨ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਬਾਰੇ ਵੀ ਵਿਸਥਾਰਪੂਰਵਕ ਦੱਸਿਆ। ਅੰਤ ਵਿੱਚ ਉਨਾਂ ਨੇ ਅਪੀਲ ਕੀਤੀ ਕਿ ਸਾਨੂੰ ਨਸ਼ਾ ਮੁਕਤੀ ਲਈ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ, ਜੇਕਰ ਅਸੀ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਿਆ ਤਾਂ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਗੇ।
ਇਸ ਮੌਕੇ ਤੇ ਸ਼੍ਰੀ ਸੁਭਾਸ਼ ਚੰਦਰ, ਇੰਚਾਰਜ ਟ੍ਰੈਫਿਕ ਪੁਲਿਸ, ਨਵਾਂਸ਼ਹਿਰ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਵਿਸਥਾਰਪੂਕਵਕ ਦੱਸਿਆ ਕਿ ਡਰਾਈਵਿੰਗ ਦੌਰਾਨ ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਸੜਕ ਹਾਦਸਿਆ ਤੋਂ ਬਚਣ ਦੀ ਸੁਚੇਤ ਕੀਤਾ।
ਇਸ ਮੌਕੇ ਤੇ ਸ. ਜਸਵਿੰਦਰ ਸਿੰਘ ਨੇ "ਸਵੱਛ ਭਾਰਤ” ਮੁਹਿੰਮ ਤਹਿਤ ਆਪਣੇ-ਆਪ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਕਿਵੇ ਰੱਖਿਆ ਜਾਵੇ , ਬਾਰੇ ਵਿਸਥਾਰਪੂਕਵਕ ਜਾਣਾਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਸ. ਜਸਵੀਰ ਸਿੰਘ, ਪ੍ਰਿੰਸੀਪਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੈਮੀਨਾਰ ਦੇ ਮੁੱਦਿਆ ਤੇ ਅਮਲ ਕਰਨ ਲਈ ਕਿਹਾ। ਮੈਡਮ ਸੰਦੀਪ ਕੌਰ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।
ਅੰਤ ਵਿੱਚ ਸਕੂਲ ਤੋਂ ਲੈ ਕੇ ਚੰਡੀਗੜ ਚੌਂਕ ਤੱਕ ਵੱਖ ਵੱਖ ਬੈਨਰਾਂ/ਮੋਟੋ ਨਾਲ ਜਾਗਰੂਕਤਾ ਰੈਲੀ ਕੱਢੀ। ਇਸ ਮੌਕੇ ਤੇ ਦਿਲਾਵਰ ਸਿੰਘ, ਦਵਿੰਦਰ ਕੌਰ, ਮਨੀਸ਼ਾ, ਦੀਪੇਸ਼, ਗੋਬਿੰਦ ਅਧਿਕਾਰੀ, ਸੁਰਜੀਤ ਕੌਰ, ਦਿਨੇਸ਼ ਕੁਮਾਰ, ਕਮਲਜੀਤ ਕੌਰ, ਜਸਵਿੰਦਰ ਕੌਰ, ਸੁਖਜਿੰਦਰ ਸਿੰਘ, ਨਵਜੀਤ ਕੌਰ, ਨੀਰਜ, ਕਮਲ, ਰੇਖਾ, ਬੰਧਨਾ, ਅੰਜੂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਿਰ ਸਨ।
ਬਾਬਾ ਵਜੀ਼ਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲਕੰਨਿਆ ਨਵਾਂਸ਼ਹਿਰ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ
