ਅਣਪਛਾਤੀ ਲਾਸ਼ ਬਰਾਮਦ
ਐਸ ਏ ਐਸ ਨਗਰ, 23 ਸਤੰਬਰ- ਸਥਾਨਕ ਫੇਜ਼-1 ਦੇ ਗਾਇਤਰੀ ਮੰਦਿਰ ਦੇ ਸਾਹਮਣੇ ਫੁੱਟਪਾਥ ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੇਜ਼-1 ਮੁਹਾਲੀ ਦੇ ਮੁੱਖ ਅਫਸਰ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਗਾਇਤਰੀ ਮੰਦਿਰ ਦੇ ਸਾਹਮਣੇ ਫੁੱਟਪਾਥ ਤੇ ਕਿਸੇ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ ਹੈ।

ਮੌਕੇ ਤੇ ਪੁਲੀਸ ਟੀਮ ਭੇਜੀ ਗਈ, ਜਿਸ ਨੇ ਵੇਖਿਆ ਕਿ ਉੱਥੇ ਇੱਕ ਨਾਮਾਲੂਮ ਲੜਕਾ ਡਿੱਗਿਆ ਪਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ। ਉਸ ਨੂੰ ਫੇਜ਼-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਮ੍ਰਿਤਕ ਦੇਹ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਫੇਜ਼-6 ਮੁਹਾਲੀ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਨਾਮਾਲੂਮ ਵਿਅਕਤੀ ਦੀ ਉਮਰ ਕਰੀਬ 30-35 ਸਾਲ, ਕੱਦ 5 ਫੁੱਟ 6 ਇੰਚ, ਰੰਗ ਸਾਫ, ਸਿਰੋਂ ਮੋਨਾ, ਦਾੜ੍ਹੀ ਵਧੀ ਹੋਈ, ਕਮੀਜ਼ ਲਾਲ, ਡੱਬੀਦਾਰ ਜੀਨ ਦੀ ਪੈਂਟ ਪਾਈ ਹੋਈ ਹੈ।