
ਹਰਿਆਣਾ ਮੁੱਖ ਚੋਣ ਅਧਿਕਾਰੀ ਨੇ ਵਿਸ਼ੇਸ਼ ਵਿਸਤਾਰ ਮੁੜਨਿਰੀਖਣ ਦੇ ਸਬੰਧ ਵਿੱਚ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਚੰਡੀਗੜ੍ਹ, 15 ਸਤੰਬਰ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਏ ਸ਼੍ਰੀਨਿਵਾਸ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ 10 ਸਤੰਬਰ ਨੂੰ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਪੂਰੇ ਦੇਸ਼ ਵਿੱਚ ਵਿਸ਼ੇਸ਼ ਵਿਸਤਾਰ ਪੁਨਰ ਨਿਰੀਖਣ (ਐਸਆਈਆਰ) ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸੀ ਦਿਸ਼ਾ ਵਿੱਚ ਹਰਿਆਣਾ ਸੀਈਓ ਨੇ ਸਾਰੇ ਡੀਈਓ ਦੇ ਮੀਟਿੰਗ ਆਯੋਜਿਤ ਕੀਤੀ।
ਚੰਡੀਗੜ੍ਹ, 15 ਸਤੰਬਰ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਏ ਸ਼੍ਰੀਨਿਵਾਸ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ 10 ਸਤੰਬਰ ਨੂੰ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਪੂਰੇ ਦੇਸ਼ ਵਿੱਚ ਵਿਸ਼ੇਸ਼ ਵਿਸਤਾਰ ਪੁਨਰ ਨਿਰੀਖਣ (ਐਸਆਈਆਰ) ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸੀ ਦਿਸ਼ਾ ਵਿੱਚ ਹਰਿਆਣਾ ਸੀਈਓ ਨੇ ਸਾਰੇ ਡੀਈਓ ਦੇ ਮੀਟਿੰਗ ਆਯੋਜਿਤ ਕੀਤੀ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਏ ਸ਼੍ਰੀਨਿਵਾਸ ਨੇ ਵਿਸ਼ੇਸ਼ ਵਿਸਤਾਰ ਪੁਨਰ ਨਿਰੀਖਣ ਦੇ ਸਬੰਧ ਵਿੱਚ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੁੰ ਕਿਹਾ ਕਿ ਸੂਬੇ ਵਿੱਚ ਜਿੱਥੇ ਬੀਐਲਓ ਦੇ ਅਹੁਦੇ ਖਾਲੀ ਪਏ ਹਨ ਉੱਥੇ ਜਲਦੀ ਨਿਯੁਕਤੀ ਕਰ ਉਨ੍ਹਾਂ ਦੇ ਆਈਕਾਰਡ ਜਾਰੀ ਕੀਤੇ ਜਾਣ, ਤਾਂ ਜੋ ਨਵੇਂ ਸਿਰੇ ਤੋਂ ਬਨਣ ਵਾਲੀ ਵੋਟਰ ਲਿਸਟ ਦੇ ਕੰਮ ਵਿੱਚ ਕੋਈ ਰੁਕਾਵਟ ਉਤਪਨ ਨਾ ਹੋਵੇ। ਇਸ ਤੋਂ ਇਲਾਵਾ, ਐਸਆਈਆਰ ਨਾਲ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਵੇ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਏ ਸ਼੍ਰੀਨਿਵਾਸ ਨੇ ਇਹ ਨਿਰਦੇਸ਼ ਅੱਜ ਇੱਥੇ ਵਿਸ਼ੇਸ਼ ਵਿਸਤਾਰ ਪੁਨਰਨਿਰੀਖਣ ਦੇ ਸਬੰਧ ਵਿੱਚ ਜਿਲ੍ਹਾ ਚੋਣ ਅਧਿਕਾਰੀਆਂ ਤੇ ਚੋਣ ਰਜਿਸਟ੍ਰੇਸ਼ਣ ਅਧਿਕਾਰੀਆਂ ਨੂੰ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਦਿੱਤੇ। ਉਨ੍ਹਾਂ ਨੇ ਵਿਸ਼ੇਸ਼ ਵਿਸਤਾਰ ਪੁਨਰ ਨਿਰੀਖਣ (ਐਸਆਈਆਰ) ਦੇ ਸਬੰਧ ਵਿੱਚ ਜਿਲ੍ਹਾ ਚੋਣ ਅਧਿਕਾਰੀ ਤੇ ਚੋਣ ਰਜਿਸਟ੍ਰੇਸ਼ਣ ਅਧਿਕਾਰੀ ਨੂੰ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਵਿਸਤਾਰ ਪੁਨਰ ਨਿਰੀਖਣ ਦੇ ਸਬੰਧ ਵਿੱਚ ਸਮੇਂ-ਸਮੇਂ 'ਤੇ ਜਾਰੀ ਨਿਰਦੇਸ਼ਾਂ ਦਾ ਪਾਲਣ ਕਰਨਾ ਯਕੀਨੀ ਕਰਨ।
*ਨਵੀਂ ਵੋਟਰ ਲਿਸਟ ਲਈ ਮੌਜੂਦਾ ਵੋਟਰ ਲਿਸਟ ਦਾ ਸਾਲ 2002 ਦੀ ਵੋਟਰ ਲਿਸਟ ਨਾਲ ਹੋਵੇਗਾ ਮਿਲਾਨ
ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਵਿਸਤਾਰ ਪੁਨਰ ਨਿਰੀਖਣ ਦੇ ਸਬੰਧ ਵਿੱਚ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਵੀਂ ਵੋਟਰ ਲਿਸਟ ਤਿਆਰ ਕੀਤੀ ਜਾਵੇਗੀ। ਕਮਿਸ਼ਨ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਬੀਐਲਓ 20 ਅਕਤੂਬਰ ਤੱਕ ਹਰਿਆਣਾ ਦੀ ਮੌਜੂਦਾ ਵੋਟਰ ਲਿਸਟ ਨੂੰ ਸਾਲ 2002 ਵਾਲੀ ਵੋਟਰ ਲਿਸਟ ਨਾਲ ਮਿਲਾਨ ਕਰਣਗੇ, ਜੇਕਰ ਵੋਟਰ ਦਾ ਨਾਮ ਦੋਨਾਂ ਵੋਟਰ ਲਿਸਟਾਂ ਵਿੱਚ ਰਜਿਸਟਰਡ ਹੋਵੇਗਾ ਤਾਂ ਉਨ੍ਹਾਂ ਨੂੰ ਕਿਸੇ ਵੀ ਦਸਤਾਵੇਜ ਦੀ ਜਰੂਰੀ ਨਹੀਂ ਹੋਵੇਗੀ।
*ਬੀਐਲਓ ਨਵੀਂ ਵੋਟਰ ਲਿਸਟ ਲਈ ਗਿਣਤੀ (ਏਨੂਮੇਰੈਸ਼ਨ) ਫਾਰਮ ਵੋਟਰ ਦੇ ਘਰ ਜਾ ਕੇ ਭਰਵਾਏਗਾ
ਸ੍ਰੀ ਏ ਸ਼੍ਰੀਨਿਵਾਸ ਨੈ ਸਾਰੇ ਡੀਈਓ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਬੀਐਲਓ ਨਵੀਂ ਵੋਟਰ ਲਿਸਟ ਲਈ ਗਿਣਤੀ (ਏਨੂਮੈਰੇਸ਼ਨ) ਫਾਰਮ ਹਰ ਵੋਟਰ ਦੇ ਘਰ ਜਾ ਕੇ ਫਾਰਮ ਭਰਵਾਏਗਾ। ਜਿਸ ਕੇ ਲਈ ਵੋਟਰ ਨੂੰ ਦੋ ਕਾਪੀ ਫਾਰਮ ਦੀ ਭਰਨ ਲਈ ਦਿੱਤੀ ਜਾਵੇਗੀ। ਜਿਸ ਵਿੱਚੋਂ ਇੱਕ ਕਾਪੀ ਵੋਟਰ ਅਤੇ ਦੂਜੀ ਕਾਪੀ ਬੀਐਲਓ ਨਵੀਂ ਵੋਟਰ ਲਿਸਟ ਬਨਾਉਣ ਲਈ ਨਾਲ ਲੈ ਜਾਵੇਗਾ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਚੋਣ ਕੇਂਦਰ ਦਾ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 1200 ਦੇ ਆਧਾਰ 'ਤੇ ਰੇਸ਼ਨਲਾਈਜੇਸ਼ਨ ਕੀਤੀ ਜਾਵੇਗੀ, ਜੇਕਰ 1200 ਤੋਂ ਵੱਧ ਵੋਟਰ ਹਨ ਤਾਂ ਨਵਾਂ ਚੋਣ ਕੇਂਦਰ ਬਣਾਇਆ ਜਾਵੇ।
ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਲ੍ਹਾ ਵਿੱਚ ਸਥਿਤ ਸਾਰੇ ਮਾਨਤਾ ਪ੍ਰਾਪਤ ਗੌਮੀ ਅਤੇ ਰਾਜ ਪੱਧਰੀ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਸਕੇਂ-ਸਮੇਂ 'ਤੇ ਮੀਟਿੰਗਾਂ ਆਯੋਜਿਤ ਕੀਤੀਆਂ ਜਾਣ ਅਤੇ ਸਾਰਿਆਂ ਨਾਲ ਬੂਥ ਲੇਵਲ ਏਜੰਟ ਦੀ ਲਿਸਟ ਪ੍ਰਾਪਤ ਕੀਤੀ ਜਾਵੇ। ਇਸ ਤੋਂ ਇਲਾਵਾ, ਗਿਣਤੀ ਫਾਰਮ ਦੀ ਪ੍ਰਿੰਟਿੰਗ ਅਤੇ ਬੀਐਲਓ ਨੂੰ ਸਮੇਂ 'ਤੇ ਉਪਲਬਧ ਕਰਵਾਉਣਾ ਹੈ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸਾਲ 2002 ਅਤੇ ਸਾਲ 2024 ਦੀ ਆਖੀਰੀ ਰੂਪ ਵਿੱਚ ਪ੍ਰਕਾਸ਼ਿਤ ਵੋਟਰ ਲਿਸਟਾਂ ਵਿਭਾਗ ਦੀ ਵੈਬਸਾਇਟ 'ਤੇ ਆਮ ਜਨਤਾ ਦੀ ਸਹੂਲਤ ਲਈ ਉਪਲਬਧ ਹੈ। ਮੁੱਖ ਚੋਣ ਅਧਿਕਾਰੀ ਨੇ ਰਾਜ ਦੇ ਸਾਰੇ ਰਜਿਸਟਰਡ ਵੋਟਰਾਂ, ਨੌਜੁਆਨਾਂ ਜੋਕਿ ਵੋਟਰ ਬਨਣ ਦੇ ਯੋਗ ਹਨ ਅਤੇ ਸਾਰੀ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਹੈ ਕਿ ਰਾਜ ਦੀ ਗਲਤੀ ਰਹਿਤ ਵੋਟਰ ਲਿਸਟ ਤਿਆਰ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਵਿਸਤਾਰ ਪੁਨਰ ਨਿਰੀਖਣ ਵਿੱਚ ਆਪਣਾ ਸਹਿਯੋਗ ਦੇਣ।
