ਪਿੰਡ ਪੁੰਨੂ ਮਜਾਰਾ ਦਾ ਸਲਾਨਾ ਛਿੰਝ ਮੇਲਾ ਪ੍ਰਵੀਨ ਕੁਹਾਲੀ ਨੇ ਜਿੱਤਿਆ

ਨਵਾਂਸ਼ਹਿਰ: ਪਿੰਡ ਪੁੰਨੂ ਮੁਜਾਰਾ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਸਮੂਹ ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਛੇਵਾਂ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ।

ਨਵਾਂਸ਼ਹਿਰ: ਪਿੰਡ ਪੁੰਨੂ ਮੁਜਾਰਾ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਸਮੂਹ ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਛੇਵਾਂ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। 
ਇਸ ਮੌਕੇ ਪਹਿਲਵਾਨਾਂ ਅਜੇ ਗੁੱਜਰ ਕੈਥਲ ਹਰਿਆਣਾ, ਵਿਕਰਮ ਕੋਟੀਆ ਦਿੱਲੀ ਭਾਰਤ ਕੇਸਰੀ, ਜਤਿੰਦਰ ਡੂਮਛੇੜੀ ਭਾਰਤ ਕੇਸਰੀ, ਨਿੰਦਾ ਪਠਾਨਕੋਟ ਪੰਜਾਬ ਕੇਸਰੀ, ਬੱਗਾ ਕੁਹਾਰੀ ਭਾਰਤ ਕੇਸਰੀ, ਪ੍ਰਵੀਨ ਕੋਹਾਲੀ ਭਾਰਤ ਕੇਸਰੀ, ਸ਼ੈਟੀ ਬਾਰਨ ਪੰਜਾਬ ਕੇਸਰੀ, ਕਰਮਾ ਪਟਿਆਲਾ ਪੰਜਾਬ ਪੁਲਿਸ ਆਦਿ ਨੇ ਹਿੱਸਾ ਲਿਆ। 
ਪਟਕੇ ਦੀ ਕੁਸ਼ਤੀ ਪ੍ਰਵੀਨ ਕੋਹਾਲੀ ਅਤੇ ਅਜੈ ਗੁੱਜਰ ਵਿਚਕਾਰ ਹੋਈ। ਜਿਸ ਵਿਚ ਪ੍ਰਵੀਨ ਕੋਹਾਲੀ ਨੇ ਜੇਤੂ ਰਹਿੰਦੀਆਂ ਬੋਲਟ ਮੋਟਰਸਾਈਕਲ ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਵੀਰਾਂ ਵਲੋਂ ਜੇਤੂ ਪਹਿਲਵਾਨਾਂ ਨੂੰ ਸਪਲੈਂਡਰ ਮੋਟਰਸਾਈਕਲ, ਸੋਨੇ ਦੀ ਮੁੰਦਰੀ ਅਤੇ ਹੋਰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਹਰਨੇਕ ਸਿੰਘ ਧਾਲੀਵਾਲ, ਅਵਤਾਰ ਸਿੰਘ ਥਿੰਦ, ਮਹਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਰਾਏ, ਜਸਵਿੰਦਰ ਸਿੰਘ ਕਾਕੂ, ਰਘੁਵੀਰ ਸਿੰਘ ਧਾਲੀਵਾਲ, ਮੱਖਣ ਸਿੰਘ ਸੰਘਾ, ਗੁਰਨੇਕ ਸਿੰਘ ਬੈਂਸ, ਜਸਵਿੰਦਰ ਸਿੰਘ ਬੈਂਸ ਕਾਕੂ, ਜਸਵੀਰ ਸਿੰਘ ਬਿੱਟੂ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਨਗਰ ਨਿਵਾਸੀ ਹਾਜ਼ਰ ਸਨ।