ਗੜ੍ਹਸ਼ੰਕਰ 23 ਜੂਨ:- ਦੁੱਧਾਧਾਰੀ ਸਮਾਜ ਸੇਵੀ ਸੰਮਤੀ ਅਤੇ ਯੰਗ ਫਾਰਮਰ ਸਪੋਰਟਸ ਕਲੱਬ ਚੱਕ ਫੁੱਲੂ ਵੱਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮਰਹੂਮ ਨਿਰਮਲ ਸਿੰਘ ਚੱਕ ਫੁੱਲੂ ਦੀ ਨਿੱਘੀ ਯਾਦ ਨੂੰ ਸਮਰਪਿਤ 22 ਸਵੈਂ-ਇਛੁੱਕ ਖੂਨਦਾਨ ਕੈਂਪ ਸ਼ਿਵ ਓਮ ਚੈਰੀਟੇਬਲ ਹਸਪਤਾਲ ਸਮੁੰਦੜਾ ਵਿਖੇ ਲਗਾਇਆ ਗਿਆ। 
ਡਾਕਟਰ ਸੁਰੇਸ਼ ਵਿੱਜ ਦੀ ਅਗਵਾਈ ਹੇਠ ਲਗਾਏ ਇਸ ਖੂਨਦਾਨ ਕੈਂਪ ਦਾ ਉਦਘਾਟਨ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਪ੍ਰਧਾਨ ਬੀਬੀ ਸੁਭਾਸ਼ ਮੱਟੂ ਵਲੋਂ ਮੋਹਤਬਰ ਸਖਸ਼ੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਬੀਡੀਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਏ ਇਸ ਖੂਨਦਾਨ ਕੈਂਪ ਦੌਰਾਨ ਵੱਡੀ ਗਿਣਤੀ ਨੌਜਵਾਨਾਂ ਨੇ ਪਹੁੰਚ ਕੇ ਖੂਨਦਾਨ ਕੀਤਾ। 
ਇਸ ਮੌਕੇ ਬੀਡੀਸੀ ਬਲੱਡ ਸੈਂਟਰ ਤੋਂ ਡਾਕਟਰ ਅਜੈ ਬੱਗਾ ਅਤੇ ਸਮਾਜ ਸੇਵੀ ਦਰਸ਼ਨ ਸਿੰਘ ਮੱਟੂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਇਨਸਾਨੀ ਜੀਵਨ ਵਿੱਚ ਖੂਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਅਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾਕਟਰ ਸੁਰੇਸ਼ ਵਿੱਜ ਵਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਅਤੇ ਮੋਹਤਬਰ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਸਨਮਾਨ ਵੀ ਕੀਤਾ। 
ਇਸ ਮੌਕੇ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਡਾਕਟਰ ਅਜੈ ਬੱਗਾ, ਡਾਕਟਰ ਸੁਰੇਸ਼ ਵਿੱਜ, ਭੁਪਿੰਦਰ ਸਿੰਘ, ਰਾਕੇਸ਼ ਰਾਜਪੂਤ, ਪ੍ਰਿੰਸੀਪਲ ਬਿੱਕਰ ਸਿੰਘ, ਅਨੂ ਵਿੱਜ, ਡਾਕਟਰ ਰਵਨ ਕੁਮਾਰ, ਮੈਡਮ ਊਸ਼ਾ ਰਾਣੀ, ਦਰਬਾਰਾ ਸਿੰਘ, ਗਿਆਨ ਚੰਦ, ਪ੍ਰਦੀਪ ਕੁਮਾਰ ਲੋਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਹਾਜ਼ਰ ਸਨ।