ਵੈਟਨਰੀ ਯੂਨੀਵਰਸਿਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲਗਾਏ ਗਏ ਪਸ਼ੂ ਭਲਾਈ ਕੈਂਪ

ਲੁਧਿਆਣਾ 01 ਅਕਤੂਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨਾਲ ਇਕਜੁੱਟਤਾ ਵਿਖਾਉਂਦੇ ਹੋਏ ਪਸ਼ੂ ਭਲਾਈ ਸੰਬੰਧੀ ਕੈਂਪ ਲਗਾਏ ਗਏ।ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੀ ਅਗਵਾਈ ਅਧੀਨ ਲਗਾਏ ਇਨ੍ਹਾਂ ਕੈਂਪਾਂ ਸੰਬੰਧੀ ਮਾਰਗਦਰਸ਼ਨ ਡੀਨ, ਕਾਲਜ ਆਫ ਵੈਟਨਰੀ ਸਾਇੰਸ ਅਤੇ ਨਿਰਦੇਸ਼ਕ, ਪਸ਼ੂ ਹਸਪਤਾਲ ਨੇ ਕੀਤਾ। ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਲਗਾਏ ਗਏ ਇਨ੍ਹਾਂ ਦੋ ਕੈਂਪਾਂ ਵਿੱਚ ਪਸ਼ੂਆਂ ਦਾ ਨਿਰੀਖਣ ਕਰਨ ਦੇ ਨਾਲ ਉਨ੍ਹਾਂ ਨੂੰ ਸੰਬੰਧਿਤ ਬਿਮਾਰੀਆਂ ਸੰਬੰਧੀ ਇਲਾਜ ਵੀ ਦਿੱਤਾ ਗਿਆ।

          ਪਹਿਲਾ ਕੈਂਪ ਪਿੰਡ ਰਮਦਾਸ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਥਾਨਕ ਵੈਟਨਰੀ ਡਾਕਟਰਾਂ ਅਤੇ ਕਾਰ ਸੇਵਾ ਵਾਲੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਸਮਰਪਿਤ ਡਾਕਟਰਾਂ ਦੀ ਟੀਮ ਨਾਲ ਵਿਦਿਆਰਥੀਆਂ, ਸਿਖਾਂਦਰੂ ਡਾਕਟਰਾਂ ਅਤੇ ਅਰਧ-ਵੈਟਨਰੀ ਸਟਾਫ਼ ਨੇ ਵੀ ਪੂਰਨ ਸਹਿਯੋਗ ਦਿੱਤਾ।
          ਦੂਸਰਾ ਕੈਂਪ ਪਿੰਡ, ਖੱਲਵਾਲਾ, ਕਮਾਨੇਵਾਲਾ ਅਤੇ ਟੇਂਡੀਵਾਲਾ ਜ਼ਿਲ਼੍ਹਾ ਫ਼ਿਰੋਜ਼ਪੁਰ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਵੇਰਕਾ ਮਿਲਕ ਪਲਾਂਟ, ਫ਼ਿਰੋਜ਼ਪੁਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਹਿਯੋਗ ਦਿੱਤਾ। ਇਸ ਕੈਂਪ ਵਿੱਚ ਪਸ਼ੂ ਭਲਾਈ ਦੇ ਨਾਲ ਪੌਸ਼ਟਿਕ ਪਸ਼ੂ ਖੁਰਾਕ ਅਤੇ ਮਾਹਿਰ ਸਿਫਾਰਸ਼ਾਂ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਪਸ਼ੂਆਂ ਨੂੰ ਮਲੱਪ ਰਹਿਤ ਕਰਨ, ਧਾਤਾਂ ਦਾ ਚੂਰਾ ਦੇਣ, ਵਿਟਾਮਿਨ ਪੂਰਕ, ਐਂਟੀਬਾਇਟਿਕ ਅਤੇ ਜ਼ਖ਼ਮਾਂ ਦੇ ਇਲਾਜ ਸੰਬੰਧੀ ਸੇਵਾ ਦਿੱਤੀ ਗਈ। 
ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਇਹੋ ਸੀ ਕਿ ਜਿਥੇ ਬਿਮਾਰ ਅਤੇ ਤਕਲੀਫ਼ਜ਼ਦਾ ਪਸ਼ੂਆਂ ਨੂੰ ਬਚਾਇਆ ਜਾਏ ਉਥੇ ਉਨ੍ਹਾਂ ਨੂੰ ਰੁਜ਼ਗਾਰ ਲਈ ਵਰਤਣ ਵਾਲੇ ਪਰਿਵਾਰਾਂ ਦੀ ਰੋਜ਼ੀ ਰੋਟੀ ਵੀ ਸੁਰੱਖਿਅਤ ਕੀਤੀ ਜਾਏ।