ਹਰਿਆਣਾ ਵਿੱਚ ਯੁਵਾ ਪੀਢੀ ਕਰੇਗੀ ਵਿਰਾਸਤ ਦੀ ਹਿਫ਼ਾਜਤ, ਸੈਰ-ਸਪਾਟਾ ਵਿਭਾਗ ਚਲਾਵੇਗਾ ਅਭਿਆਨ

ਚੰਡੀਗੜ੍ਹ, 9 ਸਤੰਬਰ - ਹਰਿਆਣਾ ਦੇ ਸਹਿਕਾਰਤਾ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ ਤੋਂ ਲੈ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮਦਿਨ ਤੱਕ ਕੌਮੀ ਪੱਧਰ 'ਤੇ ਮਨਾਏ ਜਾ ਰਹੇ ਸੇਵਾ ਪੱਖਵਾੜੇ ਦੌਰਾਨ ਸੂਬੇ ਦਾ ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਵਿਰਾਸਤ ਦੀ ਹਿਫ਼ਾਜਤ ਅਭਿਆਨ ਚਲਾਏਗਾ ਅਤੇ ਵਿਸ਼ੇਸ਼ ਕਾਰਜ ਯੋਜਨਾ ਤਹਿਤ ਨੌਜੁਆਨਾਂ, ਖ਼ਾਸਕਰ ਸਕੂਲ, ਕਾਲੇਜ ਦੇ ਵਿਦਿਆਰਥੀਆਂ ਨੂੰ ਸੈਰ ਕਰਵਾਉਂਦੇ ਹੋਏ ਇਤਿਹਾਸ ਨਾਲ ਜੋੜਿਆ ਜਾਵੇਗਾ। ਅਭਿਆਨ ਦੀ ਸ਼ੁਰੂਆਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ 18 ਸਤੰਬਰ ਨੂੰ ਵਿਰਾਸਤ ਨਗਰੀ ਨਾਰਨੌਲ ਤੋਂ ਕਰਣਗੇ।

ਮੰਗਲਵਾਰ ਨੂੰ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਹਰਿਆਣਾ ਸਿਵਲ ਸਕੱਤਰੇਤ ਵਿੱਚ ਪੰਜਵੀ ਮੰਜਿਲ ਸਥਿਤ ਕਮੇਟੀ ਰੂਮ ਵਿੱਚ ਸੇਵਾ ਪੱਖਵਾੜਾ ਅਭਿਆਨ ਦੇ ਨਿਮਿਤ ਵਿਰਾਸਤ ਅਤੇ ਸੈਰ-ਸਪਾਟੇ ਵਿਭਾਗ ਦੀ ਮੀਟਿੰਗ ਦੀ ਅਗਵਾਈ ਕੀਤੀ। ਉਨ੍ਹਾਂ ਨੇ 17 ਸਤੰਬਰ ਤੋਂ 2 ਅਕਤੂਬਰ ਤੱਕ ਸੂਬੇਭਰ ਵਿੱਚ ਪ੍ਰਸਤਾਵਿਤ ਸੇਵਾ ਪੱਖਵਾੜਾ ਅਭਿਆਨ ਵਿੱਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਦੀ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ। 
ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਨੂੰ ਇਸ ਅਭਿਆਨ ਤਹਿਤ ਦਿਨ ਨਿਰਧਾਰਿਤ ਕੀਤੇ ਗਏ ਸਨ। ਇਸ ਲੜੀ ਵਿੱਚ 18 ਸਤੰਬਰ ਨੂੰ ਵਿਰਾਸਤ ਦੀ ਹਿਫ਼ਾਜਤ ਅਭਿਆਨ ਤਹਿਤ ਅੱਧਾ ਦਰਜਨ ਪ੍ਰੋਗਰਾਮਾਂ ਦਾ ਆਯੋਜਨ ਹੋਵੇਗਾ। 
ਇਸ ਪੋ੍ਰਗਰਾਮ ਦੀ ਸ਼ੁਰੂਆਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਾਵੜਿਆਂ, ਮਕਬਰਾਂ ਅਤੇ ਮਹਲਾਂ ਲਈ ਮਸ਼ਹੂਰ ਨਾਰਨੌਲ ਵਿੱਚ ਵਿਰਾਸਤ ਸਮਾਰਕਾਂ ਤੋਂ ਸ਼ੁਭਾਰੰਭ ਕਰਣਗੇ। ਉਨ੍ਹਾਂ ਦੇ ਨਾਲ ਨਾਲ ਸੂਬਾ ਸਰਕਾਰ ਦੇ ਮੰਤਰੀ, ਵਿਧਾਇਕ ਨਿਸ਼ਾਨਦੇਹ 75 ਇਤਿਹਾਸਕ ਸਥਲਾਂ 'ਤੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ, ਜਿੱਥੇ ਸਕੂਲ, ਕਾਲੇਜ ਦੇ ਵਿਦਿਆਰਥੀਆਂ ਨੂੰ ਇਤਿਹਾਸਕ ਸਥਲਾਂ ਦੀ ਸੈਰ ਕਰਵਾਉਂਦੇ ਹੋਏ ਇਤਿਹਾਸ ਨਾਲ ਜੋੜਿਆ ਜਾਵੇਗਾ।
ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸੇਵਾ ਪੱਖਵਾੜਾ ਦੌਰਾਨ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਲੜੀ ਵਿੱਚ 33 ਇਤਿਹਾਸਕ ਵਿਰਾਸਤਾਂ, ਸਮਾਰਕਾਂ, ਮੰਦਰਾਂ, ਮਸਜ਼ਿਦਾਂ, ਗੁਰੂਦੁਆਰਾਂ, ਝੀਲਾਂ, ਪਾਰਕਾਂ ਅਤੇ ਸੈਰ-ਸਪਾਟੇ ਦੇ ਸਥਾਨਾਂ ਵਿੱਚ ਸਫਾਈ ਅਭਿਆਨ 'ਤੇ ਜੋਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਣ, ਵਿਭਾਗਾਂ ਅਤੇ ਕੇਂਦਰੀ ਮੰਤਰਾਲਾਂ ਨਾਲ ਤਾਲਮੇਲ ਸਥਾਪਿਤ ਕਰਨ ਲਈ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ।
ਵਿਰਾਸਤ ਅਤੇ ਸੈਰ-ਸਪਾਟੇ ਵਿਭਾਗ ਦੀ ਪ੍ਰਧਾਨ ਸਕੱਤਰ ਕਲਾ ਰਾਮਚੰਦਰਨ ਨੇ ਕਿਹਾ ਕਿ ਵਿਭਾਗ ਵੱਲੋਂ ਸੇਵਾ ਪੱਖਵਾਭੇ ਦੌਰਾਨ ਵੱਧ ਤੋਂ ਵੱਧ ਨਾਗਰੀਕਾਂ ਤੱਕ ਪਹੁੰਚ ਬਨਾਉਣ ਅਤੇ ਉਨ੍ਹਾਂ ਦੀ ਭਾਗੀਦਾਰੀ ਵਧਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ।