ਸਕੂਲ ਵਾਲੀਆਂ ਬੱਸਾਂ ਆਪਸ ਚ ਟਕਰਾਈਆਂ

ਮੌੜ ਮੰਡੀ- ਅੱਜ ਦੁਪਹਿਰ ਦੇ ਲੱਗਪਗ 3 ਵਜੇ ਦੇ ਕਰੀਬ ਮੌੜ ਰਾਮਪੁਰਾ ਰੋਡ ਤੇ ਸਕੂਲ ਵਾਲੀਆਂ ਬੱਸਾਂ ਆਪਸ ਵਿੱਚ ਟਕਰਾ ਗਈਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਸੁੰਦਰੀ ਗਰੁੱਪ ਦੀ ਬੱਸ ਮੌੜ ਰਾਮਪੁਰਾ ਰੋਡ ਤੇ ਪਿੰਡ ਕੁੱਤੀਵਾਲ ਨੇੜੇ ਗੁਰਦੁਆਰਾ ਸਾਹਿਬ ਇੱਕ ਬੱਚੇ ਨੂੰ ਉਤਾਰ ਰਹੀ ਸੀ ਕਿ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਮੌੜ ਦੇ ਇਕ ਸਕੂਲ ਦੀ ਬੱਸ ਨੇ ਮਾਤਾ ਸੁੰਦਰੀ ਗਰੁੱਪ ਦੀ ਖੜੀ ਬੱਸ ਵਿੱਚ ਪਿਛੋਂ ਦੀ ਟੱਕਰ ਮਾਰ ਦਿੱਤੀ|

 ਜਿਸ ਨਾਲ ਇੱਕ 8 ਸਾਲ ਦੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਮੌਕੇ ਤੇ ਪਹੁੰਚੇ ਸਹਾਰਾ ਕਲੱਬ ਮੌੜ ਵਾਲਿਆਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਮਾਤਾ ਸੁੰਦਰੀ ਗਰੁੱਪ ਸਕੂਲ ਬੱਸ ਦਾ ਕਾਫੀ ਨੁਕਸਾਨ ਹੋਇਆ ਹੈ। ਮੁੱਢਲੀ ਪੁੱਛਗਿੱਛ ਵਿੱਚ ਮੌੜ ਦੇ ਸਕੂਲ ਦੀ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਸਦਾ ਧਿਆਨ ਭਟਕਣ ਕਾਰਨ ਇਹ ਹਾਦਸਾ ਵਾਪਰਿਆ। ਮੌੜ ਦੇ ਸਕੂਲ ਬੱਸ ਦਾ ਪੁਲਿਸ ਵੱਲੋਂ ਚਲਾਨ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।