ਗੜ੍ਹਸੰਕਰ 25 ਨਵੰਬਰ - ਆਦਰਸ਼ ਸੌਸ਼ਲ ਸੁਸਾਇਟੀ ਪੰਜਾਬ ਦੀ ਮੀਟਿੰਗ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਡਘਾਮ ਵਿਖੇ ਹੋਈ।ਜਿਸ ਵਿੱਚ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਜੀ, ਹੈੱਡ ਮਿਸਟ੍ਰੈਸ ਮੈਡਮ ਨਵਦੀਪ ਸਹਿਗਲ ਜੀ, ਹਿੰਦੀ ਮਾਸਟਰ ਹਰਦੀਪ ਕੁਮਾਰ ਜੀ. , ਜੂਨੀਅਰ ਅਸਿਸਟੈਂਟ ਹਰਕਮਲ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੁਸਾਇਟੀ ਵੱਲੋਂ 2 ਦਸੰਬਰ 2023 ਦਿਨ ਸਨਿਚਰਵਾਰ ਨੂੰ ਸਕੂਲ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ। ਨਸ਼ਿਆਂ ਦੇ ਵਿਰੁੱਧ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਿਟੀ ਪੁਲਿਸ ਸਟੇਸ਼ਨ ਸ਼ਹੀਦ ਭਗਤ ਸਿੰਘ ਨਗਰ ਤੋਂ ਐੱਸ.ਐੱਚ.ਓ. ਮੈਡਮ ਨਰੇਸ਼ ਕੁਮਾਰੀ ਜੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਦੇ ਨਾਲ ਹੀ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਤੋਂ ਰਾਕੇਸ਼ ਕੁਮਾਰ ਜੀ ਸਬ-ਇੰਸਪੈਕਟਰ ਅਤੇ ਮੈਡਮ ਰਮਨਦੀਪ ਕੌਰ ਜੀ ਸਬ-ਇੰਸਪੈਕਟਰ ਵੀ ਵਿਸੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ।ਇਸ ਮੌਕੇ ਵਿੱਦਿਆ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਮੈਡਮ ਨਵਦੀਪ ਸਹਿਗਲ ਜੀ ਨੇ ਕਿਹਾ ਕਿ ਮੇਰੇ ਵਲੋਂ ਅਤੇ ਮੇਰੇ ਸਕੂਲ ਸਟਾਫ਼ ਵੱਲੋਂ ਸੁਸਾਇਟੀ ਨੂੰ ਭਰਪੂਰ ਸਹਿਯੋਗ ਦਿੱਤਾ ਜਾਵੇਗਾ। ਸੋਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣੇ ਰੁਝੇਵਿਆਂ ਵਿੱਚ ਸਮਾਂ ਕੱਢਣ ਲਈ ਸਕੂਲ ਦੀ ਮੁੱਖ ਅਧਿਆਪਕਾ ਅਤੇ ਸਟਾਫ਼ ਦਾ ਧੰਨਵਾਦ ਕੀਤਾ ।