ਗੜ੍ਹਸ਼ੰਕਰ:- ਅੱਜ  ਇਥੋ  2 ਕਿਲੋਮੀਟਰ ਦੂਰ ਪਿੰਡ ਖਾਨਪੁਰ ਵਿਖੇ ਹਰਭਜਨ ਸਿੰਘ ਮਹਿਮੀ  ਦੇ ਜਿਲਾ ਪ੍ਰੀਸ਼ਦ ਮੈਂਬਰ ਬਣਨ ਦੀ ਖੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਸੁਖਮਨੀ ਸਾਹਿਬ  ਦੇ ਪਾਠ  ਦਾ ਭੋਗ ਪਾਉਣ ਉਪਰੰਤ ਕੀਰਤਨੀਏ  ਜਥੇ ਵੱਲੋ ਕੀਰਤਨ ਨਾਲ ਸੰਗਤਾ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ  ਮੌਕੇ ਚਾਹ ਪਕੌੜਿਆ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। 
ਇਸ ਮੌਕੇ ਤੇ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ  ਵਿਸ਼ੇਸ਼ ਤੌਰ  ਤੇ ਸ਼ਾਮਲ ਹੋਏ। ਇਸ ਮੌਤ ਸੰਬੋਧਨ ਕਰਦਿਆ  ਡਿਪਟੀ ਸਪੀਕਰ ਨੇ ਹਰਭਜ ਮਹਿਮੀ ਨੂੰ ਜਿਲਾ ਪ੍ਰੀਸ਼ਦ ਮੈਂਬਰ ਬਣਨ  ਤੇ ਵਧਾਈ ਦਿੰਦਿਆ  ਵੋਟਰਾ ਤੇ ਸਪੋਰਟਰਾ ਦਾ ਵੀ ਧੰਨਵਾਦ ਕੀਤਾ ਗਿਆ। 
ਇਸ ਮੌਕੇ ਤੇ ਜਿਲਾ ਪ੍ਰੀਸ਼ਦ  ਮੈਬਰਾ ,ਬਲਾਕ ਸੰਮਤੀ ਮੈਂਬਰ ਤੇ ਪੰਚ  ਸਰਪੰਚ   ਤੇ ਪ੍ਰਮੁੱਖ ਸ਼ਖਸ਼ੀਅਤਾ ਦਾ ਸਨਮਾਨ ਕੀਤਾ ਗਿਆ। ਇਸ ਸਮੇ ਉਨ੍ਹਾ  ਦੇ ਨਾਲ ਚਰਨਜੀਤ ਸਿੰਘ  ਚੰਨੀ ਓ ਐਸ  ਡੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ, ਗੁਰਲਾਲ ਸਿੰਘ ਸੈਲਾ ਸਰਪੰਚ,ਪਰਮਜੀਤ ਸਿੰਘ  ਬਲਾਕ ਸੰਮਤੀ ਮੈਂਬਰ  ਬਲਵੀਰ ਸਿੰਘ  ਤੇ ਹੋਰ ਹਾਜ਼ਰ ਸਨ।