ਅੰਤਰਰਾਸ਼ਟਰੀ ਮਾਈ ਟ੍ਰੀ ਦਿਵਸ ਤੇ ਰੋੜਮਜਾਰਾ ਦੇ ਸ਼ਿਵ ਮੰਦਿਰ 'ਚ ਬੂਟੇ ਲਗਾਏ

ਗੜ੍ਹਸ਼ੰਕਰ- ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ (ਰਜਿ.) ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਰੋੜਮਜਾਰਾ ਦੇ ਸ਼ਿਵ ਮੰਦਿਰ ਵਿੱਚ ਅੰਤਰਰਾਸ਼ਟਰੀ ਮਾਈ ਟਰੀ ਦਿਵਸ ਦੇ ਸਬੰਧ ਵਿੱਚ ਮੈਡੀਕੇਟਡ ਬੂਟੇ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ, ਸੁਰਜੀਤ ਸਿੰਘ ਜਿਲ੍ਹਾ ਚੇਅਰਮੈਨ ਹੁਸ਼ਿਆਪੁਰ, ਮਾਸਟਰ ਪ੍ਰਕਾਸ਼ ਰਾਮ ਸਰਪੰਚ, ਯੋਗ ਰਾਜ ਪੰਚ, ਪੰਡਿਤ ਸਚਿਨ ਕੁਮਾਰ ਪੰਚ, ਕੁਲਦੀਪ ਕੁਮਾਰ ਸਾਬਕਾ ਪੰਚ, ਉੱਘੇ ਸਮਾਜ ਸੇਵੀ ਸਤਨਾਮ ਸਹੋਤਾ, ਨੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾ ਤ੍ਰਿਵੈਣੀ (ਪਿੱਪਲ,ਨਿੰਮ, ਬੋਹੜ) ਦੀ ਪੂਜਾ ਕੀਤੀ ਗਈ।

 ਉਸ ਤੋਂ ਬਾਅਦ ਪੂਰੀ ਹਾਜਿਰ ਟੀਮ ਵਲੋਂ ਉਸ ਨੂੰ ਲਗਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਰਾਏ ਨੇ ਇੰਟਰਨੈਸ਼ਨਲ ਮਾਈ ਟਰੀ ਦੇ ਮਹੱਤਵ ਨੂੰ ਸੰਖੇਪ ਵਿੱਚ ਸਮਝਾਇਆ, ਉਹਨਾਂ ਮਾਈ ਟਰੀ ਦੇ ਸ਼ਬਦ ਹੀ ਦਰਸਾਉਂਦੇ ਹਨ ਕਿ ਮੇਰਾ ਰੁੱਖ ਮਤਲਬ ਸਾਨੂੰ ਸਭ ਨੂੰ ਅਪਣੇ ਨਾਮ ਤੇ ਇਕ ਰੁੱਖ ਲਗਾਉਣਾ ਅਤੇ ਉਸਨੂੰ ਪਾਲਣਾ ਚਾਹੀਦਾ ਹੈ , ਤਾਂ ਜੋ ਸਾਡੇ ਵਲੋ  ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਇਆ ਜਾ ਸਕੇ। 
ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਪਿਛਲੇ ਅੱਠ ਸਾਲਾਂ ਤੋਂ ਬੇਟੀ ਬਚਾਓ ,ਧਰਤੀ ਬਚਾਓ ਮੁਹਿੰਮ ਅਧੀਨ ਅਲੱਗ ਮਹੱਤਵਪੂਰਨ ਮੌਕਿਆਂ ਤੇ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਚ ਯੋਗਦਾਨ ਪਾਉਂਦੀ ਹੈ ਅਤੇ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਪੌਦਿਆਂ ਦੇ ਆਪਣੇ ਜੀਵਨ ਵਿੱਚ ਮਹੱਤਵ ਨੂੰ ਸਮਝਾ ਕੇ ਜਾਗ੍ਰਿਤ ਕਰਦੀ ਹੈ। 
ਇਸ ਮੌਕੇ  ਉੱਘੇ ਸਮਾਜ ਸੇਵੀ ਸਤਨਾਮ ਸਹੋਤਾ ਦੇ ਬੇਟੇ ਅਵਨੂਰ ਸਿੰਘ ਨੇ ਬੂਟਾ ਲਗਾ ਕੇ ਆਪਣਾ ਜਨਮ ਦਿਨ  ਮਨਾਇਆ ਉਹਨਾਂ  ਕਿਹਾ ਕਿ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈ ਅੱਜ ਅਪਣਾ ਜਨਮ ਦਿਨ ਮਾਈ ਟਰੀ ਦਿਵਸ ਤੇ ਬੂਟਾ ਲਗਾ ਕੇ ਮਨਾ ਰਿਹਾ ਹਾਂ, ਸਾਰਿਆਂ ਨੂੰ ਅਪਣਾ ਜਨਮ ਦਿਨ ਕੇਕ ਕਟ ਕੇ ਮਨਾਉਣ ਦੀ ਵਜਾਏ , ਬੂਟੇ ਲਗਾ ਕੇ ਮਨਾਉਣਾ ਚਾਹੀਦਾ ਹੈ, ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਚ ਯੋਗਦਾਨ ਪਾਉਣਾ ਚਾਹੀਦਾ ਹੈ। 
ਇਸ ਮੌਕੇ ਪਿੰਡ ਦੇ ਸਰਪੰਚ ਮਾਸਟਰ ਪ੍ਰਕਾਸ਼ ਰਾਮ ਅਤੇ ਪਿੰਡ ਦੇ ਪੰਚ ਸਚਿਨ ਕੁਮਾਰ ਨੇ ਸਾਂਝੇ ਤੌਰ ਤੇ ਇਸ ਸ਼ੁਭ ਮੌਕੇ ਤੇ ਆਪਣੇ ਪਿੰਡ ਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਕੀਤੇ ਗਏ ਇਸ  ਨੇਕ ਉਪਰਾਲੇ ਦੀ ਸਲਾਘਾ ਕਰਦੇ ਹੋਏ ਕਿਹਾ ਇਹੋ ਜਿਹੇ ਉਪਰਾਲੇ ਸਮੇਂ ਦੀ ਲੋੜ ਹੈ , ਜਿਹੜਾ  ਵਾਤਾਵਰਨ ਵਹੀਕਲਾਂ ਅਤੇ ਫੈਕਟਰੀਆਂ ਦੇ ਧੂਏਂ ਨਾਲ ਦੂਸ਼ਿਤ ਹੋ ਰਿਹਾ ਹੈ , ਉਸ ਦੀ ਸ਼ੁੱਧਤਾ ਲਈ ਤ੍ਰਿਵੈਣੀਆਂ ਵਾਲੇ ਬੂਟੇ ਹੀ ਸਹਾਈ ਹੁੰਦੇ ਹਨ।
 ਉਹਨਾਂ ਨੇ ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ  ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜਗਦੀਸ਼ ਰਾਏ ਮੁੱਖ ਬੁਲਾਰਾ ਪੰਜਾਬ, ਸੁਰਜੀਤ ਸਿੰਘ ਜਿਲ੍ਹਾ ਚੇਅਰਮੈਨ,ਮਾਸਟਰ ਪ੍ਰਕਾਸ਼ ਰਾਮ ਸਰਪੰਚ,ਕੁਲਦੀਪ ਪਰਤੀ ਸਾਬਕਾ ਪੰਚ, ਯੋਗ ਰਾਜ ਪੰਚ,ਪੰਡਿਤ ਸਚਿਨ ਕੁਮਾਰ ਪੰਚ, ਬੇਵੀ ਅਨੰਤਾ, ਸਤਨਾਮ ਸਹੋਤਾ,ਅਵਿਨੂਰ ਸਹੋਤਾ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ, ਆਦਿ ਹਾਜਿਰ ਸਨ।