ਐਨ.ਓ.ਸੀ. ਨੂੰ ਲੈ ਕੇ ਬੀ. ਡੀ. ਪੀ. ਓ. ਤੇ ਉਮੀਦਵਾਰ ਵਿਚਾਲੇ ਹੋਇਆ ਝਗੜਾ

ਪਟਿਆਲਾ, 1 ਅਕਤੂਬਰ - ਭੁਨਰਹੇੜੀ ਬਲਾਕ 'ਚ ਸਰਪੰਚ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਭਰਨ ਦੌਰਾਨ ਬੀਡੀਪੀਓ ਦੀ ਐਨਓਸੀ ਮੰਗਣ ਆਏ ਉਮੀਦਵਾਰ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਬੀਡੀਪੀਓ ਅਤੇ ਉਮੀਦਵਾਰ ਵਿਚਕਾਰ ਗਾਲੀ-ਗਲੋਚ ਵੀ ਹੋਈ। ਇਸ ਦਾ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਘਟਨਾ ਤੋਂ ਬਾਅਦ ਚਾਰ ਵਿਅਕਤੀਆਂ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਪਰਚਾ ਦਰਜ ਕਰ ਲਿਆ ਹੈ।

ਬੀਡੀਪੀਓ ਦੀ ਇੱਕ ਤੋਂ ਬਾਅਦ ਇੱਕ ਚਾਰ ਲੋਕਾਂ ਨਾਲ ਝੜਪ ਕੀਤੀ। ਘਟਨਾ ਅਨੁਸਾਰ ਜਦੋਂ ਪਿੰਡ ਜਲਵੇੜਾ ਦਾ ਹਰਦੀਪ ਸਿੰਘ ਅੱਜ ਦੁਪਹਿਰ ਸਰਪੰਚ ਦੀ ਚੋਣ ਲਈ ਐਨਓਸੀ ਲੈਣ ਲਈ ਬੀਡੀਪੀਓ ਕੋਲ ਪੁੱਜਿਆ ਤਾਂ ਉਸ ਨੂੰ ਬਾਅਦ ਵਿੱਚ ਆਉਣ ਲਈ ਕਿਹਾ ਗਿਆ। ਹਰਦੀਪ ਸਿੰਘ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਆ ਰਿਹਾ ਹੈ ਅਤੇ ਉਸ ਨੂੰ ਜਾਣਬੁੱਝ ਕੇ ਵਾਪਸ ਭੇਜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਮਾਮਲਾ ਉਦੋਂ ਵਧ ਗਿਆ ਜਦੋਂ ਬੀਡੀਪੀਓ ਨੇ ਗੁੱਸੇ ਵਿੱਚ ਆ ਕੇ ਹਰਦੀਪ ਸਿੰਘ ਨਾਲ ਕਥਿਤ ਤੌਰ 'ਤੇ ਬਦਸਲੂਕੀ ਕੀਤੀ। 
ਇਸਤੋਂ ਪਹਿਲਾਂ ਕਿ ਕੋਈ ਝਗੜਾ ਹੁੰਦਾ, ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਜਿਉਂ ਹੀ ਦੋਵੇਂ ਸ਼ਾਂਤ ਹੋਏ ਤਾਂ ਤਿੰਨ ਹੋਰ ਵਿਅਕਤੀਆਂ ਨੇ ਵੀ ਬੀਡੀਪੀਓ ’ਤੇ ਜਾਣਬੁੱਝ ਕੇ ਐਨਓਸੀ ਨਾ ਦੇਣ ਦਾ ਦੋਸ਼ ਲਾਇਆ। ਬਿਨਾਂ ਕਾਰਨ ਐਨਓਸੀ ਨਾ ਦੇਣ ਦੀਆਂ ਦਿੱਤੀਆਂ ਹਦਾਇਤਾਂ-ਏਡੀਸੀ ਦਿਹਾਤੀ ਦੀ ਏਡੀਸੀ ਦਿਹਾਤੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਬੀਡੀਪੀਓ ਤੋਂ ਘਟਨਾ ਸਬੰਧੀ ਰਿਪੋਰਟ ਮੰਗੀ ਗਈ ਹੈ ਅਤੇ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬਿਨਾਂ ਕਾਰਨ ਐਨਓਸੀ ਜਾਰੀ ਕਰਨ ਵਿੱਚ ਦੇਰੀ ਨਾ ਕੀਤੀ ਜਾਵੇ।