ਸਰਕਾਰੀ ਹਾਈ ਸਕੂਲ ਮਸੀਤਪਾਲ ਕੋਟ ਵਿਖੇ 40ਵਾਂ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਗਿਆ।

ਹੁਸ਼ਿਆਰਪੁਰ:- ਸਰਕਾਰੀ ਹਾਈ ਸਕੂਲ ਮਸੀਤ ਪਲ ਕੋਰਟ ਵਿਖੇ 40ਵਾਂ ਕੌਮੀ ਨੇਤਰਦਾਨ ਪੰਦਰਵਾੜਾ ਮਨਾਇਆ ਗਿਆ। ਇਸ ਦੌਰਾਨ ਆਈ ਡੋਨਰ ਇੰਚਾਰਜ ਟਾਂਡਾ ਸਟੇਟ ਅਵਾਰਡ ਵੀ ਭਾਈ ਬਰਿੰਦਰ ਸਿੰਘ ਮਦੀਤੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਹੈਡ ਮਾਸਟਰ ਸੰਦੀਪ ਸਿੰਘ ਤੁਲੀ ਅਤੇ ਸਮੂਹ ਸਟਾਫ ਸਮੇਤ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਅੱਖਾਂ ਦਾਨ ਮੌਤ ਹੋਣ ਤੋਂ 4 ਤੋਂ 6 ਘੰਟੇ ਦੇ ਅੰਦਰ ਅੰਦਰ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਦੱਸਿਆ ਅੱਖਾਂ ਦਾਨ ਕਰਨ ਨਾਲ ਇੱਕ ਮ੍ਰਿਤਕ ਇਨਸਾਨ ਦੋ ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਵਿੱਚ ਰੋਸ਼ਨੀ ਕਰ ਸਕਦਾ ਹੈ। 
ਉਹਨਾਂ ਨੂੰ ਦੱਸਿਆ ਵੀ ਅੱਖਾਂ ਦਾਨ ਕਿਸੇ ਵੀ ਉਮਰ ਵਿੱਚ ਕੀਤੀਆਂ ਜਾ ਸਕਦੀਆਂ ਹਨ। ਚਾਹੇ ਇਨਸਾਨ ਦੀਆਂ ਅੱਖਾਂ ਦਾ ਆਪਰੇਸ਼ਨ ਕਿਉਂ ਨਾ ਹੋਇਆ ਹੋਵੇ। ਚਾਹੇ ਅੱਖਾਂ ਵਿੱਚ ਲੈਂਜ ਪਿਆ ਹੋਵੇ ਤਾਂ ਵੀ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਸਿਰਫ ਏਡਜ ਪੀਲੀਆ ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਦੇ ਮਰੀਜ਼ਾਂ ਦੀਆਂ ਅੱਖਾਂ ਦਾਨ ਨਹੀਂ ਹੋ ਸਕਦੀਆਂ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡਮਾਸਟਰ ਸੰਦੀਪ ਸਿੰਘ ਤੁਲੀ ਗੁਰਚਰਨ ਸਿੰਘ ਰਾਮ ਕ੍ਰਿਸ਼ਨ ਸਿੰਘ ਬਲਵੀਰ ਸਿੰਘ ਦਲਜੀਤ ਸਿੰਘ ਸੰਦੀਪ ਸਿੰਘ ਸੰਦੀਪ ਕੁਮਾਰ ਗੁਰਵਿੰਦਰ ਕੌਰ ਅਜੀਤ ਕੌਰ ਪੂਜਾ ਸ਼ਰਮਾ ਰਣਜੀਤ ਕੌਰ ਆਦਿ ਹਾਜ਼ਰ ਸਨ।