ਮੋਦੀ ਸਰਕਾਰ ਦੇ ਦਬਾਅ ਹੇਠ ਛੱਤੀਸਗੜ੍ਹ ਦੀ ਸਰਕਾਰ ਦਾ ਪੁਰਾਣੀ ਪੈਂਨਸ਼ਨ ਨੂੰ ਬੰਦ ਕਰਨ ਦਾ ਫੈਸਲਾ ਮੰਦਭਾਗਾ।

ਹੁਸ਼ਿਆਰਪੁਰ- ਬਲਾਕ ਕੋਟ ਫਤੂਹੀ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਗੌਰਮਿੰਟ ਟੀਚਰਜ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਸਿੰਘ ਅਤੇ ਹਰਮਨੋਜ ਕੁਮਾਰ ਦੀ ਅਗਵਾਈ ਵਿੱਚ ਕੋਟ ਫਤੂਹੀ ਵਿਖੇ ਹੋਈ। ਇਸ ਮੀਟਿੰਗ ਵਿੱਚ ਗੌਰਮਿੰਟ ਟੀਚਰਜ ਯੂਨੀਅਨ ਜਿਲਾ ਆਗੂ ਪਵਨ ਗੋਇਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਆਪਣੇ ਸੰਬੋਧਨ ਵਿੱਚ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਦਬਾਅ ਹੇਠ ਛੱਤੀਸਗੜ੍ਹ ਸਰਕਾਰ ਦਾ ਪੁਰਾਣੀ ਪੈਂਨਸ਼ਨ ਬੰਦ ਕਰਨ ਦਾ ਫ਼ੈਸਲਾ ਬਹੁਤ ਮੰਦਭਾਗਾ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਤੇ ਯੂਨੀਫਾਈਡ ਪੈਨਸ਼ਨ ਸਕੀਮ ਜਬਰੀ ਥੋਪ ਰਹੀ ਹੈ, ਜੋ ਕਿ ਮੁਲਾਜ਼ਮਾਂ ਨਾਲ ਧੱਕਾ ਹੈ ,ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ''ਸਭ ਦਾ ਸਾਥ, ਸਭ ਦਾ ਵਿਕਾਸ'' ਦਾ ਨਾਅਰਾ ਸਿਰਫ਼ ਹਵਾਈ ਫਾਇਰ ਹੀ ਸਾਬਤ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਆਪ ਪੁਰਾਣੀ ਪੈਂਨਸ਼ਨ ਲੈ ਕੇ ਸਿਰਫ਼ ਆਪਣਾ ਵਿਕਾਸ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਨੂੰ ਯੂਨੀਫਾਈਡ ਪੈਨਸ਼ਨ ਸਕੀਮ ਲਾਗੂ ਕਰਨ ਲਈ ਧਮਕਾਉਣਾ ਬੰਦ ਕਰੇ ਅਤੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਬੰਦ ਕਰਕੇ ਮੋਦੀ ਸਰਕਾਰ ਪੂਰੇ ਦੇਸ਼ ਵਿੱਚ ਅਤੇ ਪੰਜਾਬ ਸਰਕਾਰ ਪੰਜਾਬ ਦੇ ਦੋ ਲੱਖ ਐਨ.ਪੀ.ਐੱਸ ਮੁਲਾਜ਼ਮਾਂ ਲਈ 1972 ਨਿਯਮ ਅਨੁਸਾਰ ਪੁਰਾਣੀ ਪੈਨਸ਼ਨ ਲਾਗੂ ਕਰੇ। 
ਇਸ ਮੌਕੇ  ਸੁਖਜੀਵਨ ਸਿੰਘ, ਅਜੇ ਕੁਮਾਰ, ਦਵਿੰਦਰ ਡਾਨਸੀਵਾਲ, ਰਾਜ ਕੁਮਾਰ, ਜਾਨਕੀ ਦਾਸ, ਗਗਨਦੀਪ ਸਿੰਘ, ਉਂਕਾਰ ਤਨੂੰਲੀ, ਪਵਨ ਸਿੰਘ, ਪੰਕਜ ਕੁਮਾਰ, ਪਵਨਦੀਪ ਸਿੰਘ, ਸਤਗੁਰੂ ਸਿੰਘ, ਨਰੇਸ਼ ਕੁਮਾਰ, ਇੰਦਰਜੀਤ ਸਿੰਘ, ਸੰਦੀਪ ਕੁਮਾਰ ਹਾਜ਼ਰ ਸਨ।