
ਦਿ ਐਕਸ ਸਰਵਿਸਮੈਨ ਵੈਲਫੇਅਰ ਟਰੱਸਟ ਨੇ ਖ਼ਾਲਸਾ ਕਾਲਜ ’ਚ ਕਾਰਗਿਲ ਵਿਜੈ ਦਿਵਸ ਮਨਾਇਆ
ਗੜ੍ਹਸ਼ੰਕਰ- ਦਿ ਐਕਸ ਸਰਵਿਸਮੈਨ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਵਲੋਂ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ 26ਵਾਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਇਸ ਮੌਕੇ ਟਰਸੱਟ ਦੇ ਮੈਂਬਰਾਂ ਤੋਂ ਇਲਾਵਾ ਕਾਲਜ ਦੇ ਐੱਨ.ਸੀ.ਸੀ. ਕੈਡਿਟਸ, ਸਟਾਫ਼ ਅਤੇ ਵਿਦਿਆਰਥੀਆਂ ਨੇ ਸਮਾਗਮ ’ਚ ਸ਼ਿਰਕਤ ਕੀਤੀ।
ਗੜ੍ਹਸ਼ੰਕਰ- ਦਿ ਐਕਸ ਸਰਵਿਸਮੈਨ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਵਲੋਂ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ 26ਵਾਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਇਸ ਮੌਕੇ ਟਰਸੱਟ ਦੇ ਮੈਂਬਰਾਂ ਤੋਂ ਇਲਾਵਾ ਕਾਲਜ ਦੇ ਐੱਨ.ਸੀ.ਸੀ. ਕੈਡਿਟਸ, ਸਟਾਫ਼ ਅਤੇ ਵਿਦਿਆਰਥੀਆਂ ਨੇ ਸਮਾਗਮ ’ਚ ਸ਼ਿਰਕਤ ਕੀਤੀ।
ਇਸ ਮੌਕੇ ਟਰੱਸਟ ਦੇ ਪ੍ਰਧਾਨ ਅਮਰਜੀਤ ਸਿੰਘ ਗੁੱਲਪੁਰ, ਜਨਰਲ ਸਕੱਤਰ ਸੂਬੇਦਾਰ ਕੇਵਲ ਸਿੰਘ ਭੱਜਲ, ਕਾਲਜ ਵਲੋਂ ਪਿ੍ਰੰਸੀਪਲ ਡਾ. ਅਮਨਦੀਪ ਹੀਰਾ, ਪ੍ਰੋ. ਕੰਵਰ ਕੁਲਵੰਤ ਸਿੰਘ, ਡਾ. ਸੰਘਾ ਗੁਰਬਖਸ਼ ਕੌਰ ਨੇ ਸ਼ਹੀਦਾਂ ਦੇ ਸਤਿਕਾਰ ’ਚ ਫੁੱਲ ਮਲਾਵਾਂ ਭੇਟ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਅਤੇ ਸੂਬੇਦਾਰ ਕੇਵਲ ਸਿੰਘ ਭੱਜਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਰਗਿਲ ਦੀ ਜੰਗ ਭਾਰਤੀ ਫੌਜ ਦੇ ਇਤਿਹਾਸ ਦਾ ਇਕ ਅਜਿਹਾ ਅਧਿਆਇ ਹੈ ਜਿਸ ਵਿਚ ਸਿਰਫ ਜਿੱਤ ਦੀ ਹੀ ਕਹਾਣੀ ਨਹੀਂ ਸਗੋਂ ਫ਼ੌਜੀ ਜਵਾਨਾਂ ਦੀ ਦਲੇਰੀ, ਰਣਨੀਤਕ ਦੂਰਦ੍ਰਿਸ਼ਟੀ ਤੇ ਅਣਸੁਣੀਆਂ ਕਹਾਣੀਆਂ ਦਾ ਸੰਗਮ ਵੀ ਸ਼ਾਮਿਲ ਹੈ।
ਉਨ੍ਹਾਂ ਕਿਹਾ ਕਿ 26 ਜੁਲਾਈ 1999 ਨੂੰ ਸਾਡੇ ਦੇਸ਼ ਦੇ ਜਵਾਨਾਂ ਨੇ ਬੇਮਿਸਾਲ ਦਲੇਰੀ, ਅਟੁੱਟ ਦੇਸ਼ ਭਗਤੀ ਤੇ ਬਹਾਦਰੀ ਦਾ ਪ੍ਰਤੀਕ ਬਣਕੇ ਦੁਸ਼ਮਣਾਂ ਨੂੰ ਹਰਾਕੇ ਕਾਰਗਿਲ ਦੀਆਂ ਅਪਹੁੰਚ ਚੋਟੀਆਂ ’ਤੇ ਤਿਰੰਗਾ ਲਹਿਰਾਇਆ ਸੀ। ਉਨ੍ਹਾਂ ਕਿਹਾ ਕਿ ਇਹ ਦਿਨ ਸਾਡੇ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਸ਼ਾਨ ਅਤੇ ਪਛਾਣ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।
ਬੁਲਾਰਿਆਂ ਨੇ ਕਿਹਾ ਕਿ ਕਾਰਗਿਲ ਦੀ ਜੰਗ ਬੇਮਿਸਾਲ ਕੁਰਬਾਨੀਆਂ ਦੀ ਗੌਰਵ ਗਾਥਾ ਹੈ ਜਿਸਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣ ਦੀ ਲੋੜ ਹੈ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਐੱਨ.ਸੀ.ਸੀ. ਇੰਚਾਰਜ, ਪਰਮਿੰਦਰ ਸਿੰਘ ਸੁਪਰਡੈਂਟ, ਪ੍ਰੋ. ਜਤਿੰਦਰ ਕੌਰ, ਟਰੱਸਟ ਦੇ ਚੇਅਰਮੈਨ ਸੂਬੇਦਾਰ ਬਲਕਾਰ ਸਿੰਘ ਰੋੜ ਮਜਾਰਾ, ਗੁਰਪ੍ਰੀਤ ਸਿੰਘ ਬੀਰਮਪੁਰ, ਸੱਜਣ ਸਿੰਘ ਧਮਾਈ ਕੈਸ਼ੀਅਰ, ਸੂਬੇਦਾਰ ਦਵਿੰਦਰ ਸਿੰਘ ਬੀਰਮਪੁਰ, ਸੂਬੇਦਾਰ ਸੁਖਜਿੰਦਰ ਸਿੰਘ ਫਤਹਿਪੁਰ ਉਪ ਪ੍ਰਧਾਨ, ਬਖਸੀਸ਼ ਸਿੰਘ ਫਤਹਿਪੁਰ ਕਲਾਂ, ਲਖਵਿੰਦਰ ਕੁਮਾਰ ਪਾਰੋਵਾਲ ਕੈਸ਼ੀਅਰ, ਰਘਵੀਰ ਸਿੰਘ ਕਾਲੇਵਾਲ, ਲੈਂਬਰ ਰਾਮ ਭੱਜਲ, ਸੂਬੇਦਾਰ ਜਰਨੈਲ ਸਿੰਘ ਧਮਾਈ, ਕਰਨੈਲ ਸਿੰਘ ਧਮਾਈ, ਗਿਆਨ ਸਿੰਘ ਗੋਲੀਆਂ, ਜਸਵੰਤ ਸਿੰਘ ਭੱਠਲ ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਗਿਆਨੀ ਭਗਤ ਸਿੰਘ ਚੱਕ ਸਿੰਘਾ, ਕਮਲਜੀਤ ਬੈਂਸ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ, ਫੌਜੀ ਅਮਰੀਕ ਸਿੰਘ ਓਟਾਲਾਂ ਤੇ ਹੋਰ ਹਾਜ਼ਰ ਹੋਏ।
