ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੜ੍ਹਸ਼ੰਕਰ ਵੱਲੋਂ ਜੋਨ ਪੱਧਰੀ ਤਰਕਸ਼ੀਲ ਪਰਿਵਾਰਕ ਮਿਲਣੀ ਕਰਵਾਈ, ਪੁਸਤਕ ‘ਅੰਧਵਿਸ਼ਵਾਸਾਂ ਦਾ ਜੂੜ ਕਿਵੇਂ ਵੱਢੀਏ’ਤੇ ਕੀਤੀ ਵਿਚਾਰ ਚਰਚਾ।
ਗੜ੍ਹਸ਼ੰਕਰ, 1 ਦਸੰਬਰ: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੜ੍ਹਸ਼ੰਕਰ ਵੱਲੋਂ ਯੂਨੀਵਰਸਲ ਪਬਲਿਕ ਸਕੂਲ ਕੁੱਲੇਵਾਲ ਵਿਖੇ ਜੋਨ ਪੱਧਰੀ ਤਰਕਸ਼ੀਲ ਪਰਿਵਾਰਕ ਮਿਲਣੀ ਅਤੇ ਛਿਮਾਹੀ ਇਕੱਤਰਤਾ ਕਰਵਾਈ ਗਈ।ਇਸ ਮੌਕੇ ਸੁਸਾਇਟੀ ਦੇ ਸੂਬਾਈ ਮੀਡੀਆ ਮੁਖੀ ਸੁਮੀਤ ਸਿੰਘ ਅੰਮ੍ਰਿਤਸਰ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਤਰਕਸ਼ੀਲ ਪਰਿਵਾਰ ਮਿਲਣੀ ਦੌਰਾਨ ਜੋਨ ਨਵਾਂਸ਼ਹਿਰ ਦੀਆਂ ਇਕਾਈਆ ਬੰਗਾ,ਰਾਹੋਂ,ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦੇ ਤਰਕਸ਼ੀਲ ਪਰਿਵਾਰਾਂ ਸ਼ਿਰਕਤ ਕੀਤੀ।

ਸਮਾਗਮ ਦੇ ਮੁੱਖ ਬੁਲਾਰੇ ਸੁਮੀਤ ਸਿੰਘ ਨੇ ਹੇਮ ਰਾਜ ਸਟੈਨੋ ਦੀ ਲਿਖੀ ਪੁਸਤਕ ‘ਅੰਧਵਿਸ਼ਵਾਸਾਂ ਦਾ ਜੂੜ ਕਿਵੇਂ ਵੱਢੀਏ’ ਤੇ ਪਰਚਾ ਪੜ੍ਹਿਆ ਤੇ ਹਾਜਰ ਤਰਕਸ਼ੀਲ ਆਗੂਆਂ ਨੇ ਵਿਚਾਰ ਚਰਚਾ ਚ ਹਿੱਸਾ ਲਿਆ।ਜੋਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰ ਵਿਭਾਗ ਤਰਕਸ਼ੀਲ ਸੁਸਾਇਟੀ,ਮੱਖਣ ਸਿੰਘ ਮੰਡੀ ਯੂਕੇ,ਮਾ ਜਗਦੀਸ਼ ਰਾਏਪੁਰ ਡੱਬਾ, ਮਾ ਨਰੇਸ਼,ਗੁਰਨਾਮ ਹਾਜੀ ਪੁਰ,ਅਵਤਾਰ ਲੰਗੇਰੀ, ਮਲਕੀਤ ਬਾਹੋਵਾਲ ਆਦਿ ਨੇ ਵਿਗਿਆਨਕ ਸੋਚ ਦੇ ਪ੍ਰਚਾਰ-ਪ੍ਰਸਾਰ ਲਈ ਵੱਧ ਤੋਂ ਵੱਧ ਤਰਕਸ਼ੀਲ ਸਾਹਿਤ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਜੋਨ ਮੁਖੀ ਸੱਤਪਾਲ ਸਲੋਹ, ਸੁਖਵਿੰਦਰ ਗੋਗਾ, ਮਾ ਰਾਮਪਾਲ ਤੇ ਹੋਰ ਅਹੁੱਦੇਦਾਰਾਂ ਨੇ ਆਪੋ-ਆਪਣੇ ਵਿਭਾਗਾਂ ਦੀ ਕਰਗੁਜ਼ਾਰੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਨਮਨੀਤ, ਈਸ਼ਾ, ਵਿਵੇਕ ਨੇ ‘ਜਿੰਦਗੀ ਨੂੰ ਨਰਕ ਬਣਾ ਦਿੱਤਾ ਸੁਰਗਾਂ ਦੇ ਲਾਰਿਆਂ ਨੇ’ ਤੇ ਗੁਰਨਾਮ ਸਿੰਘ ਨੇ ਇਨਕਲਾਬੀ ਗੀਤਾਂ ਨਾਲ ਹਾਜਰੀ ਲਗਵਾਈ।
ਹਾਜਰ ਡੈਲੀਗੇਟਾਂ ਤੇ ਪਰਿਵਾਰਾਂ ਨੇ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਚ ਚੱਲ ਰਹੇ ਵਿਦਿਆਰਥੀ ਸੰਘਰਸ਼ ਦੀ ਹਮਾਇਤ ਕਰਦiਆਂ ਮਤੇ ਰਾਹੀਂ ਪੁਰਜੋਰ ਮੰਗ ਕੀਤੀ ਕਿ ਕੈਨੇਡਾ ਚ ਹੱਕੀ ਮੰਗਾਂ ਲਈ ਲੜ ਰਹੇ ਵਿਦਿਆਰਥੀਆਂ ਦੀਆਂ ਮੰਗਾਂ ਮੰਨੀਆਂ ਜਾਣ ਧਰਨਾਕਾਰੀਆਂ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਿੰਸੀਪਲ ਕਮਲਜੀਤ ਕੁੱਲੇਵਾਲ, ਬਲਵਿੰਦਰ ਸਲੋਹ, ਰੂਬੀ ਬੰਗਾ, ਕੁਲਵੀਰ ਕੌਰ ਬਛੌੜੀ, ਪਰਮਿੰਦਰ ਕੌਰ, ਸੰਤੋਸ਼ ਖਟਕੜ, ਰਜਨੀ, ਅੰਜੂ, ਡਾ ਦਲਵੀਰ, ਭਾਗ ਸਿੰਘ, ਹਰਜਿੰਦਰ ਸੂਨੀ, ਪ੍ਰਿੰਸੀਪਲ ਦਲਵਾਰਾ ਰਾਮ, ਅਮਰਜੀਤ ਸਿੰਘ, ਬਲਜੀਤ ਗੋਲਡੀ, ਗੁਰਦੇਵ ਸਿੰਘ ਬਛੌੜੀ, ਸੁਰਜੀਤ ਸਿੰਘ ਰੁੜਕੀ, ਹੈਪੀ ਸਿੰਘ ਮਹਿਤਾਬ ਪੁਰੀ, ਹਰਦੀਪ ਕੁਮਾਰ ਆਦਿ ਨੇ ਵੀ ਵਿਚਾਰ ਚਰਚਾ ਚ ਹਿੱਸਾ ਲਿਆ।