ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬੱਦਤਰ ਹੋ ਚੁੱਕੀ ਹੈ :: ਭੱਜਲ,ਵੱਢੋਆਣ
ਗੜ੍ਹਸ਼ੰਕਰ - ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸੀ ਪੀਐਮ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜਿਲਾ ਸਕੱਤਰ ਗੁਰਨੇਕ ਸਿੰਘ ਭੱਜਲ ਅਤੇ ਪਾਰਟੀ ਦੇ ਜਿਲਾ ਸਕੱਤਰੇਤ ਮੈਬਰ ਅਤੇ ਤਹਿਸੀਲ ਸਕੱਤਰ ਗੜ੍ਹਸ਼ੰਕਰ ਮਹਿੰਦਰ ਕੁਮਾਰ ਬੱਡੋਆਣ ਨੇ ਕਿਹਾ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦ ਤੋ ਬਦਤਰ ਹੋ ਚੁੱਕੀ ਹੈ|

ਕਤਲ ਚੋਰੀ ਦੀਆ ਵਾਰਦਾਤਾ ਲਗਾਤਾਰ ਵਧ ਰਹੀਆ ਹਨ| ਹੁਣ ਦੀਆ ਤਾਜ਼ਾ ਘਟਨਾਵਾ ਇਕ ਦਿਨ ਵਿਚ ਮੋਰਾਵਾਲੀ ਵਿੱਚ ਤਿੰਨ ਕਤਲ, ਰੋਡ ਮਜ਼ਾਰੇ ਇੱਕ ਕਤਲ ਸਾਰਿਆ ਦੇ ਸਾਹਮਣੇ ਹਨ| ਹੁਸ਼ਿਆਰਪੁਰ ਵਿੱਚ ਬਲਵਿੰਦਰ ਸਿੰਘ ਦੇ ਘਰ ਹੋਈ ਚੋਰੀ ਦੀ ਘਟਨਾ ਅਤੇ ਅਨੇਕਾ ਘਟਨਾਵਾ ਹੋ ਚੁੱਕੀਆ ਹਨ| ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਰੱਖਣ ਵਿੱਚ ਫੇਲ ਹੋ ਚੁੱਕੀ ਹੈ| ਜਾਨ ਮਾਲ ਦੀ ਰਾਖੀ ਕਰਨ ਵਿੱਚ ਮਾਨ ਸਰਕਾਰ ਦਾ ਪ੍ਸ਼ਾਸ਼ਨ ਫੇਲ ਹੋ ਚੁੱਕਾ ਹੈ| ਰੋਜ਼ਾਨਾ ਕਤਲ ਚੋਰੀਆ ਹੋ ਰਹੀਅ ਹਨ| ਆਗੂਆ ਨੇ ਕਿਹਾ ਆਉਣ ਵਾਲੇ ਸਮੇ ਅੰਦਰ ਸਰਕਾਰ ਨੂੰ ਪਰਸ਼ਾਸ਼ਨ ਨੂੰ ਜਗਾਉਣ ਲਈ ਲਾਮਬੰਦੀ ਕੀਤੀ ਜਾਵੇਗੀ| ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ।