ਮਾਹਿਲਪੁਰ,  20 ਜੁਲਾਈ - ਡਾਕਟਰ ਬੀ. ਆਰ. ਅੰਬੇਡਕਰ ਮਿਸ਼ਨ ਟਰੱਸਟ ਗੜਸ਼ੰਕਰ ਵੱਲੋਂ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸਪੈਸ਼ਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ 21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਡਾਕਟਰ ਬੀ. ਆਰ. ਅੰਬੇਡਕਰ. ਭਵਨ ਗੜਸ਼ੰਕਰ ਨੇੜੇ ਖਾਨਪੁਰ ਗੇਟ ਵਿਖੇ ਗੌਤਮ ਬੁੱਧ ਚੈਰੀਟੇਬਲ ਡਿਸਪੈਂਸਰੀ ਵਿਖੇ ਇਹ ਕੈਂਪ ਲਗਾਇਆ ਜਾ ਰਿਹਾ ਹੈ।  ਜਿਸ ਵਿੱਚ ਡਾਕਟਰ ਨਿਰਮਲ ਕੁਮਾਰ ਮੈਡੀਕਲ ਸਪੈਸ਼ਲਿਸਟ ਅਤੇ ਅਵਤਾਰ ਸਿੰਘ ਡੈਂਟਲ ਸਰਜਨ ਮਰੀਜ਼ਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਮੁਆਇਨਾ ਕਰਨਗੇ। ਲੋੜਵੰਦ ਮਰੀਜ਼ ਇਸ ਦਾ ਲਾਭ ਉਠਾ ਸਕਦੇ ਹਨ।