
ਮਹਿਲਾਵਾਂ ਦਾ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾੳੇਣਾ ਅਤਿ ਉਤਸ਼ਾਹਜਨਕ - ਡਾ. ਇਸ਼ਾਂਕ
ਮਾਹਿਲਪੁਰ- ਜਿਸ ਵੀ ਕੰਮ ਦੀ ਬਾਗਡੋਰ ਸਾਡੀਆਂ ਮਹਿਲਾਵਾਂ ਨੇ ਫੜੀ ਹੈ, ਉਸ ਨੂੰ ਉਹ ਸਫਲ ਕਰਕੇ ਹੀ ਰਹਿੰਦੀਆਂ ਹਨ। ਅਜਿਹੀਆਂ ਦਲੇਰ, ਬੁੱਧੀਮਾਨ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਅਗਾਂਹ ਹੋ ਕੇ ਇੱਕ ਸਰਗਰਮ ਅਤੇ ਪ੍ਰਮੁੱਖ ਭੁਮਿਕਾ ਨਿਭਾਉਣ ਦੇ ਮੌਕੇ ਦੇਣਾ ਬੇਹੱਦ ਸ਼ਲਾਘਾਯੋਗ ਕਦਮ ਹੈ।
ਮਾਹਿਲਪੁਰ- ਜਿਸ ਵੀ ਕੰਮ ਦੀ ਬਾਗਡੋਰ ਸਾਡੀਆਂ ਮਹਿਲਾਵਾਂ ਨੇ ਫੜੀ ਹੈ, ਉਸ ਨੂੰ ਉਹ ਸਫਲ ਕਰਕੇ ਹੀ ਰਹਿੰਦੀਆਂ ਹਨ। ਅਜਿਹੀਆਂ ਦਲੇਰ, ਬੁੱਧੀਮਾਨ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਅਗਾਂਹ ਹੋ ਕੇ ਇੱਕ ਸਰਗਰਮ ਅਤੇ ਪ੍ਰਮੁੱਖ ਭੁਮਿਕਾ ਨਿਭਾਉਣ ਦੇ ਮੌਕੇ ਦੇਣਾ ਬੇਹੱਦ ਸ਼ਲਾਘਾਯੋਗ ਕਦਮ ਹੈ।
ਇਹ ਵਿਚਾਰ ਡਾ, ਇਸ਼ਾਂਕ ਕੁਮਾਰ ਵਿਧਾਇਕ ਚੱਬੇਵਾਲ ਨੇ ਜ਼ਾਹਿਰ ਕੀਤੇ ਜਿਸ ਸਮੇਂ ਉਹ ਚੱਬੇਵਾਲ ਵਿਖੇ ਵੂਮੈਨ ਵਿੰਗ ਦੀ ਮੀਟਿੰਗ ਕਰ ਰਹੇ ਸਨ। ਇੱਥੇ ਵਰਣਨਣੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੂਮੈਨ ਵਿੰਗ ਲੀਡਰਸ਼ਿਪ ਟਰੇਨਿੰਗ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਹੈ ਤੇ ਜਿਸ ਦੇ ਸਫਲਤਾਪੂਰਵਕ ਲਾਗੂ ਹੋਣ ‘ਤੇ ਇਸ ਪ੍ਰੋਗਰਾਮ ਨੂੰ ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਆਪ ਵੱਲੋਂ ਚਲਾਇਆ ਜਾਵੇਗਾ।
ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਆਪਣੀ ਇਸ ਸਪੈਸ਼ਲ ਮੀਟਿੰਗ ਵਿੱਚ ਪਹੁੰਚੀਆਂ ਮਹਿਲਾਵਾਂ ਦਾ ਸੁਆਗਤ ਕਰਦਿਆਂ ਵਿਸ਼ਵਾਸ਼ ਜਤਾਇਆ ਕਿ ਉਹ ਸਭ ਇਸ ਲੀਡਰਸ਼ਿਪ ਟਰੇਨਿੰਗ ਪ੍ਰੋਗਰਾਮ ਵਿੱਚ ਜ਼ਰੂਰ ਹਿੱਸਾ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਕੇ ਆਪਣੇ ਪਿੰਡਾਂ,ਆਪਣੇ ਹਲਕੇ ਅਤੇ ਆਪਣੇ ਸੂਬੇ ਦੀ ਰਾਜਨੀਤੀ ਵਿੱਚ ਆਪਣਾ ਯੋਗਦਾਨ ਪਾਉਣਗੀਆਂ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹ ਆਪਣੀਆਂ ਮਹਿਲਾ ਕਾਰਜਕਰਤਾਵਾਂ ਦਾ ਹਰ ਤਰ੍ਹਾਂ ਸਾਥ ਦੇਣਗੇ।
ਇਸ ਮੌਕੇ ‘ਤੇ ਚੱਬੇਵਾਲ ਮਹਿਲਾਂ ਵਿੰਗ ਦੀ ਕੋਅਰਡੀਨੇਟਰ ਸੁਮਨਦੀਪ ਨੇ ਵੀ ਮੀਟਿੰਗ ਨੂੰ ਸੰਬੋਧਿਤ ਕੀਤਾ ਅਤੇ ਆਪ ਸਰਕਾਰ ਦੇ ਨਾਲ-ਨਾਲ ਹੁਸ਼ਿਆਰਪੁਰ ਐਮ.ਪੀ. ਡਾ. ਰਾਜ ਕੁਮਾਰ ਅਤੇ ਚੱਬੇਵਾਲ ਵਿਧਾਇਕ ਡਾ. ਇਸ਼ਾਂਕ ਕੁਮਾਰ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਸਾਡੀ ਨਾਰੀ ਸ਼ਕਤੀ ‘ਤੇ ਆਪਣਾ ਵਿਸ਼ਵਾਸ਼ ਜਤਾਇਆ ਹੈ ਅਤੇ ਸਾਨੂੰ ਆਪਣੀ ਪ੍ਰਤਿਭਾ ਅਤੇ ਕੌਸ਼ਲ ਦਾ ਯੋਗ ਪ੍ਰਦਾਰਸ਼ਨ ਕਰਣ ਦਾ ਮੌਕਾ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ।
ਡਾ. ਇਸ਼ਾਕ ਕੁਮਾਰ ਨੇ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੀ ਨਾਰੀ ਆਪਣੇ ਹੱਕ, ਆਪਣੀ ਸਮਾਜ ਪ੍ਰਤੀ ਜਿੰਮੇਵਾਰੀ ਅਤੇ ਆਪਣੀ ਤਾਕਤ ਬਾਰੇ ਪੂਰੀ ਤਰ੍ਹਾਂ ਜਾਣੂ ਹੈ। ਹੁਣ ਰਾਜਨੀਤਕ ਮੌਕੇ ਮਿਲਣ ‘ਤੇ ਉਹ ਇੱਥੇ ਵੀ ਆਪਣੀ ਜਿੰਮੇਵਾਰੀ ਸੰਪੂਰਣ ਅਤੇ ਸੁਚੱਜੇ ਢੰਗ ਨਾਲ ਨਿਭਾ ਕੇ ਆਪਣਾ ਮਜ਼ਬੂਤ ਸਥਾਨ ਅਤੇ ਦਾਵੇਦਾਰੀ ਬਨਾਉਣਗੀਆਂ, ਇਸਦਾ ਵਿਸ਼ਵਾਸ ਡਾ. ਇਸ਼ਾਂਕ ਨੇ ਜਤਾਇਆ।
