ਸਭ ਤੋਂ ਵੱਧ ਘਨੌਰ ਬਲਾਕ ਵਿੱਚ ਤੇ ਸਭ ਤੋਂ ਘੱਟ ਸਨੌਰ ਬਲਾਕ 'ਚ ਪੋਲਿੰਗ ਹੋਈ
ਪਟਿਆਲਾ, 17 ਅਕਤੂਬਰ - ਹਾਲ ਹੀ 'ਚ ਪਟਿਆਲਾ ਜ਼ਿਲ੍ਹੇ ਦੇ 10 ਬਲਾਕਾਂ ਵਿੱਚ ਸੰਪੰਨ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਦੌਰਾਨ ਕੁੱਲ ਪੋਲਿੰਗ ਦਰ 73.57 ਫ਼ੀਸਦ ਰਹੀ ਪਰ ਘਨੌਰ ਬਲਾਕ ਵਿੱਚ ਵੋਟਾਂ ਪੈਣ ਦੀ ਦਰ ਬਾਕੀ ਸਾਰੇ ਬਲਾਕਾਂ ਨਾਲੋਂ ਵੱਧ ਰਹੀ। ਇੱਥੇ 77.98% ਲੋਕਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। 77.66% ਨਾਲ ਰਾਜਪੁਰਾ ਬਲਾਕ ਦੂਜੇ ਸਥਾਨ 'ਤੇ ਰਿਹਾ।

ਤੀਜਾ ਸਥਾਨ ਸਮਾਣਾ ਬਲਾਕ ਨੇ ਮੱਲਿਆ, ਜਿੱਥੇ 76.36 ਫ਼ੀਸਦ ਵੋਟਰਾਂ ਨੇ ਵੋਟਾਂ ਪਾਈਆਂ। ਇਸ ਮਗਰੋਂ ਬਾਕੀ ਸਾਰੇ ਸੱਤ ਬਲਾਕ ਆਉਂਦੇ ਹਨ। ਨਾਭਾ 'ਚ 74.82 ਫ਼ੀਸਦ, ਪਾਤੜਾਂ 'ਚ 73.40, ਪਟਿਆਲਾ 'ਚ 72.84, ਸ਼ੰਭੂ ਕਲਾਂ ਵਿੱਚ 72.71, ਭੁਨਰਹੇੜੀ 'ਚ 72.27, ਪਟਿਆਲਾ (ਦਿਹਾਤੀ) 'ਚ 68.39 ਤੇ ਸਭ ਤੋਂ ਘੱਟ 66.88 ਫ਼ੀਸਦ ਪੋਲਿੰਗ ਸਨੌਰ ਬਲਾਕ ਵਿੱਚ ਦਰਜ ਕੀਤੀ ਗਈ। ਸ਼ੁਤਰਾਣਾ ਹਲਕੇ ਦੇ ਪਿੰਡ ਚਿੱਚੜਵਾਲਾ, ਜੋ 'ਆਪ' ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦਾ ਪਿੰਡ ਹੈ, ਵਿੱਚ ਸਿਰਫ 24 ਫ਼ੀਸਦ ਵੋਟਾਂ ਪਈਆਂ।
ਉਮੀਦਵਾਰਾਂ ਦੇ ਜਿੱਤਣ ਤੋਂ ਬਾਅਦ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਜ਼ਿਆਦਾਤਰ ਜੇਤੂ ਉਮੀਦਵਾਰ ਇਨ੍ਹਾਂ ਪਾਰਟੀਆਂ ਦੇ ਸਮਰਥਨ ਨਾਲ ਜਿੱਤੇ ਹਨ।