ਗੜਸ਼ੰਕਰ, 17 ਮਈ - ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਇੱਕ ਵੱਡਾ ਇਕੱਠ ਹਰਪ੍ਰੀਤ ਸਿੰਘ ਰਿੰਕੂ ਬੇਦੀ ਦੀ ਅਗਵਾਈ ਵਿੱਚ ਹੋਇਆ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਪਿਛਲੇ ਕਾਰਜਕਾਲ ਦੇ ਕੰਮਾਂ ਦਾ ਜਿੱਥੇ ਲੇਖਾ ਜੋਖਾ ਦਿੱਤਾ ਉੱਥੇ ਨਾਲ ਹੀ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਕੁਲਵਰਨ ਸਿੰਘ ਬੇਦੀ, ਭਜਨ ਸਿੰਘ ਡੀਪੀ, ਜਥੇਦਾਰ ਸੁਖਵਿੰਦਰ ਸਿੰਘ, ਗੁਰਨੇਕ ਸਿੰਘ ਸਾਬਕਾ ਸਰਪੰਚ, ਮਨਰਾਜ ਵੀਰ ਸਿੰਘ, ਕੁਲਵਰਨ ਸਿੰਘ, ਸੁਰਿੰਦਰ ਕੁਮਾਰ, ਰਣਵੀਰ ਸਿੰਘ ਬੇਦੀ, ਇਕਬਾਲ ਸਿੰਘ ਬੇਦੀ, ਮਨਵੀਰ ਸਿੰਘ ਰਾਏ, ਕਰਮਵੀਰ ਸਿੰਘ ਢੇਸੀ, ਅਜੀਤ ਸਿੰਘ ਦਿਓਲ ਸਹਿਤ ਹੋਰ ਵੀ ਹਾਜਰ ਸਨ।