ਸ਼ਹਿਰ ਵਿੱਚ ਗੰਦਗੀ ਦੇ ਢੇਰ ਸਰਕਾਰ ਦੀ ਬੇਵਿਵਸਥਾ ਨੂੰ ਬੇਨਕਾਬ ਕਰ ਰਹੇ ਹਨ-ਤੀਕਸ਼ਣ ਸੂਦ

ਹੁਸ਼ਿਆਰਪੁਰ- ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਹੋਰਾਂ ਪ੍ਰੈਸ ਨੋਟ ਰਾਹੀਂ ਕਿਹਾ ਕਿ ਭਾਰਤ ਵਿੱਚ ਸ਼ਰਦ-ਕਾਲੀਨ ਤਿਉਹਾਰ ਖ਼ਾਸ ਕਰਕੇ ਸਫਾਈ ਲਈ ਮਹੱਤਵ ਰੱਖਦੇ ਹਨ। ਕਿਉਂਕਿ ਮੀਂਹਾਂ ਤੋਂ ਬਾਅਦ ਗੰਦਗੀ ਕਾਰਨ ਕਈ ਕਿਸਮ ਦੀਆਂ ਮਹਾਮਾਰੀਆਂ ਫੈਲ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਸ਼ਹਿਰ ਭਰ ਵਿੱਚ ਰਾਮਲੀਲਾ ਦੇ ਉਤਸਵ ਜ਼ੋਰਾਂ 'ਤੇ ਹਨ, ਦੂਜੇ ਪਾਸੇ ਵੱਖ-ਵੱਖ ਥਾਵਾਂ 'ਤੇ ਲੱਗੇ ਗੰਦਗੀ ਦੇ ਵੱਡੇ-ਵੱਡੇ ਢੇਰ ਨਾ ਸਿਰਫ਼ ਉਤਸਵਾਂ ਦਾ ਰੰਗ ਫਿੱਕਾ ਕਰ ਰਹੇ ਹਨ, ਸਗੋਂ ਸਰਕਾਰ ਦੀ ਕਾਰਗੁਜ਼ਾਰੀ ਦੀ ਵੀ ਪੋਲ ਖੋਲ੍ਹ ਰਹੇ ਹਨ।

ਠੇਕੇਦਾਰੀ ਰਾਹੀਂ ਸਫਾਈ ਪ੍ਰਣਾਲੀ ਬਰਬਾਦ ਕਰਨ ਦਾ ਦੋਸ਼ਸੂਦ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਪ੍ਰਣਾਲੀ ਬਹੁਤ ਸੁਚਾਰੂ ਢੰਗ ਨਾਲ ਚੱਲ ਰਹੀ ਸੀ ਪਰ ਹੁਣ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਚਹਿਤੇ ਠੇਕੇਦਾਰਾਂ ਰਾਹੀਂ ਨਗਰ ਨਿਗਮ ਦੇ ਖ਼ਜ਼ਾਨਿਆਂ ਵਿੱਚ ਲੁੱਟ ਮਚਾਉਣ ਲਈ ਸਫਾਈ ਪ੍ਰਣਾਲੀ ਨੂੰ ਠੇਕੇ ’ਤੇ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਠੇਕੇ ਦੀ ਰਕਮ ਇੰਨੀ ਵੱਡੀ ਹੈ ਕਿ ਨਾ ਸਿਰਫ਼ ਨਗਰ ਨਿਗਮ ਦਾ ਬਜਟ ਡਗਮਗਾ ਜਾਵੇਗਾ, ਸਗੋਂ ਕਈ ਸਾਲਾਂ ਤੋਂ ਪੱਕੇ ਹੋਣ ਦੀ ਆਸ ਰੱਖ ਕੇ ਸੇਵਾ ਕਰ ਰਹੇ ਕੱਚੇ ਸਫਾਈ ਕਰਮਚਾਰੀਆਂ ਦੀਆਂ ਉਮੀਦਾਂ 'ਤੇ ਵੀ ਪਾਣੀ ਫਿਰ ਜਾਵੇਗਾ। 
ਇਨ੍ਹਾਂ ਹੀ ਨਹੀਂ, ਹੁਣ ਰਿਟਾਇਰ ਹੋ ਰਹੇ ਪੱਕੇ ਕਰਮਚਾਰੀਆਂ ਦੇ ਅਹੁਦੇ ਵੀ ਅਗਲੇ ਸਮੇਂ ਲਈ ਖ਼ਤਮ ਕਰ ਦਿੱਤੇ ਜਾਣਗੇ।ਸੂਦ ਨੇ ਦੋਸ਼ ਲਗਾਇਆ ਕਿ ਇਸਦਾ ਜਿਹੜਾ ਵੀ ਫ਼ਾਇਦਾ ਹੋਵੇਗਾ, ਉਹ ਦਿੱਲੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਕਾਵਾਂ ਨੂੰ ਹੀ ਹੋਵੇਗਾ, ਜੋ ਕਦੇ ਲੈਂਡ ਪੁਲਿੰਗ ਦੇ ਨਾਂ 'ਤੇ, ਕਦੇ "ਚੜਦੀ ਕਲਾ/ਰੰਗਲਾ ਪੰਜਾਬ" ਦੇ ਨਾਂ 'ਤੇ ਲੋਕਾਂ ਤੋਂ ਪੈਸਾ ਇਕੱਠਾ ਕਰਨ ਦੇ ਬਹਾਨੇ ਲੱਭ ਰਹੇ ਹਨ। 
ਤੀਕਸ਼ਣ ਸੂਦ ਨੇ ਕਿਹਾ ਕਿ ਹੜਤਾਲ ਕਰ ਰਹੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਪੂਰਾ ਸ਼ਹਿਰ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਕਿਸੇ ਵੀ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਇੱਕ ਪੈਸਾ ਵੀ ਨਹੀਂ ਦਿੱਤਾ, ਪਰ ਉਨ੍ਹਾਂ ਦੇ ਵਿਧਾਇਕ ਜਾਂ ਆਗੂ ਨਗਰ ਨਿਗਮ ਦੇ ਫੰਡਾਂ ਨਾਲ ਚੱਲ ਰਹੇ ਕੰਮਾਂ ਦੇ ਨੀਂਹ ਪੱਥਰ ਰੱਖ ਕੇ ਵਿਅਰਥ ਹੀ ਵਾਹ-ਵਾਹੀ ਲੁੱਟ ਰਹੇ ਹਨ। 
ਸ਼ਹਿਰੀ ਸੁਵਿਧਾਵਾਂ ਨਕਾਰੀਆਂ, ਚੇਤਾਵਨੀ ਦਿੱਤੀ ਸਾਬਕਾ ਮੇਅਰ ਸ਼ਿਵ ਸੂਦ ਅਤੇ ਜ਼ਿਲਾ ਉਪ ਪ੍ਰਧਾਨ ਵਿਨੋਦ ਪਰਮਾਰ ਸਮੇਤ ਮੌਜੂਦ ਬੀਜੇਪੀ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਸ਼ਹਿਰ ਵਿੱਚ ਸਫਾਈ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਭਾਜਪਾ ਇਸ ਦੇ ਵਿਰੁੱਧ ਰਣਨੀਤੀ ਬਣਾਉਣ 'ਤੇ ਮਜਬੂਰ ਹੋਵੇਗੀ।