ਡਰਾਈਵਰਾਂ ਕੰਡਕਟਰਾਂ ਨੂੰ ਸਿਖਾਏ ਜ਼ਿੰਦਗੀ ਬਚਾਉਣ ਦੇ ਢੰਗ ਤਰੀਕੇ।
ਪਟਿਆਲਾ- ਪੀ ਆਰ ਟੀ ਸੀ ਵਲੋਂ ਸ਼ੁਰੂ ਕੀਤੇ ਡਰਾਈਵਰ, ਕੰਡਕਟਰ ਟੈਕਨੀਕਲ ਸਟਾਫ ਦੇ ਟਰੇਨਿੰਗ ਸਕੂਲ ਵਿਖੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆਏ ਕਰਮਚਾਰੀਆਂ ਨੂੰ ਫਸਟ ਏਡ, ਸੀ ਪੀ ਆਰ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ, ਸ਼ੂਗਰ ਬਲੱਡ ਪਰੈਸ਼ਰ ਦੇ ਘੱਟਣ ਜਾ ਵਧਣ, ਹਾਦਸਿਆਂ ਦੌਰਾਨ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਮੁੱਢਲੀ ਸਹਾਇਤਾ ਦੀ ਏ ਬੀ ਸੀ ਡੀ ਆਦਿ ਬਾਰੇ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਵੱਲੋਂ ਜਾਣਕਾਰੀ ਦਿੱਤੀ ਗਈ।

ਇੰਸਪੈਕਟਰ ਜਸਪਾਲ ਸਿੰਘ ਇੰਚਾਰਜ ਅਤੇ 40 ਤੋਂ ਵੱਧ ਕਰਮਚਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਚਾਨਕ ਵਾਪਰਨ ਵਾਲੀਆਂ ਸ਼ਰੀਰਕ, ਮਾਨਸਿਕ ਘਟਨਾਵਾਂ ਸਮੇਂ, ਆਪਣੀਆਂ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਦੀ ਜ਼ੋ ਟ੍ਰੇਨਿੰਗ ਅਤੇ ਜਾਣਕਾਰੀ ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਸਮੇਂ ਸਮੇਂ ਦਿੱਤੀ ਜਾਂਦੀ ਹੈ ਉਸ ਨਾਲ ਕਰਮਚਾਰੀਆਂ ਨੂੰ ਬਹੁਤ ਲਾਭ ਹੋ ਰਹੇ ਹਨ।
ਕਰਮਚਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਿਹਤ ਸੰਭਾਲ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਪੀੜਤਾਂ ਦੀ ਨਬਜ਼, ਸਾਹ ਕਿਰਿਆ ਦੀ ਜਾਂਚ ਕਰਨ, ਬੰਦ ਪਏ ਸਾਹ ਜਾਂ ਦਿਲ ਦਿਮਾਗ ਨੂੰ ਸੁਰਜੀਤ ਕਰਨ, ਅੰਦਰੂਨੀ ਰਤਵਾਹ ਸਿਰ ਦੀ ਸੱਟਾਂ ਬੇਹੋਸ਼ੀ ਗੈਸਾਂ ਧੂੰਏਂ ਪਾਣੀ ਮੱਲਵੇ ਵਿੱਚੋ ਕੱਢੇ ਲੋਕਾਂ ਨੂੰ ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ ਵਿੱਚ ਲਟਾਕੇ ਹਸਪਤਾਲ ਲੈਕੇ ਜਾਣ ਦੀ ਵੱਡਮੁੱਲੀ ਟ੍ਰੇਨਿੰਗ, ਸੰਕਟ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ। ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗ ਤਾਂ ਅਧਿਕਾਰੀਆਂ, ਪੁਲਿਸ ਕਰਮਚਾਰੀਆਂ, ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਵੀ ਜ਼ਰੂਰ ਲੈਣੀ ਚਾਹੀਦੀ ਹੈ।