ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਇਆ

ਮੌੜ ਮੰਡੀ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਸਥਾਨਕ ਸ਼ਹਿਰ ਮੌੜ ਵਿਖੇ ਰਮਾਇਣ ਦੇ ਰਚਣਹਾਰੇ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਵਸ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਸ੍ਰੀ ਵਾਲਮੀਕਿ ਮੰਦਿਰ ਤੋਂ ਚੱਲ ਕੇ ਗਲੀਆਂ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਸ੍ਰੀ ਵਾਲਮੀਕਿ ਮੰਦਿਰ ਆਕੇ ਹੀ ਸਮਾਪਤ ਹੋਈ।

ਸ਼ੋਭਾ ਯਾਤਰਾ ਵਿੱਚ ਬੱਚੇ, ਬੁਜ਼ੁਰਗ,ਨੌਜਵਾਨ,ਮਾਤਵਾਂ,ਭੈਣਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ। ਭਗਤ ਭਗਵਾਨ ਵਾਲਮੀਕਿ ਜੀ ਦੀ ਭਗਤੀ ਵਿੱਚ ਰੰਗੇ ਹੋਏ ਸ਼ੋਭਾ ਯਾਤਰਾ ਦੇ ਨਾਲ ਨਾਲ ਆ ਰਹੇ ਸਨ। ਸ਼ੋਭਾ ਯਾਤਰਾ ਵਿੱਚ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਨੂੰ ਫੁੱਲਾਂ ਨਾਲ ਖੂਬਸੂਰਤ ਤਰੀਕੇ ਨਾਲ ਸ਼ਿੰਗਾਰਿਆ ਹੋਇਆ ਸੀ। ਸ਼ੋਭਾ ਯਾਤਰਾ ਵਿੱਚ ਭਗਵਾਨ ਸ਼ਿਵ ਦਾ ਨਰਿਤ ਸਭ ਦਾ ਖਿੱਚ ਦਾ ਕੇਂਦਰ ਬਣਿਆ ਰਿਹਾ। 
ਇਸ ਮੌਕੇ ਸ੍ਰੀ ਰਾਜਕੁਮਾਰ, ਸ਼ਮਸ਼ੇਰ ਸਿੰਘ ਤੇ ਹਜ਼ਾਰਾਂ ਗਿਣਤੀ ਵਿੱਚ ਭਗਤ ਜਨ ਹਾਜ਼ਰ ਸਨ।