ਲੁਧਿਆਣਾ:- ਦੇਸ਼ ਦੀ ਰਾਜਨੀਤੀ ਵਿੱਚ ਆਪਣੀ ਅਲਹਿਦਾ ਸੋਚ ਦਾ ਦਾਵਾ ਕਰਨ ਤੇ ਕਾਫੀ ਹੱਦ ਤੱਕ 300 ਯੂਨਿਟ ਬਿਜਲੀ ਬਿੱਲ ਦੀ ਮਾਫੀ, ਮਹਿਲਾਵਾ ਦੀ ਬੱਸ ਟਿਕਟ ਫ੍ਰੀ, ਮੁਹੱਲਾ ਕਲੀਨਿਕ ਵਰਗੀਆਂ ਯੋਜਨਾਵਾਂ ਕਾਮਯਾਬੀ ਨਾਲ ਲਾਗੂ ਕਰ (ਜਿਸ ਦੀ ਸਾਡੀ ਨਵੀਂ ਨਵੇਕਲੀ ਰਾਜਨੀਤਿਕ ਪਾਰਟੀ, ਨੈਸ਼ਨਲ ਜਸਟਿਸ ਪਾਰਟੀ ਵੀ ਪ੍ਰਸ਼ੰਸਾ ਤੇ ਸਮਰਥਨ ਕਰਦੀ ਹੈ) ਮੁਲਕ ਭਰ ਦੀਆਂ ਰਾਜਨੀਤਿਕ ਪਾਰਟੀਆਂ ਦੀ ਸੋਚ ਨੂੰ ਬਦਲਣ ਦਾ ਕੰਮ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਵਨ ਸ਼ਰਮਾ ਕੌਮੀ ਸਕੱਤਰ ਨੈਸ਼ਨਲ ਜਸਟਿਸ ਪਾਰਟੀ ਔਫ ਇੰਡੀਆ ਵਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵਾਨ ਮਾਨ ਨੂੰ ਮੀਡਿਆ ਰਾਹੀ ਏਹ ਚੁਣੌਤੀ ਭੇਜ ਰਿਹਾ ਹਾਂ, ਕਿ ਉਹ ਆਮ ਆਦਮੀ ਦੀ ਪਾਰਟੀ ਹੋਣ ਦੇ ਦਾਵੇ ਨੂੰ ਸੱਚ ਕਰਕੇ ਵਿਖਾਏ ਅਤੇ ਪੈਟਰੋਲ, ਡੀਜਲ ਸਣੇ ਜਰੂਰੀ ਵਸਤਾਂ ਤੇ ਵੈਟ ਦਰ ਨੂੰ ਅੱਧਾ ਕਰ ਕੇ ਵਿਖਾਏ। ਇੱਕ ਹੋਰ ਜਰੂਰੀ ਅਤੇ ਮਹੱਤਵਪੂਰਨ ਦੇਸ਼ ਹਿੱਤ ਦਾ ਮੁੱਧਾ।
ਮੇਰੀ ਇਹ ਗੱਲ ਸਾਰੇ ਪ੍ਰਦੇਸ਼ਾਂ ਦੀਆਂ ਗ਼ੈਰ ਭਾਜਪਾ ਸਰਕਾਰਾਂ ਨੂੰ ਚਾਂਦੀ ਸੋਨੇ ਅਤੇ ਮੈਟਲ ਦੀਆਂ ਹੋਰ ਧਾਤਾਂ ਤੇ ਵੈਟ ਦਰ ਅੱਧਾ ਪਰਸੈਂਟ ਕਰ ਵਿਦੇਸ਼ੀ ਤਾਕਤਾਂ ਜਿਨ੍ਹਾਂ ਨੇ ਸਾਥੋਂ ਸੋਨੇ ਦੀ ਚਿੜੀ ਕਹਾਉਣ ਦਾ ਤਗਮਾਂ ਖੋਇਆ ਸੀ ਅੱਜ ਬੱਚੇ ਖੁੱਚੇ ਖੰਬ ਨੋਚਣ ਲਈ ਤਿਆਰ ਬਰ ਤਿਆਰ ਬੈਠੀਆਂ ਨੇ ਫੇਰ ਨਾ ਆਖਿਓ ਨੈਸ਼ਨਲ ਜਸਟਿਸ ਪਾਰਟੀ ਨੇ ਆਗਾਹ ਨਹੀਂ ਸੀ ਕੀਤਾ। ਅਸੀਂ ਆਗਾਹ ਕਰ ਸਕਦੇ ਹਾਂ, ਪਰ ਕੋਈ ਫੈਸਲਾ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਮੌਕੇ ਦੇ ਹਾਕਮ ਹੋ। ਇਨਸਾਫ ਦਾ ਤਰਾਜੂ ਤੁਹਾਡੇ ਹੱਥ ਵਿੱਚ ਹੈ। ਬਸ ਵੇਖਣਾ ਇਹ ਹੈ ਕਿ ਤੁਸੀਂ ਫੈਸਲਾ ਕਿਸਦੇ ਹੱਕ ਵਿੱਚ ਕਰਦੇ ਹੋ।
ਮੁਲਕ ਦੇ ਕਰੋੜਾਂ ਆਮ ਆਦਮੀ ਦੇ ਹੱਕ ਵਿੱਚ ਜਾਂ ਖਾਸ ਆਦਮੀ ਉਹ ਮੁੱਠੀ ਭਰ ਵਿਦੇਸ਼ੀ ਤਾਕਤਾਂ ਦੇ ਨੁਮੇਦੇ (ਕਾਲੇ ਅੰਗਰੇਜਾਂ) ਦੇ ਹੱਕ ਵਿੱਚ। ਫੈਸਲਾ ਤੁਹਾਡੇ ਹੱਥ ਵਿੱਚ ਹੈ - ਵੇਖ ਰਹੇ ਹਾਂ ਅਸੀਂ ਅਤੇ ਸਾਡੇ ਨਾਲ ਵੇਖ ਰਿਹਾ ਹੈ ਮੁੱਲਕ ਦਾ ਕਰੀਬ 150 ਕਰੋੜ ਆਮ ਆਦਮੀ ਤੁਹਾਡੇ ਵੱਲ ਇਨਸਾਫ ਲਈ ਅਤੇ ਨੈਸ਼ਨਲ ਜਸਟਿਸ ਦੇ ਲਈ। ਹੁਣ ਇੰਤਜ਼ਾਰ ਤੁਹਾਡੇ ਇਨਸਾਫ ਦਾ। ਭਗਵੰਤ ਮਾਨ ਜੀ - ਤੇਰੀ ਮਹਿਫ਼ਿਲ ਮੇਂ ਕਿਸਮਤ ਆਜਮਾਂ ਕਰ ਹਮ ਭੀ ਦੇਖੇਂਗੇ।
ਆਮ ਆਦਮੀ ਪਾਰਟੀ ਦੇ ਆਕਾ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚੁਨੌਤੀ ਪਵਨ ਸ਼ਰਮਾ
