ਹੁਸ਼ਿਆਰਪੁਰ:- ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਦਿਨੋਂ ਦਿਨ ਪੰਜਾਬ ਵਿੱਚ ਵਧ ਰਹੇ ਗ੍ਰਾਫ ਕਾਰਨ ਸਾਰੀਆਂ ਪਾਰਟੀਆਂ ਬੁਖਲਾਹਟ ਵਿੱਚ ਆ ਗਈਆਂ ਹਨ, ਇਸ ਕਰਕੇ ਉਹ ਪਾਰਟੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਆਪਣਾ ਹਰ ਹਰਬਾ ਵਰਤ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਬਾਤ ਕਰਦਿਆਂ ਜਥੇਦਾਰ ਲਖਵਿੰਦਰ ਸਿੰਘ ਨਡਾਲੋਂ ਨੇ ਕੀਤਾ। 
ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਭਾਵੇਂ ਗੁੰਮਰਾਹ ਕਰਨ ਲਈ ਜਿਹੜੇ ਮਰਜ਼ੀ ਹੀਲੇ ਵਰਤ ਲੈਣ ਪਰ ਹੁਣ ਪੰਜਾਬੀ ਇਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ ਤੇ ਉਹ ਆਉਣ ਵਾਲ਼ੀਆਂ 2027 ਵਿਧਾਨ ਸਭਾ ਚੋਣਾਂ ਵਿੱਚ ਵਾਰਿਸ ਪੰਜਾਬ ਪਾਰਟੀ ਦੇ ਐਮ. ਐੱਲ. ਏ. ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਗੇ। 
ਇਸ ਮੌਕੇ  ਭਾਈ ਰਣਜੋਧ ਸਿੰਘ ਨਡਾਲੋਂ, ਅਮਰਜੀਤ ਸਿੰਘ ਖਾਲਸਾ ਜਾਂਗਲੀਆਣਾ, ਧਰਮਿੰਦਰ ਸਿੰਘ ਸੋਨੂੰ ਨਡਾਲੋਂ, ਬਾਬਾ ਜਰਨੈਲ ਸਿੰਘ ਨਡਾਲੋਂ, ਸਰਬਪ੍ਰੀਤ ਸਿੰਘ ਨਡਾਲੋਂ, ਸਤਨਾਮ ਸਿੰਘ ਪੰਜੌੜ, ਗੁਰਚਰਨ ਸਿੰਘ ਪੰਜੌੜ ਆਦਿ ਹਾਜ਼ਰ ਸਨ।