ਹੁਸ਼ਿਆਰਪੁਰ:- ਰੋਟਰੀ ਆਈ ਬੈਂਕ ਅਤੇ ਕੌਰਨਿਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਵੱਲੋਂ ਪ੍ਰਧਾਨ ਜੇ. ਬੀ. ਬਹਲ ਦੀ ਅਗਵਾਈ ਹੇਠ ਨੇਤਰਦਾਨ ਪ੍ਰਣ ਪੱਤਰ ਭਰਨ ਅਤੇ ਜਾਗਰੂਕਤਾ ਫੈਲਾਉਣ ਲਈ ਸ਼੍ਰੀ ਰਾਧਾ ਗੋਵਿੰਦ ਸਨੇਹ ਮੰਦਰ, ਸ਼੍ਰੀ ਗੋਧਾਮ ਗੌਸ਼ਾਲਾ, ਆਦਮਵਾਲ ਰੋਡ, ਕੁਸ਼ਠ ਆਸ਼ਰਮ ਦੇ ਸਾਹਮਣੇ, ਹੁਸ਼ਿਆਰਪੁਰ ਵਿੱਚ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਜੇ. ਬੀ. ਬਹਲ ਨੇ ਦੱਸਿਆ ਕਿ ਉਕਤ ਮੰਦਰ ਵਿੱਚ 12 ਅਪ੍ਰੈਲ ਤੋਂ 18 ਅਪ੍ਰੈਲ ਤੱਕ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਸ਼ਾਮ 5:00 ਵਜੇ ਤੋਂ 9:00 ਵਜੇ ਤੱਕ ਪ੍ਰਧਾਨ ਐਡਵੋਕੇਟ ਰਾਕੇਸ਼ ਮਰਵਾਹਾ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਰੋਟਰੀ ਆਈ ਬੈਂਕ ਵੱਲੋਂ ਵਿਸ਼ੇਸ਼ ਤੌਰ ‘ਤੇ ਨੇਤਰਦਾਨ ਪ੍ਰਣ ਪੱਤਰ ਭਰਨ ਲਈ ਬੂਥ ਲਗਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਅਜੇ ਵੀ ਕੌਰਨੀਆ ਬਲਾਈਂਡਨੈੱਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਾਫੀ ਵੱਧ ਹੈ। ਰੋਟਰੀ ਆਈ ਬੈਂਕ ਨੇ ਇਹ ਸੰਕਲਪ ਲਿਆ ਹੈ ਕਿ ਜਦ ਤੱਕ ਦੇਸ਼ ਵਿੱਚੋਂ ਕੌਰਨੀਆ ਬਲਾਈਂਡਨੈੱਸ ਖਤਮ ਨਹੀਂ ਹੋ ਜਾਂਦੀ, ਤਦ ਤੱਕ ਸੋਸਾਇਟੀ ਦੇ ਮੈਂਬਰ ਇਹ ਮੁਹਿੰਮ ਜਾਰੀ ਰੱਖਣਗੇ।
ਸੋਸਾਇਟੀ ਦੇ ਚੇਅਰਮੈਨ ਅਤੇ ਪ੍ਰਮੁੱਖ ਸਮਾਜਸੇਵੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਹੁਣ ਤੱਕ 4163 ਲੋਕਾਂ ਦੇ ਕੌਰਨੀਆ ਟ੍ਰਾਂਸਪਲਾਂਟ ਕਰਵਾ ਕੇ ਉਨ੍ਹਾਂ ਨੂੰ ਮੁਫ਼ਤ ਰੌਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ 30 ਮਰਨੋਂਪਰਾਂਤ ਸਰੀਰ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਰਿਸਰਚ ਲਈ ਭੇਜੇ ਜਾ ਚੁੱਕੇ ਹਨ।ਉਨ੍ਹਾਂ ਨੇ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਇਸ ਪੁੰਨ ਦੇ ਕੰਮ ਵਿੱਚ ਨੇਤਰਦਾਨ ਜਾਂ ਸ਼ਰੀਰ ਦਾਨ ਲਈ ਪ੍ਰਣ ਪੱਤਰ ਭਰਨਾ ਚਾਹੁੰਦਾ ਹੈ, ਉਹ ਉੱਥੇ ਪਹੁੰਚ ਕੇ ਇਸ ਮਹਾਨ ਕਾਰਜ ਦਾ ਹਿੱਸਾ ਬਣ ਸਕਦਾ ਹੈ।
ਨੇਤਰਦਾਨ ਜਾਂ ਸਰੀਰ ਦਾਨ ਲਈ ਪ੍ਰਣ ਪੱਤਰ ਭਰਨ ਵਾਲਿਆਂ ਨੂੰ ਸੋਸਾਇਟੀ ਵੱਲੋਂ ਸਰਟੀਫਿਕੇਟ ਅਤੇ ਮੰਦਰ ਕਮੇਟੀ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਪ੍ਰਿੰਸੀਪਲ ਡੀ. ਕੇ. ਸ਼ਰਮਾ, ਵੀਨਾ ਚੋਪੜਾ, ਕ੍ਰਿਸ਼ਨ ਕਿਸ਼ੋਰ ਅਤੇ ਹੋਰ ਵੀ ਮੌਜੂਦ ਸਨ
ਸ਼੍ਰੀ ਰਾਧਾ ਗੋਵਿੰਦ ਸਨੇਹ ਮੰਦਰ ਵਿੱਚ ਕੱਲ੍ਹ ਤੋਂ ਨੇਤਰਦਾਨ ਪ੍ਰਣ ਪੱਤਰ ਭਰਨ ਲਈ ਲਗਾਇਆ ਜਾਵੇਗਾ ਕੈਂਪ ਸੰਜੀਵ ਅਰੋੜਾ
