ਮਹਾਰਸ਼ੀ ਭਗਵਾਨ ਵਾਲਮੀਕੀ ਜੀ ਦੇ ਪਵਿੱਤਰ ਧਾਰਮਿਕ ਅਸਥਾਨ ਤੋ ਜੋਤ ਲਿਆਉਣ ਦੀ ਕੀਤੀ ਅਪੀਲ

ਗੜਸ਼ੰਕਰ, 15 ਸਤੰਬਰ:- ਉੱਤਰੀ ਭਾਰਤ ਤੋਂ ਰਾਸ਼ਟਰੀ ਸਮਰਸਤਾ ਦੇ ਪ੍ਰਧਾਨ ਪ੍ਰਮੋਦ ਜੀ ਵੱਲੋਂ ਅੱਜ ਇਥੋਂ ਦੇ ਪਿੰਡ ਬੋੜਾ ਦੇ ਮੰਦਰ ਕਾਲੀ ਮਾਤਾ ਜੀ ਵਿਖੇ ਇਲਾਕੇ ਭਰ ਦੀਆਂ ਰਾਮਲੀਲਾ ਤੇ ਦੁਸਹਿਰਾ ਕਮੇਟੀਆਂ ਨਾਲ ਇੱਕ ਮੁਲਾਕਾਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਮੋਦ ਜੀ ਨੇ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਆਯੋਜਿਤ ਹੋਣ ਵਾਲੀਆਂ ਰਾਮਲੀਲਾਵਾਂ ਵਿੱਚ ਜੋ ਜੋਤੀ ਪ੍ਰਚੰਡ ਕੀਤੀ ਜਾਵੇਗੀ।

ਉਹ ਮਹਾਰਸ਼ੀ ਭਗਵਾਨ ਵਾਲਮੀਕੀ ਜੀ ਦੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਰਾਮ ਤੀਰਥ ਅਸਥਾਨ ਅੰਮ੍ਰਿਤਸਰ ਤੋ ਲਿਆ ਕੇ ਉਜਵਲ ਕੀਤੀ ਜਾਵੇ।
ਇਸ ਮੌਕੇ ਉਹਨਾਂ ਨੇ ਸ਼੍ਰੀ ਰਾਮ ਤੀਰਥ ਅਸਥਾਨ ਦੀ ਮਹੱਤਤਾ ਤੋਂ ਹਾਜ਼ਰੀ ਨੂੰ ਜਾਣੂ ਕਰਵਾਇਆ, ਮੇਜਵਾਨ ਮੰਦਰ ਪ੍ਰਬੰਧਕ ਕਮੇਟੀ ਤੋਂ ਕੁਲਦੀਪ ਸ਼ਰਮਾ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।