
ਹਮੇਸ਼ਾ ਪ੍ਰੇਰਣਾ ਦਿੰਦੀ ਰਹੇਗੀ ਸ਼ਹੀਦ ਉੱਧਮ ਸਿੰਘ ਦੀ ਤੱਪਸਿਆ, ਕੁਰਬਾਨੀ ਅਤੇ ਉਨ੍ਹਾਂ ਦੀ ਹਿੰਮਤ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗਡ੍ਹ, 31 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਸ਼ਹੀਦ ਉੱਧਮ ਸਿੰਘ ਦੀ ਤੱਪਸਿਆ, ਕੁਰਬਾਨੀ ਅਤੇ ਉਨ੍ਹਾਂ ਦੀ ਹਿੰਮਤ ਹਮੇਸ਼ਾ ਸਾਨੂੰ ਪੇ੍ਰਰਣਾ ਦਿੰਦੀ ਰਹੇਗੀ। ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਵਿੱਚ ਨਿਹੱਥੇ ਲੋਕਾਂ ਦੇ ਕਾਤਲ ਜਨਰਲ ਡਾਇਰ ਨੂੰ ਵਿਦੇਸ਼ ਵਿੱਚ ਜਾ ਕੇ ਮੌਤ ਦੇ ਘਾਟ ਉਤਾਰਿਆ ਸੀ। ਜੋ ਪੂਰੇ ਦੇਸ਼ ਲਈ ਅੱਜ ਵੀ ਪੇ੍ਰਰਣਾਸਰੋਤ ਹਨ ਅਤੇ ਹਮੇਸ਼ਾ ਦੇਸ਼ ਸੇਵਾ ਦੀ ਪੇ੍ਰਰਣਾ ਦਿੰਦਾ ਰਹੇਗਾ।
ਚੰਡੀਗਡ੍ਹ, 31 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਸ਼ਹੀਦ ਉੱਧਮ ਸਿੰਘ ਦੀ ਤੱਪਸਿਆ, ਕੁਰਬਾਨੀ ਅਤੇ ਉਨ੍ਹਾਂ ਦੀ ਹਿੰਮਤ ਹਮੇਸ਼ਾ ਸਾਨੂੰ ਪੇ੍ਰਰਣਾ ਦਿੰਦੀ ਰਹੇਗੀ। ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਵਿੱਚ ਨਿਹੱਥੇ ਲੋਕਾਂ ਦੇ ਕਾਤਲ ਜਨਰਲ ਡਾਇਰ ਨੂੰ ਵਿਦੇਸ਼ ਵਿੱਚ ਜਾ ਕੇ ਮੌਤ ਦੇ ਘਾਟ ਉਤਾਰਿਆ ਸੀ। ਜੋ ਪੂਰੇ ਦੇਸ਼ ਲਈ ਅੱਜ ਵੀ ਪੇ੍ਰਰਣਾਸਰੋਤ ਹਨ ਅਤੇ ਹਮੇਸ਼ਾ ਦੇਸ਼ ਸੇਵਾ ਦੀ ਪੇ੍ਰਰਣਾ ਦਿੰਦਾ ਰਹੇਗਾ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਪੰਜਾਬ ਵਿੱਚ ਸਥਿਤ ਸ਼ਹੀਦ ਉੱਧਮ ਸਿੰਘ ਦੀ ਜਨਮਭੂਮੀ ਸੁਨਾਮ ਵਿੱਚ ਆਯੋਜਿਤ ਇੱਕ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਹੀਦ ਉੱਧਮ ਸਿੰਘ ਮੈਮੋਰਿਅਲ 'ਤੇ ਜਾ ਕੇ ਉਨ੍ਹਾਂ ਦੀ ਪ੍ਰਤਿਮਾ ਦੇ ਸਾਹਮਣੇ ਫੁੱਲ ਅਰਪਿਤ ਕਰ ਨਮਨ ਕੀਤਾ। ਉਨ੍ਹਾਂ ਨੇ ਇੱਥੇ ਪੌਧਾਰੋਪਣ ਵੀ ਕੀਤਾ। ਇਸ ਦੇ ਬਾਅਦ ਮੁੱਖ ਮੰਤਰੀ ਨੇ ਸ਼ਹੀਦ ਉੱਧਮ ਸਿੰਘ ਮਿਊਸ਼ੀਅਮ ਦਾ ਦੌਰਾ ਕੀਤਾ ਅਤੇ ਸ਼ਹੀਦ ਉੱਧਮ ਸਿੰਘ ਨਾਲ ਜੁੜੀ ਯਾਦਾਂ, ਉਨ੍ਹਾਂ ਦੀ ਫੋਟੋਆਂ ਤੇ ਉਨ੍ਹਾ ਦੇ ਪੱਤਰਾਂ ਨੂੰ ਦੇਖ ਕੇ ਆਪਣੇ ਵਿਚਾਰ ਟੂਰ ਪੁਸਤਕਾ ਵਿੱਚ ਦਰਜ ਕੀਤੇ।
ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਰਦਾਰ ਹਰਦਿਆਲ ਸਿੰਘ ਦੀ ਅਗਵਈ ਹੇਠ ਸ਼ਹੀਦ ਉੱਧਮ ਸਿੰਘ ਦੇ ਪਰਿਜਨਾਂ ਨਾਲ ਮੁਲਾਕਾਤ ਕੀਤੀ। ਪਰਿਜਨਾਂ ਨੇ ਆਪਣੀ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਵੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੌਂਪਿਆ।
ਜਨਸਭਾ ਨੂੰ ਕੀਤਾ ਸੰਬੋਧਿਤ-
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੰਗਰੂਰ ਰੋਡ 'ਤੇ ਭਾਜਪਾ ਆਗੂ ਅਤੇ ਪੰਜਾਬ ਸੂਬਾ ਸਕੱਤਰ ਦਾਮਨ ਬਾਜਵਾ ਵੱਲੋਂ ਆਯੋਜਿਤ ਜਨਸਭਾ ਵਿੱਚ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਦਾ ਪੰਜਾਬ ਭਾਜਪਾ ਨੇਤਾਵਾਂ ਵੱਲੋਂ ਜੋਰਦਾਰ ਸਵਾਗਤ ਕੀਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੁੰ ਸ਼ਹੀਦ ਉੱਧਮ ਸਿੰਘ ਦੀ ਜਨਮਭੂਮੀ 'ਤੇ ਆ ਕੇ ਉਨ੍ਹਾਂ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ।
ਜਦੋਂ ਲੋਕ ਜਲਿਆਂਵਾਲਾ ਬਾਗ ਵਿੱਚ ਵਿਸਾਖੀ ਉਤਸਵ ਲਈ ਇੱਕਠਾ ਹੋਏ ਸਨ, ਉਸ ਸਮੇਂ ਜਨਰਲ ਡਾਇਰ ਨੇ ਸਾਰੇ ਰਸਤੇ ਬੰਦ ਕਰਵਾ ਕੇ ਨਿਹੱਥੇ ਲੋਕਾਂ 'ਤੇ ਫਾਇਰਿੰਗ ਦਾ ਆਦੇਸ਼ ਦੇ ਕੇ ਹਜਾਰਾਂ ਲੋਕਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਸੀ।
ਉਸੀ ਸਮੇਂ ਸਰਦਾਰ ਉੱਧਮ ਸਿੰਘ ਨੇ ਦੇਸ਼ ਦੀ ਮਿੱਟੀ ਨੂੰ ਮੱਥੇ ਨਾਲ ਲਗਾ ਕੇ ਸੰਕਲਪ ਕੀਤਾ ਸੀ ਕਿ ਜਦੋਂ ਤੱਕ ਮੈਂ ਇਸ ਜਨਰਲ ਡਾਇਰ ਨੂੰ ਮੋਤ ਦੇ ਘਾਟ ਨਹੀਂ ਉਤਾਰ ਦਿੰਦਾ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗਾ। 13 ਅਪ੍ਰੈਲ, 1919 ਦੀ ਇਸ ਦਿੱਲ ਦਹਿਲਾ ਦੇਣ ਵਾਲੀ ਘਟਨਾ ਦੇ ਬਾਅਦ 13 ਅਪ੍ਰੈਲ 1940 ਨੂੰ ਅੰਗ੍ਰੇਜਾਂ ਦੀ ਧਰਤੀ 'ਤੇ ਜਾ ਕੇ ਉਨ੍ਹਾਂ ਨੇ ਜਰਨਲ ਡਾਇਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਉਨ੍ਹਾ ਹਜਾਰਾਂ ਨਿਹੱਥੇ ਲੋਕਾਂ ਦੇ ਕਤਲ ਦਾ ਬਦਲਾ ਲਿਆ ਅਤੇ ਇਸ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ।
ਕ੍ਰਾਂਤੀਕਾਰੀ ਵੀਰ ਸਰਦਾਰ ਉੱਧਮ ਸਿੰਘ ਨੇ ਲੰਬੇ ਸਮੇਂ ਤੱਕ ਤੱਪਸਿਆ ਕੀਤੀ ਅਤੇ ਫਿਰ ਆਪਣਾ ਬਦਲਾ ਲਿਆ। ਜੋ ਉਨ੍ਹਾਂ ਦੀ ਹਿੰਮਤ, ਉਨ੍ਹਾਂ ਦੀ ਤੱਪਸਿਆ ਤੇ ਤਿਆਗ ਦਾ ਨਤੀਜਾ ਹੈ। ਉਨ੍ਹਾਂ ਦੀ ਮਹਾਨ ਤੱਪਸਿਆ, ਉਨ੍ਹਾਂ ਦੀ ਹਿੰਮਤ ਅਤੇ ਉਨ੍ਹਾਂ ਦੀ ਕੁਰਬਾਨੀ ਹਮੇਸ਼ਾ ਸਾਨੂੰ ਪੇ੍ਰਰਣਾ ਦਿੰਦੀ ਰਹੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਜਿਸ ਆਜਾਦ ਭਾਰਤ ਵਿੱਚ ਰਹਿ ਰਹੇ ਹਨ, ਇਸ ਆਜਾਦੀ ਲਈ ਉੱਧਮ ਸਿੰਘ, ਭਗਤ ਸਿੰਘ ਵਰਗੇ ਅਣਗਿਣਤ ਮਹਾਨ ਕ੍ਰਾਂਤੀਕਾਰੀਆਂ ਨੇ ਆਪਣੀ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਨੇ ਅੰਗੇ੍ਰਜਾਂ ਨੂੰ ਭਾਰਤ ਛੱਡਣ 'ਤੇ ਮਜਬੂਰ ਕਰ ਦਿੱਤਾ। ਆਜਾਦੀ ਸਾਨੂੰ ਇੰਦਾਂ ਹੀ ਨਹੀਂ ਮਿਲੀ ਹੇ। ਇਸ ਲਈ ਵੱਡੀ ਕੁਰਬਾਨੀਆਂ ਦੇਣੀਆਂ ਪਈਆਂ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੰਕਲਪ ਹੈ ਕਿ ਭਾਰਤ ਸ਼ਹੀਦਾਂ ਦੇ ਸਪਨਿਆਂ ਦਾ ਭਾਰਤ ਬਣੇ। ਸਾਡੇ ਕ੍ਰਾਂਤੀਕਾਰੀਆਂ ਨੇ ਜੋ ਸਪਨਾ ਦੇਖਿਆ ਸੀ, ਉਨ੍ਹਾਂ ਦੇ ਸਪਨਿਆਂ ਦਾ ਭਾਰਤ ਬਨਣਾ ਚਾਹੀਦਾ ਹੈ। ਇਸ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨਾ ਹੋਵੇਗਾ। ਅਸੀਂ ਦੇਸ਼ ਨੂੰ ਉਸ ਦਿਸ਼ਾ ਵਿੱਚ ਲੈ ਕੇ ਜਾਣਾ ਹੈ, ਜੋ ਸਪਨਾ ਕ੍ਰਾਂਤੀਕਾਰੀਆਂ ਨੇ ਆਜਾਦ ਭਾਰਤ ਦੇ ਲਈ ਦੇਖਿਆ ਸੀ।
ਇਸ ਮੌਕੇ 'ਤੇ ਪੰਜਾਬ ਭਾਜਪਾ ਦੇ ਆਲਾ ਨੇਤਾਵਾਂ ਸਮੇਤ ਸੁਨਾਮ ਤੋਂ ਆਏ ਵੱਖ-ਵੱਖ ਸੰਗਠਨ ਮੈਂਬਰਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਪ੍ਰੋਗਰਾਮ ਦੌਰਾਨ ਸ਼ਹੀਦ ਉੱਧਮ ਸਿੰਘ ਦੇ ਪਰਿਜਨਾਂ ਵਿੱਚ ਸਰਦਾਰ ਹਰਦਿਆਲ ਸਿੰਘ, ਅਮਨ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਿਨੀ ਸ਼ਰਮਾ, ਸੀਨੀਅਰ ਭਾਜਪਾ ਨੇਤਾ ਅਤੇ ਵਿਧਾਇਕ ਅਰਵਿੰਦ ਖੰਨਾ, ਮਹਾਸਕੱਤਰ ਦਿਆਲ ਸੋਢੀ, ਸੂਬਾ ਸਕੱਤਰ ਅਤੇ ਆਯੋਜਕ ਦਾਮਨ ਬਾਜਵਾ, ਜਿਲ੍ਹਾ ਸੁਨਾਮ ਪ੍ਰਧਾਨ ਅੰਮ੍ਰਿਤਰਾਜ ਚੱਠਾ ਸਮੇਤ ਕਈ ਮਾਣਸੋਗ ਮੌਜੂਦ ਸਨ।
ਪੰਜਾਬ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ - ਮੁੱਖ ਮੰਤਰੀ
ਸਮਾਰੋਹ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਲਈ ਮਾਣ ਦੀ ਗੱਲ ਹੈ ਕਿ ਮਹਾਨ ਕ੍ਰਾਂਤੀਕਾਰੀ ਸ਼ਹੀਦ ਉੱਧਮ ਸਿੰਘ ਨੂੰ ਉਨ੍ਹਾਂ ਦੀ ਜਨਮਭੂਮੀ 'ਤੇ ਨਮਨ ਕਰਨ ਅਤੇ ਉਨ੍ਹਾਂ ਦੇ ਪਰਿਜਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। 21 ਸਾਲ ਤੱਕ ਪੱਪਸਿਆ ਕਰ ਉਨ੍ਹਾਂ ਨੇ ਜਲਿਆਂਵਾਲਾ ਬਾਗ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਦੇਸ਼ ਲਈ ਸਰਵੋਚ ਕੁਰਬਾਨੀ ਦਿੱਤੀ ਸੀ।
ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਜਨਤਾ ਨਾਲ ਜੋ ਇੰਨ੍ਹਾਂ ਨੇ ਵਾਅਦੇ ਕੀਤੇ ਗਏ ਸਨ, ਉਨ੍ਹਾ ਵਾਅਦਿਆਂ 'ਤੇ ਇੱਥੇ ਦੀ ਸਰਕਾਰ ਖਰਾ ਨਹੀਂ ਉਤਰੀ ਹੈ। ਲੋਕ ਹੁਣ ਇੰਤਜਾਰ ਵਿੱਚ ਹਨ। ਇੰਨ੍ਹਾਂ ਨੇ ਇੱਥੇ ਦੇ ਲੋਕਾਂ ਨੂੰ ਸਿਰਫ ਸਬਜਬਾਗ ਦਿਖਾਏ। ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਦਿੱਲੀ ਵਿੱਚ ਇੰਨ੍ਹਾਂ ਨੂੰ ਸਬਜਬਗ ਦਿਖਾਏ ਗਏ ਸਨ, ਮਗਰ ਦਿੱਲੀ ਦੇ ਲੋਕ ਸਮਝ ਗਏ ਹਨ। ਪੰਜਾਬ ਦੇ ਲੋਕ ਵੀ ਇੰਨ੍ਹਾਂ ਨੂੰ ਹੁਣ ਸਮਝ ਗਏ ਹਨ।
