ਕੋਲਕਾਤਾ: ਭਾਰੀ ਮੀਂਹ ਕਾਰਨ 90 ਉਡਾਣਾਂ ਰੱਦ; ਸੌ ਦੇ ਕਰੀਬ ਦੇਰੀ ਨਾਲ ਚੱਲੀਆਂ

ਕੋਲਕਾਤਾ- ਕੋਲਕਾਤਾ ਵਿੱਚ ਅੱਜ ਭਾਰੀ ਮੀਂਹ ਕਾਰਨ ਇੱਥੋਂ ਦੇ ਹਵਾਈ ਅੱਡੇ ਤੋਂ 90 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਤੇ ਸੌ ਉਡਾਣਾਂ ਦੇਰੀ ਨਾਲ ਚੱਲੀਆਂ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਭਰ ਵਿਚ ਪਾਣੀ ਭਰਨ ਕਾਰਨ ਮਹਾਂਨਗਰ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ।

ਕੋਲਕਾਤਾ- ਕੋਲਕਾਤਾ ਵਿੱਚ ਅੱਜ ਭਾਰੀ ਮੀਂਹ ਕਾਰਨ ਇੱਥੋਂ ਦੇ ਹਵਾਈ ਅੱਡੇ ਤੋਂ 90 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਤੇ ਸੌ ਉਡਾਣਾਂ ਦੇਰੀ ਨਾਲ ਚੱਲੀਆਂ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਭਰ ਵਿਚ ਪਾਣੀ ਭਰਨ ਕਾਰਨ ਮਹਾਂਨਗਰ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ। ਲਗਾਤਾਰ ਮੀਂਹ, ਘੱਟ ਦਿਸਣਯੋਗਤਾ ਅਤੇ ਖਰਾਬ ਮੌਸਮ ਕਾਰਨ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲਗਭਗ 42 ਆਉਣ ਵਾਲੀਆਂ ਅਤੇ 49 ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। 
ਇਹ ਜਾਣਕਾਰੀ ਏਓਸੀਸੀ (ਏਅਰਪੋਰਟ ਅਪਰੇਸ਼ਨਜ਼ ਕੰਟਰੋਲ ਸੈਂਟਰ ਨੇ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ 33 ਆਉਣ ਵਾਲੀਆਂ ਅਤੇ 62 ਜਾਣ ਵਾਲੀਆਂ ਉਡਾਣਾਂ ਵਿਚ ਦੇਰੀ ਹੋਈ।