ਚੰਡੀਗੜ੍ਹ, 31 :ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਜ਼ਿਲ੍ਹਾ ਕਰਨਾਲ ਦੇ ਤਰਾਵੜੀ ਸਥਿਤ ਗੁਰੂ ਤੇਗ ਬਹਾਦਰ ਮਹਿਲਾ ਕਾਲਜ ਦੇ ਨਿਰਮਾਣ ਕਾਰਜ ਦੀ ਤਤਕਾਲੀ ਮੁੱਖ ਮੰਤਰੀ ਵੱਲੋਂ ਸਾਲ 2015 ਵਿੱਚ ਘੋਸ਼ਣਾ ਕੀਤੀ ਗਈ ਸੀ, ਜਿਸ ਅਨੁਸਾਰ ਸਾਲ 2018 ਵਿੱਚ ਇਸ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ। ਨਿਰਮਾਣ ਏਜੰਸੀ (ਲੋਕ ਨਿਰਮਾਣ ਵਿਭਾਗ, ਭਵਨ ਅਤੇ ਸੜਕਾਂ, ਹਰਿਆਣਾ) ਤੋਂ ਪ੍ਰਾਪਤ ਨਵੀਨਤਮ ਰਿਪੋਰਟ ਦੇ ਅਨੁਸਾਰ ਕਾਲਜ ਦਾ 85 ਪ੍ਰਤੀਸ਼ਤ ਕਾਰਜ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਮੁਕੱਦਮੇਬਾਜ਼ੀ ਸਬੰਧੀ ਮਾਮਲਿਆਂ ਕਾਰਨ ਪ੍ਰੋਜੈਕਟ ਦਾ ਕਾਰਜ ਰੁਕ ਗਿਆ ਸੀ ਅਤੇ ਨਿਰਮਾਣ ਏਜੰਸੀ ਵੱਲੋਂ 5 ਜੁਲਾਈ 2023 ਨੂੰ ਕਾਰਜ ਸਮਾਪਤ ਕਰ ਦਿੱਤਾ ਗਿਆ ਸੀ।
ਵਿਭਾਗ ਵੱਲੋਂ ਇਸ ਕਾਰਜ ਲਈ 3 ਅਗਸਤ 2026 ਨੂੰ 22371.35 ਲੱਖ ਰੁਪਏ ਦੀ ਮੁੜ ਸੋਧ ਪ੍ਰਸ਼ਾਸਕੀ ਪ੍ਰਵਾਨਗੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਦੋ ਮਹੀਨਿਆਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜੇ ਅਧਿਕਾਰੀ ਕੰਮ ਵਿੱਚ ਲਾਪਰਵਾਹੀ ਕਰਦੇ ਹੋਏ ਪਾਏ ਜਾਣਗੇ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਅੱਜ ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।