
ਸਹਾਇਤਾ, ਉਤਸ਼ਾਹ, ਆਤਮ ਵਿਸ਼ਵਾਸ, ਬੱਚਿਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਜ਼ਰੂਰੀ- ਡਾਕਟਰ ਰਾਕੇਸ਼ ਵਰਮੀ।
ਪਟਿਆਲਾ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਲੋੜਵੰਦ ਅਤੇ ਸਰਵੋਤਮ ਮਹਿਨਤੀ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ, ਜੋਸ਼, ਹਿੰਮਤ, ਹੌਸਲੇ ਸਹਾਰੇ ਦਿਲਵਾਉਣ ਲਈ ਨਿਵੇਕਲੇ ਅੰਦਾਜ਼ ਵਿੱਚ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ।
ਪਟਿਆਲਾ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਲੋੜਵੰਦ ਅਤੇ ਸਰਵੋਤਮ ਮਹਿਨਤੀ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ, ਜੋਸ਼, ਹਿੰਮਤ, ਹੌਸਲੇ ਸਹਾਰੇ ਦਿਲਵਾਉਣ ਲਈ ਨਿਵੇਕਲੇ ਅੰਦਾਜ਼ ਵਿੱਚ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ।
ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸਿੱਖਿਆ, ਸੰਸਕਾਰਾਂ, ਫਰਜ਼ਾਂ, ਅਨੁਸ਼ਾਸਨ ਉਜਾਗਰ ਕਰਨ ਵਾਲੇ ਪ੍ਰੋਜੈਕਟ ਦੇ ਕੋਆਰਡੀਨੇਟਰ ਮਨਜੀਤ ਸਿੰਘ ਪੂਰਬਾ, ਮੁਹੰਮਦ ਰਮਜ਼ਾਨ ਢਿੱਲੋਂ, ਫ਼ਕੀਰ ਚੰਦ ਮਿੱਤਲ, ਵਿਕਾਸ ਗੋਇਲ, ਅਮਨਿੰਦਰ ਸੈਣੀ, ਸੁਮਨ ਆਨੰਦ, ਰਣਜੀਤ ਸਿੰਘ ਮਾਨ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਸਾਲ 167 ਪ੍ਰਾਇਮਰੀ ਸਕੂਲਾਂ ਦੇ 3760 ਬੱਚਿਆਂ ਨੂੰ ਸਟੇਸ਼ਨਰੀ ਅਤੇ ਸਰਵੋਤਮ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਗਿਫ਼ਟ ਦੇਕੇ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਇਸ ਮਿਸ਼ਨ ਦੀ ਸਫਲਤਾ ਲਈ ਡਾਕਟਰ ਰਾਕੇਸ਼ ਵਰਮੀ ਪ੍ਰਧਾਨ ਜੀ ਅਤੇ ਹਰਪ੍ਰੀਤ ਸਿੰਘ ਸੰਧੂ ਸਕੱਤਰ ਜੀ ਦੀ ਅਗਵਾਈ ਅਤੇ ਸਹਿਯੋਗ ਉਨ੍ਹਾਂ ਨੂੰ ਬੱਚਿਆਂ ਦੀ ਭਲਾਈ ਅਤੇ ਉਸਾਰੂ ਸੋਚ ਪੈਦਾ ਕਰਨ ਲਈ ਉਤਸ਼ਾਹਿਤ ਕਰਦੇ ਹਨ। ਡਾਕਟਰ ਰਾਕੇਸ਼ ਵਰਮੀ ਅਤੇ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਦੇਸ਼ ਦੀ ਸੁਰੱਖਿਆ, ਖੁਸ਼ਹਾਲੀ, ਉਨਤੀ ਅਤੇ ਭਵਿੱਖ ਵਿੱਚ ਨਵੀਆਂ ਪ੍ਰਾਪਤੀਆਂ ਲਈ ਅਜ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ।
ਅਧਿਆਪਕ -ਗੁਰੂਆਂ ਦਾ ਧੰਨਵਾਦ, ਸਨਮਾਨ ਕਰਕੇ, ਉਨ੍ਹਾਂ ਅੰਦਰ ਉਤਸ਼ਾਹ, ਜੋਸ਼, ਹਿੰਮਤ, ਹੌਸਲੇ ਅਤੇ ਆਤਮ ਵਿਸ਼ਵਾਸ ਉਜਾਗਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ, ਅਠਵੀਂ ਜਮਾਤਾਂ ਵਿਚੋਂ 80% ਤੋਂ ਵੱਧ ਨੰਬਰ ਲੈਣ ਵਾਲੇ 20 ਸਕੂਲਾਂ ਦੇ ਜ਼ਰੂਰਤਮੰਦ 180 ਬੱਚਿਆਂ ਨੂੰ ਪੜ੍ਹਾਈ ਨੂੰ ਨਿਰਵਿਘਨ ਜਾਰੀ ਰਖਣ ਅਤੇ ਧੰਨ ਦੌਲਤ ਦੀ ਸਹਾਇਤਾ ਕਰਨ ਲਈ ਸਕਾਲਰਸ਼ਿਪ ਵਜੋਂ ਲੱਖਾਂ ਰੁਪਏ ਬੱਚਿਆਂ ਨੂੰ ਦਿੱਤੇ ਗਏ ਹਨ।
ਸਕੂਲਾਂ ਦੇ ਪ੍ਰਿੰਸੀਪਲਾਂ ਅਧਿਆਪਕ-ਗੁਰੂਆ , ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਵਾਰ ਵਾਰ ਧੰਨਵਾਦ ਕੀਤੇ ਜਾ ਰਹੇ ਹਨ। ਕਿਉਂਕਿ ਗਰੀਬੀ ਮਜਬੂਰੀਆਂ ਪਰਿਵਾਰਕ ਸਮਸਿਆਵਾਂ ਕਾਰਨ ਅਕਸਰ ਬੱਚੇ ਪੜ੍ਹਾਈ ਛੱਡ ਜਾਂਦੇ ਹਨ ਪਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਅਜਿਹੇ ਬੱਚਿਆਂ ਨੂੰ ਹਮੇਸ਼ਾ ਸਹਾਰਾ ਦੇਣ ਲਈ ਯਤਨ ਕੀਤੇ ਜਾ ਰਹੇ ਹਨ।
