
ਮੋਦੀ ਤੇ ਮਾਨ ਜਿਹੇ ਨਿਕੰਮੇ ਹਾਕਮਾਂ ਤੋਂ ਹੜ੍ਹਾਂ ਮਾਰੇ,ਉਜੜੇ ਪੰਜਾਬੀਆਂ ਦੇ ਮੁੜ ਵਸੇਬੇ ਦੀ ਆਸ ਨਹੀਂ
ਹੁਸ਼ਿਆਰਪੁਰ:- ਦੇਸ਼ ਨੂੰ ਹਰ ਸੰਕਟ ਚੋਂ ਕੱਢਣ ਵਾਲੇ ਪੰਜਾਬੀਆਂ ਦੇ ਹੜ੍ਹਾਂ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਕਰਨ ਬੜੀ ਦੇਰ ਬਾਅਦ ਪੁੱਜੇ ਮੋਦੀ ਨੇ ਪੰਜਾਬੀਆਂ ਨੂੰ ਨਿਰਾਸ਼ ਕੀਤਾ। ਘੰਟਿਆਂ ਬੱਧੀ ਜੁਮਲੇ ਸੁਣਾਉਣ ਵਾਲੇ ਪ੍ਰਧਾਨ ਮੰਤਰੀ ਨੇ ਏਨੇ ਦਿਨਾਂ ਤੱਕ ਪੀੜ੍ਹਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨਾ ਵੀ ਵਾਜਿਬ ਨਹੀਂ ਸਮਝਿਆ। ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਆਪਣੇ ਹੜ੍ਹ ਪੀੜ੍ਹਤ ਭਰਾਵਾਂ ਦੇ ਗਹਿਰੇ ਦਰਦ ਨੂੰ ਮਹਿਸੂਸ ਕਰਦਿਆਂ ਕੇਂਦਰ ਤੇ ਸੂਬਾ ਸਰਕਾਰਾਂ ਪ੍ਰਤੀ ਆਪਣਾਂ ਰੋਹ ਤੇ ਰੋਸ ਪ੍ਰਗਟਾਇਆ।
ਹੁਸ਼ਿਆਰਪੁਰ:- ਦੇਸ਼ ਨੂੰ ਹਰ ਸੰਕਟ ਚੋਂ ਕੱਢਣ ਵਾਲੇ ਪੰਜਾਬੀਆਂ ਦੇ ਹੜ੍ਹਾਂ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਕਰਨ ਬੜੀ ਦੇਰ ਬਾਅਦ ਪੁੱਜੇ ਮੋਦੀ ਨੇ ਪੰਜਾਬੀਆਂ ਨੂੰ ਨਿਰਾਸ਼ ਕੀਤਾ। ਘੰਟਿਆਂ ਬੱਧੀ ਜੁਮਲੇ ਸੁਣਾਉਣ ਵਾਲੇ ਪ੍ਰਧਾਨ ਮੰਤਰੀ ਨੇ ਏਨੇ ਦਿਨਾਂ ਤੱਕ ਪੀੜ੍ਹਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨਾ ਵੀ ਵਾਜਿਬ ਨਹੀਂ ਸਮਝਿਆ। ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਆਪਣੇ ਹੜ੍ਹ ਪੀੜ੍ਹਤ ਭਰਾਵਾਂ ਦੇ ਗਹਿਰੇ ਦਰਦ ਨੂੰ ਮਹਿਸੂਸ ਕਰਦਿਆਂ ਕੇਂਦਰ ਤੇ ਸੂਬਾ ਸਰਕਾਰਾਂ ਪ੍ਰਤੀ ਆਪਣਾਂ ਰੋਹ ਤੇ ਰੋਸ ਪ੍ਰਗਟਾਇਆ।
ਉਨਾਂ ਕਿਹਾ ਕਿ ਸਿਰਫ਼ ਚੋਣਾਂ ਜਿੱਤਣ, ਗੱਦੀ ਮੱਲਣ ਤੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਖਰੀਦਣ ਤੇ ਅਰਬਾਂ ਰੁਪਏ ਖਰਚਣ ਵਾਲਾ ਮੋਦੀ ਪੰਜਾਬ ਨੂੰ ਸਿਰਫ਼ 16 ਸੌ ਕਰੋੜ ਦਾ ਰਾਹਤ ਪੈਕੇਜ ਐਲਾਨ ਕੇ ਉਡਾਰੀ ਮਾਰ ਗਿਆ। ਜਿਸ ਨਾਲ ਹੜ੍ਹ ਪੀੜ੍ਹਤਾਂ ਦੇ ਮੁੜ ਵਸੇਬੇ ਤੇ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਕਿਸੇ ਹਾਲ ਨਹੀਂ ਹੋ ਸਕਦੀ।ਦੇਸ਼ ਦੀ ਆਜ਼ਾਦੀ ਤੇ ਉਸ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਆਪਣੇਂ ਕੇਂਦਰੀ ਹੁਕਮਰਾਨਾਂ ਵਲੋਂ ਉਨਾਂ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਵੇਗਾ।
ਦੇਸ਼ ਤੇ ਆਏ ਹਰ ਸੰਕਟ ਮੌਕੇ ਉਨਾਂ ਨੂੰ ਬਲੀ ਦਾ ਬੱਕਰਾ ਬਣਾਉਣ ਵਾਲੇ ਉਨਾਂ ਦੇ ਗਹਿਰੇ ਜਖ਼ਮਾਂ ਤੇ ਕਦੀ ਮੱਲਮ ਨਹੀਂ ਲਾਉਂਦੇ ਸਗੋਂ ਅੱਤਵਾਦੀ,ਵੱਖਵਾਦੀ,ਦੇਸ਼ ਧ੍ਰੋਹੀ ਕਹਿ ਕੇ ਭੰਡਦੇ ਤੇ ਉਨਾਂ ਦੇ ਕੁਦਰਤੀ ਸੋਮਿਆਂ ਤੇ ਜ਼ਮੀਨਾਂ ਨੂੰ ਖੋਹਣ ਲਈ ਲਗਾਤਾਰ ਕੋਝੀਆਂ ਸਾਜ਼ਿਸ਼ਾਂ ਰਚਦੇ ਰਹਿੰਦੇ ਨੇ। ਸਰਬੱਤ ਦਾ ਭਲਾ ਚਾਹੁਣ ਵਾਲੇ ਪੰਜਾਬੀ ਪਤਾ ਨਹੀਂ ਕਿਉਂ ਆਪਣੇਂ ਕੇਂਦਰੀ ਹਾਕਮਾਂ ਦੀਆਂ ਅੱਖਾਂ ਵਿੱਚ ਸਦਾ ਰੜਕਦੇ ਰਹਿੰਦੇ ਨੇ। ਦੇਸ਼ ਭਗਤ ਪੰਜਾਬੀਆਂ ਨੂੰ ਆਪਣਿਆਂ ਨੇ ਵਿਦੇਸ਼ੀ ਧਾੜਵੀਆਂ ਤੋਂ ਵੀ ਵੱਧ ਕੋਹ ਕੋਹ ਕੇ ਮਾਰਿਆ ਤੇ ਵਾਰ ਵਾਰ ਉਜਾੜਿਆ।
ਮੋਦੀ ਦੀ ਇਸ ਗੰਭੀਰ ਸੰਕਟ ਸਮੇਂ ਇੰਨੀ ਦੇਰ ਬਾਅਦ ਪਾਈ ਫੇਰੀ ਤੇ ਉਸ ਦੌਰਾਨ ਐਲਾਨੇ ਨਿਗੂਣੇ ਮੁਆਵਜ਼ੇ ਨੇ ਹੜ੍ਹ ਪੀੜ੍ਹਤਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਤੇ ਉਨਾਂ ਦੇ ਮੁੜ ਵਸੇਬੇ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਸੂਬੇ ਦੀ ਆਪਣੀ ਨਿਕੰਮੀ ਸਰਕਾਰ ਵੀ ਜ਼ਿੰਮੇਵਾਰੀ ਨਿਭਾਉਣ 'ਚ ਨਾਕਾਮ ਰਹੀ ਹੈ। ਹਰ ਭਾਸ਼ਣ ਤੇ ਚੁਟਕਲੇ ਸੁਣਾਉਣ ਵਾਲਾ ਦਿੱਲੀ ਵਾਲਿਆਂ ਦੇ ਸਤਾਏ ਤੇ ਬੁਖਲਾਏ ਬੇਬੱਸ ਮਾਨ ਪੰਜਾਬੀਆਂ ਨੂੰ ਮਰਦੇ ਉੱਜੜਦੇ ਛੱਡ ਬਿਮਾਰੀ ਦਾ ਬਹਾਨਾ ਬਣਾ ਹਸਪਤਾਲ ਜਾ ਪਿਆ। ਬਿਮਾਰੀ ਤੋਂ ਪਹਿਲਾਂ ਵੀ ਕੈਬਨਿਟ ਦੀ ਮੀਟਿੰਗ ਕਰਨ ਦੀ ਜ਼ਰੂਰਤ ਨਹੀਂ ਸਮਝੀ ਦੂਜੇ ਸੂਬਿਆਂ ਦੀ ਸੈਰ ਜ਼ਰੂਰ ਕੀਤੀ।
ਹੁਣ ਸੰਘਰਸ਼ੀ ਪੰਜਾਬੀਆਂ ਨੂੰ 1947 ਤੇ 1984 ਦੇ ਉਜਾੜੇ ਵਾਂਗ ਮੁੜ ਪੈਰਾਂ ਤੇ ਖਲੋਣ ਲਈ ਆਪ ਜੱਦੋ ਜਹਿਦ ਕਰਨੀ ਪਏਗੀ। ਅਜਿਹੇ ਨਿਕੰਮੇ ਤੇ ਝੂਠੇ ਹਾਕਮਾਂ ਤੋਂ ਕਿਸੇ ਵੀ ਤਰਾਂ ਦੀ ਕੋਈ ਆਸ ਨਹੀਂ ਨਾ ਹੀ ਇਨਾਂ ਦਾ ਕੋਈ ਭਰੋਸਾ ਹੈ ਕਿ ਇਹ ਕਿਹੜੀ ਗੱਲ ਕਹਿ ਕੇ ਮੁੱਕਰ ਜਾਣ। ਆਓ ਸਾਰੇ ਰਲ ਮਿਲ ਕੇ ਆਪਣੇਂ ਪੀੜ੍ਹਤ ਭਰਾਵਾਂ ਦੀ ਜ਼ਿੰਦਗੀ ਮੁੜ ਲੀਹ ਤੇ ਲਿਆਉਣ ਲਈ ਯੋਜਨਾਬੱਧ ਤੇ ਅਨੁਸ਼ਾਸਿਤ ਢੰਗ ਨਾਲ ਯੋਗਦਾਨ ਪਾਈਏ।
ਸਰਕਾਰਾਂ ਤੋਂ ਕਿਸੇ ਵੀ ਤਰਾਂ ਦੇ ਭਲੇ ਦੀ ਆਸ ਨਾ ਰੱਖੀਏ ਆਪਣੇ ਸੂਬੇ ਤੇ ਆਪਣੇਂ ਪੀੜ੍ਹਤ ਭਰਾਵਾਂ ਦੀ ਰਾਖੀ ਆਪ ਕਰੀਏ।ਆਪਣੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਨਿਰੰਤਰ ਸਾਂਝੇ ਸੰਘਰਸਾਂ 'ਚ ਜੂਝੀਏ। ਆਪਣੇਂ ਮਜ਼ਦੂਰ ਭਰਾਵਾਂ ਨੂੰ ਵੀ ਉਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਲਈ ਅੰਨੀਆਂ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈਏ।
