
ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਮਧੂਬਨ ਪੁਲਿਸ ਅਕਾਦਮੀ ਵਿੱਚ 74ਵੇਂ ਅਖਿਲ ਭਾਰਤੀ ਪੁਲਿਸ ਕੁਸ਼ਤੀ ਮੁਕਾਬਲਿਆਂ ਦੇ ਸਮਾਪਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਮੁਕਾਬਲੇ ਦਾ ਆਯੋਜਨ ਸੰਸਕ੍ਰਿਤੀ ਦੇ ਸ਼ੁਭ ਦਿਨ ਨਰਾਤਿਆਂ ਵਿੱਚ ਹੋਇਆ ਹੈ, ਜੋ ਖੁਸ਼ੀ ਦੀ ਗੱਲ ਹੈ। ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ ਹੈ। ਖੇਡ ਚੰਗੀ ਸਿਹਤ ਪ੍ਰਦਾਨ ਕਰਨ ਦੇ ਨਾਲ-ਨਾਲ ਟੀਮ ਭਾਵਨਾ, ਆਪਸੀ ਸਹਿਯੋਗ ਅਤੇ ਅਨੁਸਾਸ਼ਨ ਸਿਖਾਉਂਦੇ ਹਨ। ਉਨ੍ਹਾਂ ਨੇ ਪ੍ਰਤੀਭਾਗੀਆਂ ਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਮਧੂਬਨ ਪੁਲਿਸ ਅਕਾਦਮੀ ਵਿੱਚ 74ਵੇਂ ਅਖਿਲ ਭਾਰਤੀ ਪੁਲਿਸ ਕੁਸ਼ਤੀ ਮੁਕਾਬਲਿਆਂ ਦੇ ਸਮਾਪਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਮੁਕਾਬਲੇ ਦਾ ਆਯੋਜਨ ਸੰਸਕ੍ਰਿਤੀ ਦੇ ਸ਼ੁਭ ਦਿਨ ਨਰਾਤਿਆਂ ਵਿੱਚ ਹੋਇਆ ਹੈ, ਜੋ ਖੁਸ਼ੀ ਦੀ ਗੱਲ ਹੈ। ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ ਹੈ। ਖੇਡ ਚੰਗੀ ਸਿਹਤ ਪ੍ਰਦਾਨ ਕਰਨ ਦੇ ਨਾਲ-ਨਾਲ ਟੀਮ ਭਾਵਨਾ, ਆਪਸੀ ਸਹਿਯੋਗ ਅਤੇ ਅਨੁਸਾਸ਼ਨ ਸਿਖਾਉਂਦੇ ਹਨ। ਉਨ੍ਹਾਂ ਨੇ ਪ੍ਰਤੀਭਾਗੀਆਂ ਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਖੇਡਾਂ ਦੇ ਪਾਵਰ ਹਾਊਸ ਹਰਿਆਣਾ ਦੀ ਧਰਤੀ 'ਤੇ ਆਯੋਜਿਤ ਇਸ ਮੁਕਾਬਲੇ ਵਿੱਚ 34 ਟੀਮਾਂ ਦੇ 1474 ਖਿਡਾਰੀਆਂ ਨੇ ਦਮਖਮ ਦਿਖਾਇਆ। ਮੁਕਾਬਲੇ ਵਿੱਚ ਖਿਡਾਰੀਆਂ ਨੂੰ ਆਪਣੀ ਕੁਸ਼ਲਤਾ, ਸਮਰੱਥਾ ਦਿਖਾਉਣ ਦਾ ਮੌਕਾ ਮਿਲਿਆ। ਇਹ ਪੁਲਿਸ ਫੋਰਸਾਂ ਦੇ ਆਪਸੀ ਤਾਲਮੇਲ ਵਿੱਚ ਕਾਫੀ ਸਹਿਯੋਗੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਚੰਗਾ ਖਿਡਾਰੀਆ ਚੰਗਾ ਸਿਪਾਹੀ ਵੀ ਹੁੰਦਾ ਹੈ। ਜੋ ਖਿਡਾਰੀ ਅਨੁਸਾਸ਼ਨ, ਟੀਮ ਭਾਵਨਾ ਅਤੇ ਆਪਸੀ ਸਹਿਯੋਗ ਨਾਲ ਖੇਲਦੇ ਹਨ ਉਹ ਸਿਪਾਹੀ ਬਣ ਕੇ ਡਿਊਟੀ ਵੀ ਵੱਧ ਕੁਸ਼ਲਤਾ ਨਾਲ ਕਰਦੇ ਹਨ। ਖੇਡ ਅਤੇ ਪੁਲਿਸ ਇੱਕ ਦੂਜੇ ਦੇ ਪੂਰਕ ਬਣ ਗਏ ਹਨ। ਇਹ ਪੁਲਿਸ ਜਵਾਨਾਂ ਦੀ ਫਿਟਨੈਸ ਨੂੱ ਵੀ ਬਣਾਏ ਰੱਖਣ ਵਿੱਚ ਕਾਰਗਰ ਸਾਬਤ ਹੋਵੇਗਾ।
2036 ਓਲੰਪਿਕ ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਫਿਟਨੈਸ ਦੇ ਮਹਤੱਵ ਨੂੰ ਦੇਖਦੇ ਹੋਏ ਕਿਹਾ ਕਿ ਜੋ ਫਿੱਟ ਹਨ ਉਹ ਹਰ ਖੇਤਰ ਵਿੱਚ ਹਿੱਟ ਹਨ। ਇਸ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਫਿੱਟ ਇੰਡੀਆ ਮੁਹਿੰਮ 2019 ਤੋਂ ਸ਼ੁਰੂ ਕੀਤਾ। ਹੁਣ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2036 ਦੇ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਇੰਨ੍ਹਾਂ ਖੇਡਾਂ ਨੂੰ ਭਾਰਤ ਵਿੱਚ ਆਯੋਜਿਤ ਕਰਾਉਣ ਦੀ ਇੱਛਾ ਜਤਾਈ ਹੈ।
ਹਰਿਆਣਾ ਪੁਲਿਸ ਨੇ ਦਿੱਤੇ ਅਨੇਕ ਪ੍ਰਤਿਭਾਸ਼ਾਲੀ ਖਿਡਾਰੀ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਸੁਰੱਖਿਆ ਦੀ ਡਿਊਟੀ ਨੂੰ ਤਾਂ ਬਖੂਬੀ ਨਿਭਾਇਆ ਹੀ ਹੈ, ਨਾਲ ਹੀ ਦੇਸ਼ ਨੂੰ ਅਨੇਕ ਪ੍ਰਤਿਭਾਸ਼ਾਲੀ ਖਿਡਾਰੀ ਵੀ ਦਿੱਤੇ ਹਨ। ਅਜਿਹੇ ਖਿਡਾਰੀਆਂ ਨੇ ਦੇਸ਼ ਦਾ ਮਾਨ ਅਤੇ ਗੌਰਵ ਵਧਾਇਆ ਹੈ। ਹਰਿਆਣਾ ਪੁਲਿਸ ਦਾ ਸੂਬੇ ਵਿੱਚ ਖੇਡਾਂ ਪ੍ਰਤੀ ਉਤਸਾਹਜਨਕ ਮਾਹੌਲ ਬਨਾਉਣ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ਹੈ। ਹਰਿਆਣਾ ਪੁਲਿਸ ਦੇ ਖਿਡਾਰੀਆਂ ਨੇ ਪਦਮਸ਼੍ਰੀ, ਖੇਡ ਰਤਨ, ਮੇਜਰ ਧਿਆਨਚੰਦ, ਅਰਜੁਨ, ਦਰੋਣਾਚਾਰਿਆ ਅਵਾਰਡ ਜਿੱਤ ਕੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਕੁਸ਼ਤੀ ਹਰਿਆਣਾ ਦਾ ਖੇਡ ਹੈ। ਇੱਥੇ ਦੇ ਧਾਕੜ ਪਹਿਲਵਾਨ ਪੂਰੇ ਮਨੋਬਲ ਨਾਲ ਵਧੀਆ ਪ੍ਰਦਰਸ਼ਨ ਕਰਦੇ ਹਨ।
ਖੇਡਾਂ ਦੇ ਲਈ ਕੀਤਾ ਵਿਜ਼ਨ ਵਿਕਸਿਤ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਲਗਭਗ 11 ਸਾਲ ਪਹਿਲਾਂ ਖੇਡਾਂ ਲਹੀ ਇੱਕ ਵਿਜ਼ਨ ਵਿਕਸਿਤ ਕੀਤਾ ਸੀ। ਇਹ ਵਿਜ਼ਨ ਹੈ -ਹਰ ਬੱਚੇ, ਹਰ ਯੁਵਾ ਦਾ ਖੇਡ ਨਾਲ ਜੋੜਨ ਤੇ ਉਸ ਨੂੰ ਮੌਕਾ ਦੇਣ ਦਾ ਜਿਸ ਵਿੱਚ ਖੇਡ ਪ੍ਰਤੀ ਲਲਕ ਹੈ, ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਨਾਉਣ ਦਾ। ਇਸ ਵਿਜ਼ਨ ਦਾ ਟੀਚਾ ਹੈ ਹਰਿਆਣਾਂ ਨੂੱ ਭਾਰਤ ਦੀ ਖੇਡ ਰਾਜਧਾਨੀ ਬਨਾਉਣ ਦਾ। ਸਰਕਾਰ ਨੇ ਖੇਡ ਢਾਂਚੇ ਨੂੰ ਆਧੁਨਿਕ ਬਣਾਇਆ ਹੈ। ਸਾਲ 2015 ਵਿੱਚ ਹਰਿਆਣਾ ਸਪੋਰਟਸ ਐਂਡ ਫਿਜੀਕਲ ਫਿਟਨੇਸ ਪੋਲਿਸੀ ਲਾਗੂ ਕੀਤੀ। ਇਸ ਨੀਤੀ ਨਾਲ ਖੇਡ ਦੇ ਪ੍ਰਤੀ ਨੌਜੁਆਨਾਂ ਦਾ ਰੁਝਾਨ ਵਧਿਆ। ਤਾਹੀ ਉਹ ਕੌਮੀ ਤੇ ਕੌਮਾਂਮਤਰੀ ਪੱਧਰ 'ਤੇ ਬਿਤਹਰ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਵੱਲੋਂ ਖੇਡ ਨਰਸਰੀ ਯੋਜਨਾ ਸ਼ੁਰੂ ਕੀਤੀ ਗਈ। ਇਸ ਸਮੇਂ ਸੂਬੇ ਵਿੱਚ ਇੱਕ ਹਜਾਰ 489 ਖੇਡ ਨਰਸਰੀਆਂ ਹਨ ਜਿਨ੍ਹਾਂ ਵਿੱਚ 37 ਹਜਾਰ 225 ਖਿਡਾਰੀ ਸਿਖਲਾਈ ਲੈ ਰਹੇ ਹਨ। ਹਰਿਆਣਾਂ ਵਧੀਆ ਖਿਡਾਰੀ ਸੇਵਾ ਨਿਯਮ 2021 ਬਣਾਏ ਹਨ। ਇਸ ਦੇ ਤਹਿਤ 550 ਨਵੇਂ ਅਹੁਦੇ ਬਣਾਏ ਗਏ। 224 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ। ਖਿਡਾਰੀਆਂ ਲਈ ਸ਼੍ਰੇਣੀ ਇੱਕ ਤੋਂ ਚਾਰ ਤੱਕ ਦੇ ਅਹੁਦਿਆਂ ਦੀ ਸਿੱਧੀ ਭਰਤੀ ਵਿੱਚ ਰਾਖਵਾਂ ਦਾ ਪ੍ਰਾਵਧਾਨ ਕੀਤਾ ਗਿਆ। 15 ਹਜਾਰ 634 ਖਿਡਾਰੀਆਂ ਨੂੰ ਖੇਡ ਸਮੱਗਰੀ ਪ੍ਰਦਾਨ ਕੀਤੀ ਗਈ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹਰਿਆਣਾ ਪੁਲਿਸ ਵਿੱਚ ਖੇਡ ਕੋਟੇ ਨਾਲ ਜਲਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਤਜਰਬਾ ਭਵਿੱਖ ਵਿੱਚ ਵੀ ਬੁੁਲੰਦੀਆਂ ਤੱਕ ਪਹੁੰਚਣ ਵਿੱਚ ਆਵੇਗਾ ਕੰਮ - ਡੀਜੀਪੀ
ਇਸ ਮੌਕੇ 'ਤੇ ਹਰਿਆਣਾਂ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਮੈਡਲ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਸਿਲਸਿਲੇ ਨੂੰ ੧ਾਰੀ ਰੱਖਣਗੇ। ਹਰਿਆਣਾ ਦੀ ਮਿੱਟੀ ਨਾਲ ਅਜਿਹਾ ਤਜਰਬਾ ਲੈ ਕੇਆਉਣਗੇ ਜੋ ਭਵਿੱਖ ਵਿੱਚ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਸਹਾਇਕ ਬਣੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਖੇਲਾਂ ਵਿੱਚ ਖਿਡਾਰੀਆਂ ਨੂੰ ਕੁਸ਼ਲਤਾ ਤੇ ਸਮਰੱਥਾ ਪ੍ਰਦਰਸ਼ਿਤ ਕਰਨ ਦਾ ਮੌਕਾ ਤਾਂ ਮਿਲਿਆ ਹੀ, ਨਾਲ ਹੀ ਇੱਕ ਦੂ੧ੇ ਦੇ ਰਹਿਣ ਸਹਿਨ, ਖਾਣਪੀਣ, ਭਾਸ਼ਾ ਆਦਿ ਦੀ ਜਾਣਕਾਰੀ ਮਿਲੀ ਹੈ।
ਇਸ ਨਾਲ ਕੌਮੀ ਏਕਤਾ ਮਜਬੂਤ ਹੁੰਦੀ ਹੈ। ਹਰਿਆਣਾ ਪੁਲਿਸ ਵੱਲੋਂ ਹੁਣ ਤੱਕ 19 ਅਖਿਲ ਭਾਰਤੀ ਖੇਡਕੂਦ ਮੁਕਾਬਲਿਆਂ ਦਾ ਸਫਲ ਆਯੋਜਨ ਕੀਤਾ ਜਾ ਚੁੱਕਾ ਹੈ।
ਸੀਜੀਈਐਸਐਫ ਦੇ ਖਿਡਾਰੀਆਂ ਨੇ ਜਿੱਤੇ 40 ਮੈਡਲ
ਡੀਜੀਪੀ ਨੇ ਕਿਹਾ ਕਿ ਅਖਿਲ ਭਾਰਤੀ ਪੁਲਿਸ ਕੁਸ਼ਤੀ ਮੁਕਾਬਲਿਆਂ ਵਿੱਚ ਸੀਆਈਐਸਅਅੇਫ ਦੇ ਖਿਡਾਰੀਆਂ ਨੇ 13 ਗੋਲਡ, 9 ਸਿਲਵਰ ਅਤੇ 18 ਬ੍ਰਾਂਜ ਮੈਡਲ (ਕੁੱਲ 40) ਜਿੱਤੇ ਹਨ। ਯੂਪੀ ਦੇ ਖਿਡਾਰੀਆਂ ਨੇ 12 ਗੋਲਡ, 15 ਸਿਲਵਰ, 19 ਬ੍ਰਾਂਜ ਅਤੇ ਆਈਟੀਬੀਪੀ ਦੇ ਖਿਡਾਰੀਆਂ ਨੇ 9 ਗੋਲਡ, 4 ਸਿਲਵਰ ਅਤੇ 6 ਬ੍ਰਾਂਜ ਮੈਡਲ ਪ੍ਰਾਪਤ ਕੀਤੇ ਹਨ। ਹਰਿਆਣਾ ਦੇ ਖਿਡਾਰੀ ਕੌਮਾਂਤਰੀ ਪੱਧਰ 'ਤੇ ਵੀ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਹਨ। ਸੂਬਾ ਸਰਕਾਰ ਹਰ ਪੱਧਰ 'ਤੇ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਇਸ ਮੌਕੇ 'ਤੇ ਅਖਿਲ ਭਾਰਤੀ ਪੁਲਿਸ ਖੇਡ ਕੰਟਰੋਲ ਬੋਰਡ ਦੇ ਪ੍ਰਤੀਨਿਧੀਅ ਵਿਧੂ ਸ਼ੇਖਰ ਆਈਪੀਐਸ ਨੇ ਵੀ ਵਿਚਾਰ ਰੱਖੇ।
ਸਮਾਪਨ ਮੌਕੇ 'ਤੇ ਮੁੱਖ ਮੰਤਰੀ ਦੇ ਸਨਮੁੱਖ ਕਰਾਏ ਗਏ ਮਹਿਲਾਵਾਂ ਦੇ 53 ਕਿਲੋ ਫਰੀ ਸਟਾਇਲ ਮੁਕਾਬਲੇ ਵਿੱਚ ਸੀਆਈਐਸਫ ਦੀ ਰਜਨੀ ਨੇ ਪਹਿਲਾ ਸਥਾਨ ਹਾਸਲ ਕਰ ਗੋਲਡ ਮੈਡਲ, ਯੂਪੀ ਪੁਲਿਸ ਦੀ ਹੇਮਲਤਾ ਨੇ ਸਿਲਵਰ ਮੈਡਲ, ਇਸੀ ਤਰ੍ਹਾ ਪੁਰਸ਼ ਵਰਗ ਦੇ 125 ਕਿਲੋਗ੍ਰਾਮ ਭਾਰਤ ਵਰਗ (ਫਰੀ ਸਟਾਇਲ) ਵਿੱਚ ਹਰਿਆਣਾ ਦੇ ਮੌਸਮ ਖਤਰੀ ਨੇ ਪਹਿਲ ਸਥਾਨ ਪ੍ਰਾਪਤ ਕਰ ਗੋਲਡ ਮੈਡਲ ਅਤੇ ਜੰਮੂ-ਕਸ਼ਮੀਰ ਦੇ ਇਸ਼ਾਕ ਮੋਹਮਦ ਨੇ ਸਿਲਵਰ ਮੈਡਲ ਪਾਇਆ। ਮਹਿਲਾ ਵਰਗ ਵਿੱਚ ਬ੍ਰਾਂਜ ਮੈਡਲ ਪ੍ਰਿਯਾਂਸੀ ਤੇ ਨਿਰਮਲਾ ਨੂੰ ਅਤੇ ਪੁਰਸ਼ ਵਰਗ ਵਿੱਚ ਮੋਹਿਤ ਤੇ ਭਾਰਤ ਚੌਧਰੀ ਨੇ ਪ੍ਰਾਪਤ ਕੀਤਾ।
ਇਸ ਮੌਕੇ 'ਤੇ ਸਥਾਨਕ ਵਿਧਾਇਕ ਜਗਮੋਹਨ ਆਨੰਦ ਹਰਿਆਣਾ ਪੁਲਿਸ ਅਕਾਦਮੀ ਦੇ ਨਿਦੇਸ਼ਕ ਅਸ਼ਵਿੰਦਰ ਸਿੰਘ ਚਾਵਲਾ, ਆਈਜੀ ਓ ਪੀ ਨਰਵਾਲ, ਭਾਜਪਾ ਦੇ ਜਿਲ੍ਹਾ ਪ੍ਰਧਾਨ ਪ੍ਰਵੀਣ ਲਾਠਰ ਆਦਿ ਮੌਜੂਦ ਰਹੇ। ਡੀਏਵੀ ਪੁਲਿਸ ਪਬਲਿਕ ਸਕੂਲ ਦੀ ਵਿਦਿਆਰਥਣਾਂ ਨੇ ਹਰਿਆਣਵੀਂ ਡਾਂਸ ਪੇਸ਼ ਕੀਤਾ।
