15ਵਾਂ ਫੁੱਟਬਾਲ ਟੂਰਨਾਮੈਂਟ ਅਤੇ ਇੰਟਰਸਟੇਟ ਐਥਲੈਟਿਕ ਮੀਟ 25 ਤੋਂ 29 ਨਵੰਬਰ ਤੱਕ
ਗੜ੍ਹਸ਼ੰਕਰ, 12 ਨਵੰਬਰ - ਸ਼ਹੀਦ ਏ ਆਜ਼ਮ ਸ ਭਗਤ ਸਿੰਘ ਫੁੱਟਬਾਲ ਕਲੱਬ ਗੜਸ਼ੰਕਰ ਵੱਲੋਂ 15ਵਾਂ ਫੁੱਟਬਾਲ ਟੂਰਨਾਮੈਂਟ ਅਤੇ ਇੰਟਰਸਟੇਟ ਐਥਲੈਟਿਕ ਮੀਟ 25 ਤੋਂ 29 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜਸ਼ੰਕਰ ਦੇ ਓਲੰਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ।

ਇੰਟਰ ਸਟੇਟ ਅਥਲੈਟਿਕ ਮੀਟ 29 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਅਥਲੈਟਿਕ ਮੀਟ ਦੇ ਇਨਾਮ ਸਾਬੀ ਇਟਲੀ ਅਤੇ ਜੀਤਾ ਪੁਰੇਵਾਲ ਇਟਲੀ ਵੱਲੋਂ ਦਿੱਤੇ ਜਾਣਗੇ। ਪਿੰਡ ਪੱਧਰ ਦੇ ਫੁਟਬਾਲ ਮੈਚ 25 ਤੋਂ 29 ਨਵੰਬਰ ਕਰਵਾਏ ਜਾਣਗੇ। ਇਸਦਾ ਪਹਿਲਾ ਇਨਾਮ 31,000 ਅਤੇ ਦੂਜਾ ਇਨਾਮ 25,000 ਹੋਵੇਗਾ, ਜੋ ਝਲਮਣ ਸਿੰਘ ਬੈਂਸ ਯੂ ਕੇ, ਪਿੰਡ ਭੱਜਲ ਵੱਲੋਂ ਦਿੱਤਾ ਜਾਵੇਗਾ। ਫੁਟਬਾਲ ਅਕੈਡਮੀਆਂ (ਅੰਡਰ 17) ਦੇ ਮੁਕਾਬਲੇ ਕਰਵਾਏ ਜਾਣਗੇ।
ਇਸਦਾ ਪਹਿਲਾ ਇਨਾਮ 25,000 ਦੂਜਾ ਇਨਾਮ 18,000 ਹੋਵੇਗਾ। ਪਹਿਲਾ ਇਨਾਮ ਤੀਰਥ ਸਿੰਘ ਰੱਤੂ ਕਨੇਡਾ ਅਤੇ ਦੂਜਾ ਇਨਾਮ ਰਜਿੰਦਰ ਸਿੰਘ ਸ਼ਾਬਲਾ ਵੱਲੋਂ ਦਿੱਤਾ ਜਾਵੇਗਾ ਅਤੇ ਰੱਸਾਕਸ਼ੀ ਦੇ ਮੁਕਾਬਲੇ (ਲੜਕੀਆਂ) ਸਕੂਲ ਪੱਧਰ ਤੇ 29 ਨਵੰਬਰ ਨੂੰ ਸਵੇਰੇ 10 ਵਜੇ ਕਰਵਾਏ ਜਾਣਗੇ। ਰੱਸਾਕਸ਼ੀ ਦੇ ਇਨਾਮ ਸਵ ਜੋਗਾ ਸਿੰਘ ਸੈਣੀ ਦੇ ਸਪੁੱਤਰ ਸੁਖਵਿੰਦਰ ਸਿੰਘ ਯੂਐਸਏ ਵੱਲੋਂ ਦਿੱਤੇ ਜਾਣਗੇ। ਇਲਾਕੇ ਦੇ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਇਸ ਮੌਕੇ ਪਹੁੰਚ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ।