
ਸਿਹਤ ਵਿਭਾਗ ਵਿਚਲੇ ਚੌਥਾ ਦਰਜਾ ਮੁਲਾਜਮਾਂ ਨੇ ਰਸ ਰੈਲੀ ਕਰਕੇ ਸਿਹਤ ਮੰਤਰੀ ਨੂੰ ਲੰਬਿਤ ਮੰਗਾਂ ਦਾ ਰੋਸ ਮਾਰਚ ਕਰਕੇ ਦਿੱਤਾ ਯਾਦ ਪੱਤਰ- ਦਰਸ਼ਨ ਲੁਬਾਣਾ, ਰਣਜੀਤ ਰਾਣਵਾ।
ਪਟਿਆਲਾ 15 ਸਤੰਬਰ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਸਿਹਤ ਵਿਭਾਗ ਵਿਚਲੇ ਚੌਥਾ ਦਰਜਾ ਮੁਲਾਜਮਾਂ, ਕੰਟਰੈਕਟ, ਆਊਟ ਸੋਰਸ ਤੇ ਐਂਟੀ ਲਾਰਵਾ ਕਰਮੀਆਂ ਦੀਆਂ ਮੰਗਾਂ ਦਾ ਯਾਦ ਪੱਤਰ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਬਾਹਰ ਰੋਸ ਮਈ ਰੈਲੀ ਤੇ ਸਿਹਤ ਮੰਤਰੀ ਦਫਤਰ ਤੱਕ ਪਹੁੰਚਕੇ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਨੂੰ ਲੰਮੇ ਸਮੇਂ ਤੋਂ ਲੰਬਿਤ ਮੰਗਾਂ ਦਾ ਯਾਦ ਪੱਤਰ ਦਿੱਤਾ ਗਿਆ।
ਪਟਿਆਲਾ 15 ਸਤੰਬਰ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਸਿਹਤ ਵਿਭਾਗ ਵਿਚਲੇ ਚੌਥਾ ਦਰਜਾ ਮੁਲਾਜਮਾਂ, ਕੰਟਰੈਕਟ, ਆਊਟ ਸੋਰਸ ਤੇ ਐਂਟੀ ਲਾਰਵਾ ਕਰਮੀਆਂ ਦੀਆਂ ਮੰਗਾਂ ਦਾ ਯਾਦ ਪੱਤਰ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਬਾਹਰ ਰੋਸ ਮਈ ਰੈਲੀ ਤੇ ਸਿਹਤ ਮੰਤਰੀ ਦਫਤਰ ਤੱਕ ਪਹੁੰਚਕੇ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਨੂੰ ਲੰਮੇ ਸਮੇਂ ਤੋਂ ਲੰਬਿਤ ਮੰਗਾਂ ਦਾ ਯਾਦ ਪੱਤਰ ਦਿੱਤਾ ਗਿਆ।
ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਸ਼ਿਵ ਚਰਨ, ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਹਤ ਵਿਭਾਗ ਦੀ ਜਿੰਮੇਵਾਰੀ ਸੰਭਾਲੀ ਹੈ ਸਿਹਤ ਵਿਭਾਗ ਵਿਚਲਿਆ ਮੁਲਾਜਮਾਂ, ਪੈਰਾ ਮੈਡੀਕਲ ਤੇ ਚੌਥਾ ਦਰਜਾ ਮੁਲਾਜਮ ਯੂਨੀਅਨ ਆਪਣੀਆਂ—ਆਪਣੀਆਂ ਮੰਗਾਂ ਦੇ ਮੰਗ ਪੱਤਰ ਪੜਾਅਵਾਰ ਪ੍ਰਦਰਸ਼ਨ ਕਰਕੇ ਲਗਾਤਾਰ ਸੌਪਦਿਆ ਆ ਰਹੀਆਂ ਹਨ।
ਪਰੰਤੂ ਮੰਗਾਂ ਦਾ ਨਿਪਟਾਰਾ ਨਾ ਤਾਂ ਸਿਹਤ ਮੰਤਰੀ ਦਫਤਰ ਨੇ ਗੱਲਬਾਤ ਕਰਕੇ ਕੀਤਾ ਹੈ ਤੇ ਨਾ ਹੀ ਸਬੰਧਤ ਸਿਹਤ ਵਿਭਾਗ ਵਿਚਲੇ ਅਧਿਕਾਰੀਆਂ ਨੇ ਕੀਤਾ ਹੈ, ਇਸ ਤਰ੍ਹਾਂ ਮੁਲਾਮਜਾਂ, ਕੰਟਰੈਕਟ, ਆਉਟ ਸੋਰਸ ਮੁਲਾਜਮ ਜ਼ੋ ਸਿਹਤ ਤੇ ਪਰਿਵਾਰ ਭਲਾਈ, ਖੋਜ਼ ਮੈਡੀਕਲ ਤੇ ਸਿੱਖਿਆ ਅਤੇ ਆਯੂਰਵੈਦਿਕ ਵਿਭਾਗ ਵਿੱਚ ਕੰਮ ਕਰ ਰਹੇ ਹਨ ਨੂੰ ਕਿਸੇ ਪੱਧਰ ਤੇ ਕੋਈ ਰਾਹਤ ਨਹੀਂ ਦਿੱਤੀ ਗਈ।
ਵਿਭਾਗ ਵਿਚਲੀ ਅਫਸਰਸ਼ਾਹੀ ਮੁਲਾਜਮਾਂ, ਮੁਲਾਜਮ ਆਗੂਆਂ ਦੀਆਂ ਬਦਲੀਆਂ ਬਦਲਾ ਲਉ ਭਾਵਨਾ ਨਾਲ ਜਿਸ ਵਿੱਚ ਚੌਥਾ ਦਰਜਾ ਮੁਲਾਜਮਾਂ ਆਗੂ ਸ੍ਰੀ ਰਾਮ ਪ੍ਰਸਾਦ ਨੂੰ ਫਿਰੋਜਪੁਰ ਤੋਂ ਅਬੋਹਰ ਬਦਲਿਆ ਹੈ ਤੇ ਰਣਜੀਤ ਸਿੰਘ ਵੀ ਸ਼ਾਮਲ ਹੈ। ਮੰਗ ਪੱਤਰ ਜ਼ੋ ਸਿਹਤ ਮੰਤਰੀ ਨੂੰ ਦਿੱਤਾ ਗਿਆ ਹੈ।
ਇਸ ਵਿੱਚ ਆਸ਼ਾ ਵਰਕਰਾਂ, ਚੌਥਾ ਦਰਜਾ ਮੁਲਾਜਮਾਂ, ਕੰਟਰੈਕਟ / ਆਊਟ ਸੋਰਸ, ਸਫਾਈ ਸੇਵਕਾਂ, ਅਟੈਂਡੈਂਟਾਂ, ਟੈਕਨੀਕਲ ਅਤੇ ਐਂਟੀ ਲਾਰਵਾ ਕਰਮੀਆਂ ਦੀਆਂ ਮੰਗਾਂ ਵੀ ਸ਼ਾਮਲ ਹਨ। ਕਿਉਂ ਜ਼ੋ ਐਂਟੀ ਲਾਰਵਾ ਕਰਮੀਆਂ ਦਾ ਸਰਕਾਰ ਤੇ ਵਿਭਾਗ ਵਲੋਂ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੇ ਲਗਾਤਾਰ ਲੁੱਟ ਖਸੁੱਟ ਕੀਤੀ ਜਾ ਰਹੀ ਹੈ।
ਇਸ ਵਿੱਚ ਭਾਰੀ ਕੁਰਪੱਸ਼ਨ ਕੀਤੀ ਜਾ ਰਹੀ ਹੈ। ਇਹਨਾਂ ਨਾਲ ਕੀਤਾ ਧੱਕਾ ਬੰਦ ਕਰਨ ਦੀ ਮੰਗ ਵੀ ਕੀਤੀ ਗਈ ਹੈ ਅਤੇ ਇਹ ਮੰਗ ਜ਼ੋਰਦਾਰ ਕੀਤੀ ਗਈ ਹੈ ਕਿ ਐਂਟੀ ਲਾਰਵਾ ਵਿਚਲੇ ਕਾਮਿਆਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ, ਇਹਨਾਂ ਨੂੰ ਹਰ ਸਾਲ ਫਾਰਗ ਕਰਕੇ ਧੱਕਾ ਬੰਦ ਕੀਤਾ ਜਾਵੇ। ਰੈਲੀ ਵਿੱਚ ਐਲਾਨ ਕੀਤਾ ਗਿਆ ਕਿ ਜੇਕਰ ਇਹਨਾਂ ਕਾਮਿਆਂ ਨੂੰ ਫਾਰਗ ਕੀਤਾ ਜਾਵੇਗਾ ਤਾਂ ਇਹ ਕਾਮੇ ਪਰਿਵਾਰ ਸਮੇਤ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਅਣ ਮਿੱਥੇ ਸਮੇਂ ਲਈ ਧਰਨਾ / ਰੈਲੀਆਂ ਸ਼ੁਰੂ ਕਰ ਦੇਣਗੇ।
ਰੈਲੀ ਵਿੱਚ ਹੋਰ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਸਰਵ ਸ੍ਰੀ ਰਾਜੇਸ਼ ਕੁਮਾਰ, ਰਾਮ ਕੈਨਾਸ਼, ਸੁਨੀਤਾ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਧਰਮਿੰਦਰ, ਅਮਰ ਨਾਥ, ਸਵਰਨ ਸਿੰਘ, ਰੁਪਿੰਦਰ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਸਤਵਿੰਦਰ ਸਿੰਘ,ਬਲਦੇਵ ਸਿੰਘ, ਹਰਚਰਨ ਸਿੰਘ ਮੁਕਤਸਰ, ਧਰਮਿੰਦਰ, ਹਰਦੀਪ ਸਿੰਘ, ਕੁਲਜੀਤ ਸਿੰਘ ਫਤਿਹਗੜ੍ਹ ਆਦਿ ਹਾਜਰ ਸਨ।
