*ਸਵੈ ਇੱਛਕ ਖੂਨ ਦਾਨ ਦਿਵਸ ਵਿਸ਼ੇ 'ਤੇ ਹੋਏ ਮੁਕਾਬਲੇ ਵਿੱਚ ਧਮਾਈ ਸਕੂਲ ਦੀ ਜੈਸਮੀਨ ਨੇ ਕੀਤਾ ਜਿਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ*

ਗੜਸ਼ੰਕਰ 26,ਨਵੰਬਰ: ਸਿੱਖਿਆ ਵਿਭਾਗ ਦੀਆ ਹਦਾਇਤਾ 'ਤੇ ਹੋਏ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜਿਲ੍ਹਾ ਪੱਧਰੀ ਸਵੈ-ਇੱਛਕ ਖੂਨਦਾਨ ਦਿਵਸ ਵਿਸ਼ੇ 'ਤੇ ਲੇਖ-ਰਚਨਾ ਪ੍ਰਤੀ ਯੋਗਤਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦੀ ਦਸਵੀਂ ਕਲਾਸ ਦੀ ਵਿਦਿਆਰਥਨ ਜੈਸਮੀਨ ਨੇ ਜ਼ਿਲ੍ਹੇ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜਿਲ੍ਹਾ ਪੱਧਰੀ ਸਵੈ-ਇੱਛਕ ਖੂਨਦਾਨ ਦਿਵਸ ਵਿਸ਼ੇ 'ਤੇ ਲੇਖ-ਰਚਨਾ ਪ੍ਰਤੀ ਯੋਗਤਾ ਸ ਸ ਸ ਸਕੂਲ ਪੱਦੀ ਸੂਰਾ ਸਿੰਘ (ਹੁਸ਼ਿਆਰਪੁਰ )ਵਿਖੇ  ਕਰਵਾਈ ਗਈ| ਜਿਸ ਵਿੱਚ ਜਿਲੇ ਵਿੱਚੋ ਵਖ ਵਖ ਮਿਡਲ ਹਾਈ ਅਤੇ ਸੈਕੰਡਰੀ ਸਕੂਲਾਂ ਦੇ ਇਕ ਇਕ ਵਿਦਿਆਰਥੀ ਵਲੋ ਭਾਗ ਲਿਆ|
 ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਨੇ ਜਿਲ੍ਹੇ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ। ਜਿਸਦੇ ਤਹਿਤ ਵਿਦਿਆਰਥਣ ਜੈਸਮੀਨ ਨੂੰ ਤਿੰਨ ਹਜਾਰ ਰੁਪਏ ਨਗਦ ਇਨਾਮ ਮਿਲਿਆ। ਅੱਜ ਸਕੂਲ ਵਿੱਚ ਜਿਲੇ ਵਿੱਚੋ ਪਹਿਲੇ ਨੰਬਰ ਤੇ ਰਹੀ ਵਿਦਿਆਰਥਣ ਜੈਸਮੀਨ ਅਤੇ ਇਸ ਮੁਕਾਬਲੇ ਲਈ ਸਕੂਲ ਵਿੱਚ ਤਿਆਰੀ ਲਈ ਕਰਵਾਏ ਗਏ ਮੁਕਾਬਲੇ ਵਿੱਚ ਚੰਗੀ ਪੁਜੀਸ਼ਨ ਹਾਸਿਲ ਕਰਨ ਵਾਲੀਆ ਸਾਰਿਆ ਵਿਦਿਆਰਥਣਾਂ ਸੁਣੈਨਾ, ਅਲੀਸ਼ਾ, ਕਾਜਲ,ਮਨਜੋਤ ਕੌਰ ਅਤੇ ਸੰਜਨਾ ਨੂੰ ਸਨਮਾਨਿਤ ਕੀਤਾ ਗਿਆ। 
ਇਸ ਸਮੇਂ ਸਕੂਲ ਸਟਾਫ ਵਿੱਚ ਜਸਵੀਰ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ, ਦੀਪਕ ਕੌਸ਼ਲ, ਕਮਲਜੀਤ ਕੌਰ, ਪੂਜਾ ਭਾਟੀਆ, ਮਧੂ ਸੰਬਿਆਲ, ਅਵਤਾਰ ਸਿੰਘ ਅਤੇ ਦੀਪ ਕੁਮਾਰ ਆਦਿ ਹਾਜ਼ਰ ਸਨ।