ਨਵਾਂਸ਼ਹਿਰ:- ਸਥਾਨਕ ਬੀ.ਡੀ.ਸੀ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਕਾਹਮਾ ਵਲੋਂ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।ਮੋਟੀਵੇਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਇਹ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚ ਜਾਤ ਪਾਤ ਦਾ ਖਾਤਮਾ ਕਰਨ ਅਤੇ ਸਾਰੇ ਮਨੁੱਖਾਂ ਨੂੰ ਬਰਾਬਰਤਾ ਲਈ ਸੰਘਰਸ਼ ਕੀਤਾ। ਨੌਜਵਾਨ ਸਭਾ ਦਾ। ਇਹ ਉਪਰਾਲਾ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਸਿਰੇ ਚੜ੍ਹਦਾ ਹੈ ਨੂੰ ਸਵ: ਮਨਮੋਹਨ ਕੌਰ ਦੀ ਬਰਸੀ ਮੌਕੇ ਉਹਨਾਂ ਦੇ ਹੋਣਹਾਰ ਸਪੁੱਤਰਾਂ ਹਰਪ੍ਰੀਤ ਸਿੰਘ ਤੇ ਮੈਨੇਜਰ ਮਨਮੀਤ ਸਿੰਘ ਅਤੇ ਡਾ: ਅਜੇ ਬੱਗਾ ਨੇ ਵਿਤੀ ਸਹਿਯੋਗ ਦਿੱਤਾ। 
ਕੈਂਪ ਦਾ ਉਦਘਾਟਨ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦੱਲ ਪੰਜਵਾਂ ਤਖਤ ਗੁਰਦਵਾਰਾ ਗੁਰੂ ਨਾਨਕ ਚਰਨ ਧੂੜ ਗੜ੍ਹਸ਼ੰਕਰ ਛਾਉਣੀ  ਨਿਹੰਗ ਸਿੰਘਾਂ ਦੇ ਜਥੇ ਨੇ ਖੂਨਦਾਨ ਕਰਕੇ ਕੀਤਾ। ਸਵੇਰ ਤੋਂ ਦੇਰ ਸ਼ਾਮ ਤੱਕ ਚੱਲੇ ਕੈਂਪ ਵਿੱਚ 115 ਖੂਨਦਾਨੀਆਂ ਨੇ ਸਵੈ-ਇਛੁੱਕ ਤੌਰ ਤੇ ਖੂਨਦਾਨ ਕੀਤਾ। ਡਾ. ਅਜੇ ਬੱਗਾ ਦੀ ਤਕਨੀਕੀ ਅਗਵਾਈ ਵਿੱਚ ਰਾਜੀਵ ਭਾਰਦਵਾਜ , ਪ੍ਰਿਅੰਕਾ ਕੌਸ਼ਿਕ, ਦੀਪਕ ਸ਼ਰਮਾ, ਨੇਹਾ ਕੌਸ਼ਲ, ਸੁਖਬੀਰ ਪਾਬਲਾ, ਮੋਹਿਤ ਰਾਣਾ, ਸੌਰਵ ਭਾਰਤੀ ਤੇ ਮੰਦਨਾ ਕੁਮਾਰੀ ਨੇ ਤਕਨੀਕੀ ਯੋਗਦਾਨ ਪਾਇਆ।  
ਡਾਕਟਰ ਅਜੇ ਬੱਗਾ ਨੇ ਜਾਣਕਾਰੀ ਸਾਂਝੀ ਕੀਤੀ ਕਿ 18 ਸਾਲ ਤੋਂ 65 ਸਾਲ ਤੱਕ ਦੀ ਉਮਰ ਵਾਲ਼ੇ ਤੰਦਰੁਸਤ ਵਿਅਕਤੀ ਜਿਹਨਾਂ ਦਾ ਸਰੀਰਕ ਵਜਨ 45 ਕਿਲੋ ਤੋਂ ਵੱਧ ਹੋਵੇ , ਹੀਮੋਗਲੋਬਿਨ 12.5 ਪ੍ਰਤੀਸ਼ਤ ਹੋਵੇ, ਕੀਤੇ ਹੋਏ ਖੂਨਦਾਨ ਨੂੰ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਹੋਵੇ, ਕੋਈ ਕਰੌਨਿਕ ਬਿਮਾਰੀ ਨਾ ਹੋਵੇ ਉਹ ਡਾਕਟਰੀ ਪ੍ਰਵਾਨਗੀ ਨਾਲ੍ਹ ਖੂਨਦਾਨ ਕਰ ਸਕਦੇ ਹਨ। ਬੀ.ਡੀ.ਸੀ ਤੋਂ ਦਿਨ ਰਾਤ ਨਿਰਵਿਘਨ ਸੇਵਾ  ਛੁੱਟੀਆਂ ਵਾਲ੍ਹੇ ਦਿਨਾਂ ਵਿੱਚ ਵੀ  ਜਾਰੀ ਰਹਿੰਦੀ ਹੈ। 
ਕੈਂਪ ਵਿੱਚ ਪ੍ਰਧਾਨ ਐਸ.ਕੇ. ਸਰੀਨ, ਸਕੱਤਰ ਜੇ.ਐਸ.ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਡਾ. ਅਜੇ ਬੱਗਾ,  ਯੁਵਰਾਜ ਕਾਲ੍ਹੀਆ, ਮੈਨੇਜਰ ਮਨਮੀਤ ਸਿੰਘ, ਡਾ.ਨਿੱਕੀਤਾ ਪੁਰੀ, ਮੋਟੀਵੇਟਰ ਮੁਕੇਸ਼ ਕਾਹਮਾ, ਗੌਰਵ ਸਲੋਹ,  ਭੁਪਿੰਦਰ ਰਾਣਾ, ਰਾਜ ਛੋਕਰ, ਮੈਡਮ ਰਜਨੀ, ਵਾਸਦੇਵ ਪ੍ਰਦੇਸੀ, ਦੇਸ ਰਾਜ ਬਾਲੀ , ਜਸਵਿੰਦਰ ਸਿੰਘ ਕਾਹਮਾ,ਮੱਖਣ ਸਿੰਘ ਘੱਕੇਵਾਲ੍ਹ, ਕਪਿੱਲ ਕ੍ਰਿਪਾਲ,  ਰਾਕੇਸ਼ ਰਾਜਪੂਤ, ਹਿਤੇਸ਼ ਅਰੋੜਾ, ਕੁਲਵਿੰਦਰ ਕਾਹਮਾ , ਮਲਕੀਅਤ ਸੜੋਆ ਹਾਜਰ  ਸਨ।