ਚੰਡੀਗੜ੍ਹ, 18 ਮਈ- ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਮਹਿਲਾ ਵਿੰਗ ਵੱਲੋਂ ਪਿੰਡ ਰਾਏਪੁਰ ਖੁਰਦ ਵਿਖੇ ਇੱਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਿਸ ਦਾ ਉਦਘਾਟਨ ਰਾਏਪੁਰ ਖੁਰਦ ਪਿੰਡ ਦੇ ਬਜ਼ੁਰਗਾਂ ਅਤੇ ਪੰਚਾਇਤ ਨੁਮਾਇੰਦਿਆਂ ਨੇ ਦੀਪ ਜਗਾ ਕੇ ਕੀਤਾ।
ਕੈਂਪ ਵਿੱਚ ਜਨਰਲ ਚੈੱਕਅਪ, ਮੈਮੋਗ੍ਰਾਫੀ ਟੈਸਟ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਕੁੱਲ 160 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 60 ਮੈਮੋਗ੍ਰਾਫੀ ਟੈਸਟ ਕੀਤੇ ਗਏ।
ਮਹਿਲਾ ਵਿੰਗ ਦੀ ਕਾਰਜਕਾਰੀ ਪ੍ਰਧਾਨ ਸੁਖਰਾਜ ਕੌਰ, ਸੂਬਾ ਜਨਰਲ ਸਕੱਤਰ ਸ਼ੋਭਾ ਰਾਵਤ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਪਾਰਟੀ ਦੇ ਚੰਡੀਗੜ੍ਹ ਸਟੇਟ ਮੀਤ ਪ੍ਰਧਾਨ ਅਤੇ ਚੰਡੀਗੜ੍ਹ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਹਰਦੀਪ ਸਿੰਘ ਬੁਟੇਰਲਾ, ਕੌਂਸਲਰ ਪ੍ਰੇਮ ਲਤਾ, ਦਮਨਪ੍ਰੀਤ ਸਿੰਘ ਬਾਦਲ (ਜਨਰਲ ਸਕੱਤਰ), ਸੰਨੀ ਔਲਖ, ਸੁਖਰਾਜ ਸੰਧੂ (ਕਾਰਜਕਾਰੀ ਪ੍ਰਧਾਨ) ਅਤੇ ਲਲਿਤ ਮੋਹਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਪਿੰਡ ਵਾਸੀਆਂ ਨੇ ਇਸ ਜਨ ਸੇਵਾ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਸਮਾਜਿਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਪਾਰਟੀ ਪ੍ਰਧਾਨ ਵਿਜੇਪਾਲ ਅਤੇ ਹੋਰ ਅਹੁਦੇਦਾਰਾਂ ਨੇ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਕੈਂਪ ਵਿੱਚ ਸੂਬਾ ਸਹਿ-ਸਕੱਤਰ ਸੁਦੇਸ਼ ਖੁਰਚਾ, ਸੂਬਾ ਸਹਿ ਸਕੱਤਰ ਮਮਤਾ ਕੈਂਥ, ਜਸਵੰਤ ਕੌਰ, ਅਵਤਾਰ ਸਿੰਘ, ਸਹਿ-ਸਕੱਤਰ ਰੁਲਦਾ ਸਿੰਘ, ਜਰਨੈਲ ਸਿੰਘ, ਪਿੰਡ ਦੇ ਆਗੂ ਗਿਰਵਰ ਚੌਹਾਨ, ਹਰਬੰਸ ਸਿੰਘ, ਰੋਹਿਤ, ਸੁਸ਼ਮਾ, ਬਬਲੀ ਦੇਵੀ, ਸਰਬਜੀਤ ਕੌਰ, ਮੁਨੀਸ਼ਾ, ਸੁਮਨ, ਰੇਖਾ, ਮੀਨਾ, ਬਲਜਿੰਦਰ ਕੌਰ, ਸੋਨੀਆ ਆਦਿ ਵੀ ਹਾਜ਼ਰ ਸਨ।
ਆਪ" ਦੇ ਮਹਿਲਾ ਵਿੰਗ ਵੱਲੋਂ ਰਾਏਪੁਰ ਖੁਰਦ ਵਿਖੇ ਲਗਾਇਆ ਮੁਫ਼ਤ ਸਿਹਤ ਜਾਂਚ ਕੈਂਪ
