
ਸੰਤ ਧੂਣੇ ਵਾਲਿਆਂ ਦੇ ਆਸ਼ੀਰਵਾਦ ਨਾਲ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਰਾਮਲੀਲਾ ਮੈਦਾਨ ਵਿਖੇ 22 ਸਤੰਬਰ ਤੋਂ ਰਾਮਲੀਲਾ ਸ਼ੁਰੂ ਕੀਤੀ ਜਾਵੇਗੀ।
ਹੁਸ਼ਿਆਰਪੁਰ:- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿੱਚ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਧੂਣੇ ਵਾਲਿਆਂ ਦੇ ਆਸ਼ੀਰਵਾਦ ਨਾਲ ਰਾਮਲੀਲਾ ਮੈਦਾਨ ਵਿੱਚ 22 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ।
ਹੁਸ਼ਿਆਰਪੁਰ:- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿੱਚ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਧੂਣੇ ਵਾਲਿਆਂ ਦੇ ਆਸ਼ੀਰਵਾਦ ਨਾਲ ਰਾਮਲੀਲਾ ਮੈਦਾਨ ਵਿੱਚ 22 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਭਾਸ਼ ਗੌਤਮ ਨੇ ਪੂਰੀ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਸ਼੍ਰੀ ਰਾਮਲੀਲਾ 22 ਸਤੰਬਰ ਤੋਂ ਸ਼ੁਰੂ ਹੋ ਕੇ 2 ਅਕਤੂਬਰ ਤੱਕ ਚੱਲੇਗੀ ਅਤੇ ਹਰ ਰੋਜ਼ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਹੋਇਆ ਕਰੇਗੀ। ਇਸ ਦੌਰਾਨ 26 ਸਤੰਬਰ ਨੂੰ ਸ਼੍ਰੀ ਰਾਮ ਵਿਆਹ ਹੋਵੇਗਾ ਤੇ ਮਹਾਵੀਰ ਝਾਂਕੀ ਮਹਾਵੀਰ ਦਲ ਮਾਹਿਲਪੁਰ ਅਤੇ ਕੇਸਰੀ ਨੰਦਨ ਬਜਰੰਗ ਦਲ ਮਾਹਿਲਪੁਰ ਵੱਲੋਂ ਕੱਢੀ ਜਾਵੇਗੀ।
ਅਤੇ 2 ਅਕਤੂਬਰ ਨੂੰ ਸ਼ਾਮ ਦੁਸ਼ਹਿਰਾ ਮਨਾਇਆ ਜਾਵੇਗਾ। ਇਸ ਮੌਕੇ ਤੇ ਆਯੋਜਿਤ ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਸਮਾਗਮ ਦੌਰਾਨ ਵੱਖ-ਵੱਖ ਰਾਜਸੀ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹੋਰਨਾਂ ਪ੍ਰਮੁੱਖ ਲੋਕਾਂ ਦੇ ਨਾਲ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਇਸ ਮੌਕੇ ਤੇ ਮਹਾਂਪੁਰਸ਼ ਸੰਤ ਹਰੀ ਦਾਸ ਜੀ ਧੂਣੇ ਵਾਲੇ, ਤੇ ਪ੍ਰਮੁੱਖ ਲੋਕਾਂ ਵਿੱਚ ਸੁਰਿੰਦਰ ਸ਼ਰਮਾ, ਨਰਿੰਦਰ ਮੋਹਨ, ਨਿੰਦੀ, ਜਤਿਨ ਤਨੇਜਾ, ਪੰਡਿਤ ਰੰਗ ਲਾਲ ਜੋਤਿਸ਼ੀ, ਨੰਦ ਲਾਲ ਜੀ, ਬਲਬੀਰ ਠਾਕੁਰ, ਉਪ ਪ੍ਰਧਾਨ ਨਰਿੰਦਰ ਆਨੰਦ, ਮਾਸਟਰ ਕਿਸ਼ੋਰ ਕੁਮਾਰ (ਸ਼ਿਮਲਾ ਟੇਲਰਜ਼), ਰਾਜ ਕੁਮਾਰ, ਅਨੁਰਾਗ ਹਾਂਡਾ ਅੰਕਿਤ ਖੰਨਾ, ਮੂਲਰਾਜ, ਮਾਸਟਰ ਸ਼ੰਭੂ ਦੱਤ, ਕੈਸ਼ੀਅਰ ਮਾਸਟਰ ਬਲਬੀਰ ਵਰਮਾ, ਗੁਰਚਰਨ ਦਾਸ, ਅੱਛਰ ਕੁਮਾਰ ਜੋਸ਼ੀ, ਵਸ਼ੇਸ਼ਰਨਾਥ ਵਸ਼ਿਸ਼ਟ, ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ ਗੁੰਬਰ (ਰਾਜੂ ਅਰੋੜਾ), ਰਾਜ ਕਿਸ਼ੋਰ ਮਿਢ਼ਾ, ਅਸ਼ੋਕ ਕੁਮਾਰ (ਅਸ਼ੋਕ ਹਾਰਡਵੇਅਰ), ਨਰੇਸ਼ ਕੁਮਾਰ ਲਵਲੀ, ਸੰਜੀਵ ਕੁਮਾਰ ਵਿਕੂ, ਜੋਗਿੰਦਰ ਪਾਲ (ਪਿੰਕੀ), ਚੇਤਨ ਸਚਦੇਵਾ, ਨਰਿੰਦਰ ਕੁਮਾਰ ਤਨੇਜਾ ਸਮੇਤ ਹੋਰ ਪ੍ਰਮੁੱਖ ਲੋਕ ਸ਼ਾਮਲ ਸਨ।
