ਹੁਸ਼ਿਆਰਪੁਰ:- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬੀ ਡੀ ਪੀ ਓ ਦਫਤਰ ਟਾਂਡਾ ਵਿਖੇ ਪਹੁੰਚ ਕੇ ਸਟੇਟ ਅਵਾਰਡੀ ਭਾਈ ਵਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਨੇ ਬੀ ਡੀ ਪੀ ਓ ਟਾਂਡਾ ਰਾਜੀਵ ਕੁਮਾਰ ਦੇ ਨਾਲ ਮਿਲ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ। ਇਸ ਮੌਕੇ ਭਾਈ ਮਸੀਤੀ ਨੇ ਨਸ਼ਿਆਂ ਦੇ ਇਨਸਾਨੀ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ।
ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇਨਸਾਨ ਹੌਲੀ ਹੌਲੀ ਨਸ਼ਿਆਂ ਦੀ ਦਲ ਦਲ ਵਿੱਚ ਫਸ ਕੇ ਆਪਣਾ ਤੇ ਆਪਣੇ ਪੂਰੇ ਪਰਿਵਾਰ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਲੈਂਦਾ ਹੈ। ਇਸ ਮੌਕੇ ਬੀਡੀਪੀਓ ਟਾਂਡਾ ਰਾਜੀਵ ਕੁਮਾਰ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਾ ਹੈ ਤਾਂ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿਓ ਤਾਂ ਜੋ ਉਸ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ ਤੇ ਉਸ ਦਾ ਇਲਾਜ ਸਹੀ ਸਮੇਂ ਤੇ ਕਰਵਾਇਆ ਜਾ ਸਕੇ।
ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਸ਼ਿਆਂ ਦਾ ਇਲਾਜ ਬਿਲਕੁਲ ਮੁਫਤ ਹੁੰਦਾ ਹੈ। ਇਸ ਮੌਕੇ ਭਾਈ ਮਸੀਤੀ ਤੇ ਬੀ ਡੀ ਪੀ ਓ ਰਜੀਵ ਕੁਮਾਰ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਏ ਜਾ ਰਹੇ ਅਭਿਆਨ ਯੁੱਧ ਨਸ਼ਿਆਂ ਵਿਰੁੱਧ ਦੀ ਜੰਮ ਕੇ ਤਾਰੀਫ ਕੀਤੀ, ਤੇ ਲੋਕਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ।
ਇਸ ਮੌਕੇ ਭਾਈ ਮਸੀਤੀ ਨੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਿਉਂਦੇ ਜੀ ਰਕਤ ਦਾਨ🩸 ਤੇ ਮਰਨ ਉਪਰੰਤ ਅੱਖਾਂ ਦਾਨ👀, ਅਤੇ ਅੰਗ ਦਾਨ 🫀 ਕਰਨ ਦੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਡੀ.ਪੀ ਓ ਟਾਂਡਾ ਰਾਜੀਵ ਕੁਮਾਰ, ਐਸ.ਈ.ਪੀ. ਓ. ਰਵਿੰਦਰ ਸਿੰਘ, ਪੰਚਾਇਤ ਅਫਸਰ ਭੁਪਿੰਦਰ ਸਿੰਘ, ਏ. ਪੀ. ਓ ਰਕੇਸ਼, ਜ਼ੇ. ਈ. ਰਵਿੰਦਰ ਸਿੰਘ ਆਦਿ ਹਾਜਰ ਸਨ।
ਨਸ਼ਿਆਂ ਦੀ ਦਲਦਲ ਚ ਫਸਿਆ ਇਨਸਾਨ ਖੁਦ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਵੀ ਵਿਨਾਸ਼ ਕਰਦਾ ਹੈ ਬੀ ਡੀ ਪੀ ਓ ਟਾਂਡਾ ਤੇ ਭਾਈ ਮਸੀਤੀ
