ਟਰਬਨ ਕਿੰਗ ਪੁਸ਼ਪਿੰਦਰ ਸਿੰਘ ਅਤੇ ਫ਼ਤਹਿਜੀਤ ਸਿੰਘ ਨੇ ਆਜ਼ਾਦੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅੰਮਿਤ ਕੁਮਾਰ ਪੰਚਾਲ ਜੀ ਦੇ ਸਿਰ ਤੇ ਸਜਾਈ ਦਸਤਾਰ

ਕਪੂਰਥਲਾ (ਪੈਗਾਮ ਏ ਜਗਤ) - ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅੰਮਿਤ ਕੁਮਾਰ ਪੰਚਾਲ ਜੀ ਜਿਨ੍ਹਾਂ ਨੇ ਪ੍ਰਸ਼ਾਸਨ ਵੱਲੋਂ 79ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਉਲੀਕੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਇਸ ਮੌਕੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ ਸਰਕਾਰ ਦੇ ਨੁਮਾਇੰਦੇ, ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜੋ ਕਿ ਜ਼ਿਲ੍ਹਾ ਇੰਚਾਰਜ ਟ੍ਰੇਡ ਵਿੰਗ ਕਪੂਰਥਲਾ ਦੀ ਸੇਵਾ ਵੀ ਬਾਖ਼ੂਬੀ ਨਿਭਾ ਰਹੇ ਹਨ ਦੇ ਟਰਬਨ ਕਿੰਗ ਵਜੋਂ ਕੌਮਾਂਤਰੀ ਪੱਧਰ ਤੇ ਪ੍ਰਸਿੱਧ ਸਪੁੱਤਰਾਂ ਪੁਸ਼ਪਿੰਦਰ ਸਿੰਘ ਅਤੇ ਫ਼ਤਹਿਜੀਤ ਸਿੰਘ (ਮਾਲਕ ਬ੍ਰਾਈਡਲ ਗੈਲਰੀ ਅਤੇ ਬ੍ਰਾਈਡਲ ਆਊਟ ਫਿੱਟ ਅੰਮ੍ਰਿਤ ਬਾਜ਼ਾਰ ਕਪੂਰਥਲਾ) ਨੇ ਡਿਪਟੀ ਕਮਿਸ਼ਨਰ ਸਾਹਿਬ ਕਪੂਰਥਲਾ ਨੂੰ ਦਸਤਾਰ ਸਜਾਉਣ ਦੀ ਸੇਵਾ ਨਿਭਾਈ।
ਜ਼ਿਕਰਯੋਗ ਹੈ ਕਿ ਪਿਛਲੇ ਤਕਰੀਬਨ ਬਹੁਤ ਸਾਰੇ ਸਾਲਾਂ ਤੋਂ ਪੰਜਾਬ ਦੀਆਂ ਸਮੂਹ ਮੰਦਿਰ ਕਮੇਟੀਆਂ ਵੱਲੋਂ ਸਮੇਂ-ਸਮੇਂ ਜਦੋਂ ਵੀ ਸ਼ੋਭਾ ਯਾਤਰਾਵਾਂ ਯਾਂ ਹੋਰ ਧਾਰਮਿਕ ਸਮਾਗਮ ਰਚਾਏ ਜਾਂਦੇ ਹਨ ਉਦੋਂ ਵੀ ਇਹ ਦੋਵੇਂ ਟਰਬਨ ਕਿੰਗ  ਸ਼ਰਧਾਲੂਆਂ ਨੂੰ ਵੰਨ-ਸਵੰਨੀਆਂ ਦਸਤਾਰਾਂ ਸਜਾਉਣ ਦੀ ਸੇਵਾ ਕਰਦੇ ਹਨ।