ਅਧਿਆਪਕ ਦਾ ਸਨਮਾਨ, ਪ੍ਰਮਾਤਮਾ ਦੀ ਭਗਤੀ - ਡੀ ਈ ਓ ਸਾਲੂ ਮਹਿਰਾ।

ਪਟਿਆਲਾ- ਜਦੋਂ ਇੱਕ ਵਿਦਿਆਰਥੀ ਕਿਸੇ ਵੀ ਖੇਤਰ ਵਿੱਚ ਸਨਮਾਨ ਪ੍ਰਾਪਤ ਕਰਦਾ ਤਾਂ ਉਸ ਦੀ ਸੱਭ ਤੋਂ ਵੱਧ ਖੁਸ਼ੀ, ਅਨੰਦ, ਸਨਮਾਨ ਉਸਦੇ ਅਧਿਆਪਕਾਂ ਨੂੰ ਮਿਲਦਾ ਹੈ ਕਿਉਂਕਿ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਪਿਛੇ ਉਸਦੇ ਹੋਣਹਾਰ ਅਧਿਆਪਕਾਂ ਦੀ ਸਖ਼ਤ ਮਿਹਨਤ, ਨਿਰੰਤਰ ਕੋਸ਼ਿਸ਼ਾਂ, ਲਗਣ, ਹਿਮੰਤ ਅਤੇ ਦਿਲਚਸਪੀਆਂ ਹੁੰਦੀਆਂ ਹਨ ਇਹ ਵਿਚਾਰ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਪਟਿਆਲਾ ਸ੍ਰੀਮਤੀ ਸਾਲੂ ਮਹਿਰਾ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਜ਼ਿਲੇ ਦੇ 21 ਹੋਣਹਾਰ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਪ੍ਰਗਟ ਕੀਤੇ।

ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸੰਧੂ ਸਕੱਤਰ, ਜਸਪ੍ਰੀਤ ਸਿੰਘ ਜੁਆਇੰਟ ਸਕੱਤਰ ਨੇ ਕਿਹਾ ਕਿ ਅਜ ਵਿਦਿਆਰਥੀਆਂ ਨੂੰ ਵੱਧ ਅੰਕਾਂ ਦੀ ਨਹੀਂ ਸਗੋਂ ਵੱਧ ਤੋਂ ਵੱਧ ਅਕਲ, ਸਮਝਦਾਰੀ, ਨਿਮਰਤਾ ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਅਨੁਸ਼ਾਸਨ ਅਤੇ ਸੰਸਕਾਰਾਂ ਦੀ ਜ਼ਰੂਰਤ ਹੈ, ਜ਼ੋ ਚੰਗੇ ਅਧਿਆਪਕਾਂ ਵਲੋਂ, ਹੀ  ਪ੍ਰਮਾਤਮਾ ਦੀ ਬਖਸ਼ਿਸ਼ ਅਤੇ ਵਿਦਿਆਰਥੀਆਂ ਨੂੰ ਭਗਵਾਨ ਦੇ ਫ਼ਰਿਸ਼ਤਿਆਂ ਵਜੋਂ ਸਮਝਦੇ ਹੋਏ ਵੱਧ ਤੋਂ ਵੱਧ, ਗੁਣ ਗਿਆਨ ਦੇਣ ਦੀ ਭਾਵਨਾਵਾਂ ਵਿਚਾਰ ਅਤੇ ਆਦਤਾਂ ਰਖਦੇ ਹਨ। 
ਇਸ ਮੌਕੇ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਨੇ ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਸੀ ਪੀ ਆਰ ਦੀ ਮਹੱਤਤਾ ਦੱਸੀ ਅਤੇ ਬੇਨਤੀ ਕੀਤੀ ਕਿ ਹਰੇਕ ਵਿਦਿਆਰਥੀ ਕਰਮਚਾਰੀ ਵਿਉਪਾਰੀ ਅਤੇ ਨਾਗਰਿਕ ਜ਼ੋ 18 ਸਾਲਾਂ ਤੋਂ ਉਪਰ ਹਨ, ਆਪਣੇ ਦੇਸ਼ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ ਉਨਤੀ ਅਤੇ ਜੰਗਾਂ, ਮਹਾਂਮਾਰੀਆਂ, ਆਪਦਾਵਾਂ ਸਮੇਂ ਪੀੜਤਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਂਣ ਦੀ ਭਾਵਨਾ ਰੱਖਦੇ ਹਨ, ਤੁਰੰਤ, ਭਾਰਤੀਆਂ ਸਿਵਲ ਡਿਫੈਂਸ ਦੇ ਮੈਂਬਰ ਬਨਣ ਲਈ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਪਟਿਆਲਾ ਨਾਲ ਸੰਪਰਕ ਕਰਨ ਅਤੇ ਟ੍ਰੇਨਿੰਗ ਸ਼ਨਾਖ਼ਤੀ ਕਾਰਡ ਲੈਕੇ, ਹਮੇਸ਼ਾ ਲਈ, ਆਪਣੇ ਮਹੱਲਿਆਂ, ਕਾਲੋਨੀਆਂ ਵਿਖੇ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਟੀਮਾਂ ਬਣਾਕੇ, ਸੰਕਟ ਸਮੇਂ ਪੀੜਤਾਂ ਦੇ ਮਦਦਗਾਰ ਦੋਸਤ ਬਣ ਜਾਣ। 
ਸਟੇਟ ਸਕੱਤਰ ਡਾਕਟਰ ਰਿਸ਼ਮਾਂ ਕੌਹਲੀ ਨੇ ਜ਼ੋਰ ਦੇਕੇ ਕਿਹਾ ਕਿ ਆਪਣੀ ਸਿਹਤ, ਸੁਰੱਖਿਆ, ਬਚਾਓ, ਮਦਦ ਲਈ ਸਾਨੂੰ ਸਾਰਿਆਂ ਨੂੰ ਆਪ ਹੀ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਵਿੱਚ ਹਿੱਸਾ ਲੈਕੇ, ਦੇਸ਼ ਦੀ ਸੈਕਿੰਡ ਲਾਈਨ ਆਫ਼ ਡਿਫੈਂਸ ਵਜੋਂ ਤਿਆਰ ਹੋਕੇ ਭਾਰਤੀ ਫੋਜ, ਪ੍ਰਸ਼ਾਸਨ ਦੀ ਸਹਾਇਤਾ ਅਤੇ ਮਾਨਵਤਾ ਦੀ ਸੁਰੱਖਿਆ ਸੇਵਾ ਸੰਭਾਲ ਲਈ ਤਿਆਰ ਹੋਣ ਚਾਹੀਦਾ ਹੈ।